ਹਿਮਾਚਲ ਪ੍ਰਦੇਸ਼ ਵਿੱਚ ਚੱਲਦੀ ਕਾਰ ‘ਤੇ ਪੱਥਰ ਡਿੱਗਣ ਕਾਰਨ 13 ਲੋਕਾਂ ਦੀ ਮੌਤ

ਚੰਡੀਗੜ੍ਹ ਨੈਸ਼ਨਲ ਪੰਜਾਬ

ਲਾਹੌਲ ਸਪਿਤੀ 24 ਜੁਲਾਈ ,ਬੋਲੇ ਪੰਜਾਬ ਬਿਊਰੋ;

ਹਿਮਾਚਲ ਪ੍ਰਦੇਸ਼ ਦੇ ਪਹਾੜੀ ਅਤੇ ਖੇਤਰ ਲਾਹੌਲ-ਸਪੀਤੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜ਼ਿਲ੍ਹੇ ਦੇ ਉਦੈਪੁਰ-ਕਿਲਾੜ ਮਾਰਗ ਉੱਤੇ ਕਡੂ ਨਾਲਾ ਦੇ ਕੋਲ ਅਚਾਨਕ ਪਹਾੜੀ ਤੋਂ ਭਾਰੀ ਚੱਟਾਨਾਂ ਡਿੱਗਣ ਕਾਰਨ ਇੱਕ ਟੈਕਸੀ ਗੱਡੀ ਉਸ ਦੀ ਲਪੇਟ ਵਿੱਚ ਆ ਗਈ। ਇਸ ਭਿਆਨਕ ਹਾਦਸੇ ਵਿੱਚ ਗੱਡੀ ਵਿੱਚ ਸਵਾਰ 13 ਲੋਕਾਂ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਦੇਅਨੁਸਾਰ, ਕੁੱਲੂ ਤੋਂ ਪਾਂਗੀ ਵੱਲ ਜਾ ਰਹੀ ਇੱਕ ਗੱਡੀ (ਨੰਬਰ HP-01M-2210) ਇਸ ਹਾਦਸੇ ਦਾ ਸ਼ਿਕਾਰ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਵਾਹਨ ਵਿੱਚ ਡਰਾਈਵਰ ਸਮੇਤ ਕੁੱਲ 14 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈਕਿ ਉਦੈਪੁਰ-ਕਿਲਾੜ ਮਾਰਗ ਪਿਛਲੇ ਦਿਨ ਬੰਦ ਹੋਣ ਕਾਰਨ ਇਹ ਸਾਰੇ ਯਾਤਰੀ ਇੱਥੇ ਨਜ਼ਦੀਕ ਹੀ ਰੁਕੇ ਹੋਏ ਸਨ। ਜਿਵੇਂ ਹੀ ਸ਼ੁੱਕਰਵਾਰ ਨੂੰ ਸੜਕ ਖੁੱਲ੍ਹੀ , ਤਾਂ ਇਹ ਵਾਹਨ ਪਾਂਗੀ ਲਈ ਰਵਾਨਾ ਹੋਗਿਆ, ਪਰ ਕਡੂ ਨਾਲਾ ਦੇ ਕੋਲ ਪਹੁੰਚਦਿਆਂ ਹੀ ਉੱਪਰੋਂ ਅਚਾਨਕ ਭਾਰੀ ਮਲਬਾ ਅਤੇ ਪੱਥਰ ਡਿੱਗ ਪਏ, ਜਿਸ ਨਾਲ ਟੈਕਸੀ ਚੱਟਾਨਾਂ ਹੇਠਾਂ ਦੱਬ ਗਈ।ਯਾਤਰੀਆਂ ਦੀ ਸਥਿਤੀ ਬਾਰੇ ਅਧਿਕਾਰਤ ਤੌਰ ‘ਤੇ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਹੈ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਲਾਹੌਲ ਪੁਲਿਸ, ਤਿੰਦੀ ਥਾਣਾ ਪੁਲਿਸ, ਉਦੈਪੁਰ ਪ੍ਰਸ਼ਾਸਨ, ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਪਤਾਨ ਸਮੇਤ ਵੱਖ-ਵੱਖ ਏਜੰਸੀਆਂ ਦੀਆਂ ਟੀਮਾਂ ਤੁਰੰਤ
ਮੌਕੇ ਉੱਤੇ ਪਹੁੰਚ ਗਈਆਂ। ਪਾਂਗੀ ਦੇ ਕਾਰਜਕਾਰੀ ਰਿਹਾਇਸ਼ੀ ਕਮਿਸ਼ਨਰ ਅਤੇ ਐਸ.ਡੀ.ਐਮ. ਅਮਨਦੀਪ ਸਿੰਘ ਵੀ ਮੌਕੇ ਲਈ ਰਵਾਨਾ ਹੋ ਗਏ ਹਨ ਅਤੇ ਬਚਾਅ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰ ਰਹੇਹਨ। ਪ੍ਰਸ਼ਾਸਨ ਅਤੇ ਬਚਾਅ ਦਲ ਵੱਲੋਂ ਜੰਗੀ ਪੱਧਰ ‘ਤੇ ਮਲਬਾ ਹਟਾ ਕੇ ਵਾਹਨ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਰਾਬ ਮੌਸਮ ਅਤੇ ਲਗਾਤਾਰ ਡਿੱਗ ਰਹੇ ਮਲਬੇ ਕਾਰਨ ਬਚਾਅ ਅਭਿਆਨ ਚਲਾਉਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਕਿਸਮ ਦੀ ਅਪੁਸ਼ਟ ਜਾਣਕਾਰੀ ਜਾਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ। ਲੋਕਾਂ ਨੂੰ ਸਿਰਫ਼ ਪ੍ਰਸ਼ਾਸਨ ਅਤੇ ਸਰਕਾਰੀ ਸਰੋਤਾਂ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਅਧਿਕਾਰਤ ਸੂਚਨਾਵਾਂ ‘ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।