ਲੜਕੀਆਂ ਦੀ ਸਹੂਲਤ ਲਈ ਨਵੇਂ ਵਾਸ਼ਰੂਮ ਦਾ ਨਿਰਮਾਣ ਕਰਵਾ ਰਹੀ ਹੈ ਜਾਇੰਟਸ ਵੈਲਫੇਅਰ ਫਾਊਂਡੇਸ਼ਨ ਹੈੱਡਮਿਸਟ੍ਰੈੱਸ ਵੀਨਾ ਅਰੋੜਾ ਨੇ ਸੰਸਥਾ ਦਾ ਕੀਤਾ ਧੰਨਵਾਦ

ਪੰਜਾਬ

ਰਾਜਪੁਰਾ, 21 ਜੁਲਾਈ,ਬੋਲੇ ਪੰਜਾਬ ਬਿਊਰੋ

ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਜਾਇੰਟਸ ਵੈਲਫੇਅਰ ਫਾਊਂਡੇਸ਼ਨ, ਰਾਜਪੁਰਾ ਵੱਲੋਂ ਸਰਕਾਰੀ ਸਕੂਲ, ਦੁਰਗਾ ਮੰਦਰ ਨੇੜੇ ਪੜ੍ਹ ਰਹੀਆਂ ਲੜਕੀਆਂ ਦੀ ਸਹੂਲਤ ਲਈ ਨਵੇਂ ਵਾਸ਼ਰੂਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਉਪਰਾਲੇ ਦਾ ਮਕਸਦ ਵਿਦਿਆਰਥਣਾਂ ਨੂੰ ਸਾਫ਼-ਸੁਥਰੀ, ਸੁਰੱਖਿਅਤ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਬਿਨਾਂ ਕਿਸੇ ਦਿੱਕਤ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ।

ਸੰਸਥਾ ਦੇ ਪ੍ਰਧਾਨ ਰਾਕੇਸ਼ ਪਾਹਵਾ ਦੀ ਅਗਵਾਈ ਹੇਠ ਚੱਲ ਰਹੇ ਇਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਪ੍ਰੋਜੈਕਟ ਚੇਅਰਮੈਨ ਨਰੇਸ਼ ਵਧਵਾ ਨਿਭਾ ਰਹੇ ਹਨ। ਸੰਸਥਾ ਦੇ ਨੁਮਾਇੰਦਿਆਂ ਨੇ ਮੌਕੇ ’ਤੇ ਪਹੁੰਚ ਕੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਅਤੇ ਕੰਮ ਨੂੰ ਸਮੇਂ ਸਿਰ ਅਤੇ ਉੱਚ ਗੁਣਵੱਤਾ ਨਾਲ ਪੂਰਾ ਕਰਨ ’ਤੇ ਜ਼ੋਰ ਦਿੱਤਾ।

ਸਕੂਲ ਦੀ ਹੈੱਡਮਿਸਟ੍ਰੈੱਸ ਸ੍ਰੀਮਤੀ ਵੀਨਾ ਅਰੋੜਾ ਨੇ ਇਸ ਸ਼ਲਾਘਾਯੋਗ ਉਪਰਾਲੇ ਲਈ ਸੰਸਥਾ ਦੇ ਪ੍ਰਧਾਨ ਰਾਕੇਸ਼ ਪਾਹਵਾ, ਡਾਇਰੈਕਟਰ ਐਡਮਿਨਿਸਟ੍ਰੇਸ਼ਨ ਕੁਲਦੀਪ ਸੇਠੀ, ਡਾਇਰੈਕਟਰ ਫਾਇਨੈਂਸ ਰੋਸ਼ਨ ਬਜਾਜ, ਪ੍ਰੋਜੈਕਟ ਚੇਅਰਮੈਨ ਨਰੇਸ਼ ਵਧਵਾ ਅਤੇ ਸਮੂਹ ਜਾਇੰਟਸ ਵੈਲਫੇਅਰ ਫਾਊਂਡੇਸ਼ਨ ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿੱਤਾ ਜਾ ਰਿਹਾ ਸਹਿਯੋਗ ਬਹੁਤ ਹੀ ਸ਼ਲਾਘਾਯੋਗ ਹੈ।

ਇਸ ਮੌਕੇ ਸਕੂਲ ਵੱਲੋਂ ਮੈਥ ਮਿਸਟ੍ਰੈੱਸ ਹਰਜੀਤ ਕੌਰ, ਸਕਾਊਟ ਮਾਸਟਰ ਰਾਜਿੰਦਰ ਸਿੰਘ ਚਾਨੀ ਅਤੇ ਕੈਂਪਸ ਮੈਨੇਜਰ ਸਲਿੰਦਰ ਸਿੰਘ ਵੀ ਹਾਜ਼ਰ ਸਨ।

“ਹਰ ਕਦਮ… ਸਮਾਜ ਦੇ ਬਿਹਤਰ ਭਵਿੱਖ ਵੱਲ” ਦੇ ਸੰਕਲਪ ਨਾਲ ਜਾਇੰਟਸ ਵੈਲਫੇਅਰ ਫਾਊਂਡੇਸ਼ਨ, ਰਾਜਪੁਰਾ ਨੇ ਭਵਿੱਖ ਵਿੱਚ ਵੀ ਸਿੱਖਿਆ, ਸਫ਼ਾਈ ਅਤੇ ਸਮਾਜ ਭਲਾਈ ਨਾਲ ਜੁੜੇ ਅਜਿਹੇ ਲੋਕ-ਹਿਤ ਕਾਰਜ ਲਗਾਤਾਰ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।