ਫੂਲਰਾਜ ਸਿੰਘ ਨੇ ਕਿਹਾ : ਯੋਜਨਾ ਤਹਿਤ ਅਗਾਂਹ ਵੀ ਭੇਜੀਆਂ ਜਾਣਗੀਆਂ ਹੋਰ ਬੱਸਾਂ
ਮੋਹਾਲੀ 17 ਜੂਨ ,ਬੋਲੇ ਪੰਜਾਬ ਬਿਊਰੋ;
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ 2 ਬੱਸਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਈਆਂ, ਸ਼ਰਧਾਲੂਆਂ ਨਾਲ ਭਰੀ ਇੱਕ ਬੱਸ- ਜੀ ਬਲਾਕ- ਐਰੋਸਿਟੀ ਮੋਹਾਲੀ ਤੋਂ ਨਸ਼ਾ ਮੁਕਤੀ ਮੋਰਚਾ- ਹਲਕਾ ਇੰਚਾਰਜ ਕਵਲਜੀਤ ਸਿੰਘ ਦੀ ਅਗਵਾਈ ਹੇਠ ਜਦਕਿ 61ਵੀਂ ਬੱਸ ਕੌਂਸਲਰ ਨਸੀਬ ਸਿੰਘ ਸੰਧੂ ਦੀ ਅਗਵਾਈ ਹੇਠ ਰਵਾਨਾ ਕੀਤੀ ਗਈ, ਇਹਨਾਂ ਬੱਸਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ ਅਤੇ ਸਟੇਟ ਅਵਾਰਡੀ – ਫੂਲਰਾਜ ਸਿੰਘ ਹੋਰਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਪੱਤਰਕਾਰਾਂ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਬੰਧੀ ਗੱਲਬਾਤ ਕਰਦੇ ਹੋਏ ਹਲਕਾ ਕੋਆਰਡੀਨੇਟਰ- ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਇਹ ਦਿੱਲੀ ਇੱਛਾ ਸੀ ਕਿ ਪੰਜਾਬ ਭਰ ਦੇ ਸੀਨੀਅਰ ਸਿਟੀਜਨ ਨੂੰ ਸੰਗਤੀ ਰੂਪ ਦੇ ਵਿੱਚ ਤੀਰਥ ਯਾਤਰਾ ਕਰਵਾਈ ਜਾਵੇ , ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੋਹਾਲੀ ਹਲਕੇ ਸਮੇਤ ਪੰਜਾਬ ਭਰ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਬੱਸਾਂ ਰੋਜ਼ਾਨਾ ਹੀ ਸ਼੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਵਾਲਮੀਕੀ ਮੰਦਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨ ਕਰ ਦੇ ਲਈ ਜਾ ਰਹੀਆਂ ਹਨ , ਉਹਨਾਂ ਕਿਹਾ ਕਿ ਇਹ ਸੰਗਤ ਦੇ ਰੂਪ ਵਿੱਚ ਸੰਗਤਾਂ ਵੱਲੋਂ ਤੀਰਥ ਯਾਤਰਾ ਤੇ ਜਾਣਾ ਆਪਣੇ ਆਪ ਵਿੱਚ ਵਧੀਆ ਅਨੁਭਵ ਹੈ, ਇਹਨਾਂ ਤਜਰਬਿਆਂ ਨੂੰ ਉਮਰ ਭਰ ਯਾਦ ਰੱਖਿਆ ਜਾਂਦਾ ਹੈ ਅਤੇ ਇਹਨਾਂ ਯਾਦਾਂ ਨੂੰ ਇੱਕ ਦੂਸਰੇ ਨਾਲ ਸਾਂਝੀ ਕਰਕੇ ਜੋ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੀ ਪ੍ਰਾਪਤੀ ਹੁੰਦੀ ਹੈ, ਉਹ ਉਹ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੋ ਨਿਬੜਦੀ ਹੈ, ਫੂਡਰਾਜ ਸਿੰਘ ਹੋਰਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਰੋਜ਼ਾਨਾ ਹੀ ਇਸ ਤੀਰਥ ਯਾਤਰਾ ਯੋਜਨਾ ਸਬੰਧੀ ਵਿਸਥਾਰਤ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ, ਅਤੇ ਜੋ ਵੀ ਸ਼ਰਧਾਲੂ ਇਸ ਯਾਤਰਾ ਤੇ ਜਾ ਕੇ ਵਾਪਸ ਪਰਤਦੇ ਹਨ ਉਹਨਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੂੰ ਫੋਨ ਕਰਕੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਅਤੇ ਇਸ ਤਜਰਬੇ ਨੂੰ ਸਾਂਝਾ ਕਰਦੇ ਹੋਏ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਵੀ ਕਰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਵਿਕਾਸ ਦੀ ਰਫਤਾਰ ਨੂੰ ਲਗਾਤਾਰ ਤੇਜ਼ ਕਰਨ ਦੇ ਲਈ ਯੋਜਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਜਿਸ ਤਬਕੇ ਦੇ ਲੋਕਾਂ ਦੇ ਪਿਛਲੇ ਲੰਬੇ ਸਮੇਂ ਤੋਂ ਕੰਮ ਰੁਕੇ ਹੋਏ ਸਨ, ਉਹਨਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਹਲਕਾ ਕੋਆਰਡੀਨੇਟਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਫੂਲਰਾਜ ਸਿੰਘ, ਕਵਲਜੀਤ ਸਿੰਘ -ਹਲਕਾ ਇੰਚਾਰਜ ਨਸ਼ਾ ਮੁਕਤੀ ਮੋਰਚਾ, ਕੌਂਸਲਰ ਨਸੀਬ ਸਿੰਘ ਸੰਧੂ, ਰਣਧੀਰ ਸਿੰਘ, ਅਰਸ਼ਲੀਨ ਕੌਰ ਆਹਲੂਵਾਲੀਆ, ਕੁਲਦੀਪ ਸਿੰਘ, ਰਾਜਵਿੰਦਰ ਸਿੰਘ ਭਾਟੀਆ, ਲਖਵਿੰਦਰ ਸਿੰਘ, ਅਮਰੀਕ ਸਿੰਘ, ਦਵਿੰਦਰ ਨੇਗੀ ਵੀ ਹਾਜਰ ਸਨ ,












