ਮਨਰੇਗਾ ਵਰਕਰਾਂ ‘ਤੇ ਖੰਨਾ ਪੁਲਿਸ ਵੱਲੋਂ ਕੀਤੇ ਗਏ ਕਥਿਤ ਅੱਤਿਆਚਾਰ ਦੀ ਮਨਰੇਗਾ ਵਰਕਰ ਯੂਨੀਅਨ ਪਿੰਡ ਗਾਜੀਪੁਰ ਅਤੇ ਪਿੰਡ ਡਾਢੀ (ਜ਼ਿਲ੍ਹਾ ਰੂਪਨਗਰ) ਵੱਲੋਂ ਸਖ਼ਤ ਨਿਖੇਧੀ

ਪੰਜਾਬ

ਨੰਗਲ ,19, ਜੁਲਾਈ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);

ਮਨਰੇਗਾ ਵਰਕਰ ਯੂਨੀਅਨ ਪਿੰਡ ਗਾਜੀਪੁਰ ਅਤੇ ਪਿੰਡ ਡਾਢੀ ਦੀ ਇੱਕ ਮੀਟਿੰਗ ਪ੍ਰਧਾਨ ਸ੍ਰੀਮਤੀ ਕਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਯੂਨੀਅਨ ਦੇ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਬੀ.ਬੀ.ਐੱਮ.ਬੀ. ਵਰਕਰ ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ, ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਸ੍ਰੀਮਤੀ ਪੁਨਮ ਸ਼ਰਮਾ ਵੀ ਹਾਜ਼ਰ ਹੋਏ। ਮੀਟਿੰਗ ਦੌਰਾਨ ਖੰਨਾ ਪੁਲਿਸ ਵੱਲੋਂ ਮਨਰੇਗਾ ਵਰਕਰਾਂ ‘ਤੇ ਕੀਤੇ ਗਏ ਕਥਿਤ ਅੱਤਿਆਚਾਰ ਅਤੇ ਲਾਠੀਚਾਰਜ ਦੀ ਇੱਕ ਸੁਰ ਵਿੱਚ ਸਖ਼ਤ ਨਿਖੇਧੀ ਕੀਤੀ ਗਈ
ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਦੇ ਹੱਲ ਲਈ ਸ਼ਾਂਤਮਈ ਅਤੇ ਲੋਕਤੰਤਰਿਕ ਢੰਗ ਨਾਲ ਸੰਘਰਸ਼ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਨਰੇਗਾ ਵਰਕਰਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਖੰਨਾ ਪੁਲਿਸ ਵੱਲੋਂ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਕਥਿਤ ਤੌਰ ‘ਤੇ ਕਈ ਵਰਕਰਾਂ ਨੂੰ ਗੰਭੀਰ ਸੱਟਾਂ ਲੱਗੀਆਂ। ਆਗੂਆਂ ਨੇ ਇਸ ਕਾਰਵਾਈ ਨੂੰ ਲੋਕਤੰਤਰਿਕ ਹੱਕਾਂ ਦਾ ਘਾਣ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ।
ਮਨਰੇਗਾ ਵਰਕਰ ਯੂਨੀਅਨ ਪਿੰਡ ਗਾਜੀਪੁਰ ਅਤੇ ਪਿੰਡ ਡਾਢੀ, ਜ਼ਿਲ੍ਹਾ ਰੂਪਨਗਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਖ਼ਮੀ ਵਰਕਰਾਂ ਦਾ ਸਰਕਾਰੀ ਖ਼ਰਚੇ ‘ਤੇ ਪੂਰਾ ਇਲਾਜ ਕਰਵਾਇਆ ਜਾਵੇ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਮਨਰੇਗਾ ਵਰਕਰਾਂ ਦੀਆਂ ਸਮੂਹ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਮੰਨਿਆ ਜਾਵੇ।ਇਸ ਮੌਕੇ ‘ਤੇ ਜੋਤੀ ਪ੍ਰਕਾਸ਼, ਪਰਮਜੀਤ ਕੌਰ, ਚਰਨਜੀਤ ਕੌਰ, ਗੁਰਦਿਆਲ ਸਿੰਘ, ਕਰਮ ਕੌਰ, ਅਮਨਦੀਪ ਕੌਰ, ਰਾਜ ਰਾਣੀ, ਗੁਰਪ੍ਰੀਤ ਕੌਰ, ਮਹਿੰਦਰ ਕੌਰ, ਅਮਰਜੀਤ ਕੌਰ, ਦਵਿੰਦਰ ਕੌਰ, ਹਰਨਿੰਦਰ ਕੌਰ, ਅਮਜੀਤ ਕੌਰ, ਕ੍ਰਿਸ਼ਨਾ ਦੇਵੀ, ਮਨਦੀਪ ਕੌਰ, ਅੰਜੂ ਕੌਰ, ਲਾਭ ਕੌਰ, ਸ਼ਮਸ਼ੇਰ ਸਿੰਘ, ਨਿਰੰਜਣ ਦਾਸ, ਹਰਬੰਸ ਕੌਰ, ਸੁਰਿੰਦਰ ਕੌਰ, ਆਸ਼ਾ ਜੋਸ਼ੀ, ਕਾਂਤਾ ਦੇਵੀ, ਦਿਆ ਨੰਦ, ਮੰਗਤ ਰਾਮ, ਸਿਕੰਦਰ ਸਿੰਘ, ਗੁਰਪ੍ਰਸ਼ਾਦ, ਗੁਰਵਿੰਦਰ ਸਿੰਘ, ਰਜਿੰਦਰ ਸਿੰਘ, ਹੇਮਰਾਜ ਅਤੇ ਬਲਜਿੰਦਰ ਸਿੰਘ ਸਮੇਤ ਹੋਰ ਵਰਕਰ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।