ਵੈਨਕੂਵਰ ‘ਚ 26 ਘੰਟੇ ਤੱਕ ਗੂੰਜੀ ‘ਕਿਲ ਮੋਦੀ ਪਾਲੀਟਿਕਸ’ ਰੈਲੀ, ਨਿੱਝਰ ਮਾਮਲੇ ‘ਚ ਇਨਸਾਫ਼ ਦੀ ਮੰਗ ਮੁੜ ਹੋਈ ਬੁਲੰਦ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 19 ਜੁਲਾਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਕੈਨੇਡਾ ਦੇ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ 17 ਅਤੇ 18 ਜੁਲਾਈ ਨੂੰ 26 ਘੰਟਿਆਂ ਤੱਕ ਚੱਲੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਸ਼ਹੀਦ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਅੰਤਰਰਾਸ਼ਟਰੀ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ। ਆਯੋਜਕਾਂ ਅਨੁਸਾਰ, ਨਿੱਝਰ ਦੀ ਹੱਤਿਆ ਨੂੰ 1110 ਦਿਨ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ਕਾਰਨ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਰਾਹੀਂ ਜਵਾਬਦੇਹੀ ਅਤੇ ਨਿਆਂ ਦੀ ਮੰਗ ਨੂੰ ਹੋਰ ਬੁਲੰਦ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਭਾਸ਼ਣਾਂ, ਨਾਅਰਿਆਂ ਅਤੇ ਪ੍ਰਤੀਕਾਤਮਕ ਗਤੀਵਿਧੀਆਂ ਰਾਹੀਂ ਆਪਣਾ ਰੋਸ ਪ੍ਰਗਟਾਇਆ। ਪ੍ਰਦਰਸ਼ਨ ਸਥਾਨ ‘ਤੇ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਵਿਸ਼ਾਲ ਪੋਸਟਰਾਂ ਦੇ ਨਾਲ ਕੁਝ ਭਾਰਤੀ ਡਿਪਲੋਮੈਟਾਂ ਦੇ “ਵਾਂਟਡ” ਪੋਸਟਰ ਵੀ ਲਗਾਏ ਗਏ, ਜਿਨ੍ਹਾਂ ਵਿੱਚ ਸੰਜੇ ਕੁਮਾਰ ਵਰਮਾ, ਦਿਨੇਸ਼ ਪਟਨਾਇਕ, ਮਨੀਸ਼ ਕੁਮਾਰ ਅਤੇ ਕਵਰਜੀਤ ਦੀਆਂ ਤਸਵੀਰਾਂ ਸ਼ਾਮਲ ਸਨ। ਰੈਲੀ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀਕਾਤਮਕ ਜਨਾਜ਼ੇ ਦੀ ਪੇਸ਼ਕਾਰੀ ਵੀ ਕੀਤੀ ਗਈ। ਆਯੋਜਕਾਂ ਨੇ ਦੱਸਿਆ ਕਿ ਇਹ ਪ੍ਰਤੀਕਾਤਮਕ ਕਾਰਵਾਈ ਉਨ੍ਹਾਂ ਦੇ ਰਾਜਨੀਤਿਕ ਵਿਰੋਧ ਨੂੰ ਦਰਸਾਉਣ ਲਈ ਸੀ। ਇਸ ਤੋਂ ਬਾਅਦ ਖਾਲਿਸਤਾਨੀ ਝੰਡਿਆਂ ਨਾਲ ਵੈਨਕੂਵਰ ਦੀਆਂ ਸੜਕਾਂ ‘ਤੇ ਮਾਰਚ ਕੱਢਿਆ ਗਿਆ, ਜਿਸ ਦੌਰਾਨ ਨਿੱਝਰ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਗਾਤਾਰ ਗੂੰਜਦੀ ਰਹੀ। ਟੀਮ ਸ਼ਹੀਦ ਨਿੱਝਰ ਕੈਨੇਡਾ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਦਾ ਉਦੇਸ਼ ਵਿਦੇਸ਼ਾਂ ਵਿੱਚ ਸਿੱਖਾਂ ਖ਼ਿਲਾਫ਼ ਕਥਿਤ ਟ੍ਰਾਂਸਨੈਸ਼ਨਲ ਦਮਨ ਦੇ ਮੁੱਦੇ ਨੂੰ ਵਿਸ਼ਵ ਪੱਧਰ ‘ਤੇ ਉਠਾਉਣਾ ਅਤੇ ਨਿੱਝਰ ਕਤਲ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਵਾਉਣ ਲਈ ਦਬਾਅ ਬਣਾਈ ਰੱਖਣਾ ਹੈ। ਟੀਮ ਨੇ ਕਿਹਾ ਕਿ ਉਹ ਸ਼ਾਂਤਮਈ ਅਤੇ ਕਾਨੂੰਨੀ ਤਰੀਕਿਆਂ ਨਾਲ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਆਗੂਆਂ ਨੇ 16 ਅਗਸਤ ਨੂੰ ਅਮਰੀਕਾ ਦੇ ਇੰਡੀਆਨਾ ਵਿੱਚ ਹੋਣ ਵਾਲੀਆਂ ਖਾਲਿਸਤਾਨ ਰਿਫਰੈਂਡਮ ਵੋਟਾਂ ਵਿੱਚ ਅਮਰੀਕਾ ਅਤੇ ਕੈਨੇਡਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਰੈਲੀ ਵਿੱਚ ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਹਰਗੁਰਦੀਪ ਸਿੰਘ, ਭਾਈ ਦਲਜੀਤ ਸਿੰਘ, ਭਾਈ ਹਰਦੀਪ ਸਿੰਘ ਖੰਡਾ, ਭਾਈ ਰਜਿੰਦਰ ਸਿੰਘ, ਭਾਈ ਜੈਕ ਸਿੰਘ ਸਿੱਧੂ, ਭਾਈ ਮਨਜਿੰਦਰ ਸਿੰਘ ਖਾਲਸਾ ਐਸਐਫਜੇ, ਭਾਈ ਰਣਜੀਤ ਸਿੰਘ ਚਾਹਲ, ਭਾਈ ਹਰਦੀਪ ਸਿੰਘ, ਭਾਈ ਰਾਜ ਸਿੰਘ (ਪੈਂਟਿਕਟਨ), ਡਾ. ਕੁਲਦੀਪ ਸਿੰਘ ਅਤੇ ਭਾਈ ਰਜਿੰਦਰ ਸਿੰਘ ਨੱਤ ਸਮੇਤ ਕਈ ਪੰਥਕ ਆਗੂ ਅਤੇ ਸੰਗਤਾਂ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।