ਚੰਡੀਗੜ੍ਹ 11 ਜੁਲਾਈ ,ਬੋਲੇ ਪੰਜਾਬ ਬਿਊਰੋ;
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਫਿਲਮ ‘ਸਤਲੁਜ’ ਵਿੱਚ ਭੜਕਾਊ ਦ੍ਰਿਸ਼ ਨਾ ਹੋਣ ਅਤੇ ਨਾ ਹੀ ਭਾਵਨਾਂ ਨੂੰ ਭੜਕਾਉਂਣ ਕੋਸ਼ਿਸ਼ ਕਰਨ ’ਤੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਸੰਵੇਦਨਸ਼ੀਲ ਅਤੇ ਨਾਜ਼ੁਕ ਮਸਲੇ ਨੂੰ ਸੂਝਬੂਝ ਅਤੇ ਕਲਾਮਾਈ ਤਰੀਕੇ ਨਾਲ ਫ਼ਿਲਮ ‘ਸਤਲੁਜ’ ਬਣਾਉਣ ’ਤੇ ਲੇਖਕ-ਨਿਰਦੇਸ਼ਕ ਹਨੀ ਤਰਹੇਨ ਅਤੇ ਤਮਾਮ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਕਲਮ ਅਤੇ ਕਲਾ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਐ ਹੁੰਦਾ, ਜੋ ਸਮਾਜ ਵਿਚ ਘਟਦਾ/ਵਾਪਰਦਾ ਐ, ਉਹੀ ਪੇਸ਼ ਕੀਤਾ ਜਾਂਦਾ ਐ। ਕਿਉਂਕਿ ਸ਼ੀਸ਼ਾ ਝੂਠ ਨੀ ਬੋਲਦਾ।ਜੇ ਕਲਮ ਅਤੇ ਕਲਾ ਤੋਂ ਸੱਚ ਬੋਲਣ ਦੀ ਤਵੱਕੋ ਵੀ ਰੱਖੀ ਜਾਂਦੀ ਐ, ਤਾਂ ਸੱਚ ਸਾਨੂੰ ਬਰਦਾਸ਼ਤ ਵੀ ਕਰਨਾ ਚਾਹੀਦਾ ਹੈ।
ਉਨਾਂ ਅੱਗੇ ਕਿਹਾ ਕਿ ਦਿਲਜੀਤ ਦੁਸਾਂਝ ਨੇ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਵਿਚ ਰੂਹ-ਫੂਕ ਦਿੱਤੀ ਹੈ। ਰੰਗਮੰਚ ਦਾ ਬੇਹਤਰੀਨ ਨਾਟਕਰਮੀ ਸੁਵਿੰਦਰ ਵਿੱਕੀ ਅਦਾਕਾਰੀ ਦੇ ਬੇਹਤਰੀਨ ਦੌਰ ਚੋਂ ਗੁਜ਼ਰ ਰਿਹਾ ਹੈ। ਅਰਜੁਨ ਰਾਮਪਾਲ ਤੇ ਕੰਵਲਜੀਤ ਸਿੰਘ ਨੇ ਆਪੋ-ਆਪਣੇ ਕਿਰਦਾਰਾਂ ਨੂੰ ਜੀਵੀਆ ਹੈ।ਵੰਸ਼ਭਾਰਦਵਾਜ, ਜਗਤੀਤ ਸਿੱਧੂ, ਲਾਲੀ ਸਿੱਧੂ, ਇਕੱਤਰ ਸਿੰਘ ਨੇ ਹਾਵ-ਭਾਵ, ਚਾਲ-ਢਾਲ ਤੇ ਸੰਵਾਦ ਅਦਾਇਗੀ ਦਾ ਮੁਜੱਸਮਾ ਪੇਸ਼ ਕੀਤਾ।ਫਿਲਮ ਵਿਚ ਨਿੱਕੇ ਤੋਂ ਨਿੱਕੇ ਕਿਰਦਾਰ ਵੀ ਇਸ ਕਰਕੇ ਜੱਚੇ ਕਿਉਂਕਿ ਹਰ ਪਾਤਰ ਦੀ ਚੋਣ ਹਨੀ ਤ੍ਰਹੇਨ ਵੱਲੋਂ ਖੁੱਦ ਕੀਤੀ।ਫਿਲਮ ਦੀ ਕਹਾਣੀ ਅਤੇ ਪਟਕਥਾਂ ਨੇ ਨੀਰੇਨ ਭੱਟ, ਹਨੀ ਤ੍ਰਹੇਨ ਅਤੇ ਮੈਤਰਾ ਉਤਸਵ ਦੇ ਸੁਹਿਰਦ ਯਤਨਾਂ ਅਤੇ ਖੋਜ ਨਾਲ ਲਿਖੀ।ਫਿਲਮ ਦੇ ਨਿਰਮਾਤਾ ਰੌਨੀ ਸਕਰੂਵਾਲਾ, ਅਭਿਸ਼ੇਕ ਚੌਬੇ ਵੀ ਵਧਾਈ ਦੇ ਹੱਕਦਾਰ ਹਨ।ਜ਼ਿਕਰਯੋਗ ਹੈ ਕਿ ਬੀਤੀ 3 ਜੁਲਾਈ 2026 ਨੂੰ ਓ.ਟੀ.ਟੀ ਦੇ ਜ਼ੀ-5 ‘ਤੇ ‘ਸਤਲੁਜ’ ਨਾਂ ਹੇਠ ਬਿਨਾਂ ਕਿਸੇ ਕੱਟ ਤੋਂ ਫਿਲਮ ਪ੍ਰਦਰਸ਼ਿਤ (੍ਰੲਲੲਸੲ) ਕਰ ਦਿੱਤੀ ਗਈ, ਪਰ ਸਾਡੇ ਮੁਲਕ ’ਚ ਦੋ ਦਿਨਾਂ ਬਾਅਦ ਹਟਾ ਦਿੱਤੀ ਗਈ।












