ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋਂ ਦੀ ਸਰਬਸੰਮਤੀ ਨਾਲ ਹੋਈ ਚੋਣ

ਪੰਜਾਬ


ਬਹਾਦਰ ਸਿੰਘ ਖਮਾਣੋ ਪ੍ਰਧਾਨ ,ਕਸ਼ਮੀਰ ਸਿੰਘ ਰੱਤੋ ਜਰਨਲ ਸਕੱਤਰ ਚੁਣੇ ਗਏ

ਖਮਾਣੋ,25, ਜੁਲਾਈ ,ਬੋਲੇ ਪੰਜਾਬ ਬਿਊਰੋ;

ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ,ਮਜ਼ਦੂਰਾਂ ਦੀ ਮੀਟਿੰਗ ਬਲਵਿੰਦਰ ਸਿੰਘ ਭੈਰੋ ਮਾਜਰਾ ਪ੍ਰਧਾਨ ਬਲਾਕ ਚਮਕੌਰ ਸਾਹਿਬ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਇਫਟੂ ਦੇ ਆਗੂ ਮਲਾਗਰ ਖਮਾਣੋਂ ਨੇ ਦੱਸਿਆ ਕਿ ਮੀਟਿੰਗ ਵਿੱਚ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋ ਸੰਬੰਧਿਤ( ਇਫਟੂ) ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ।ਜਿਸ ਵਿੱਚ ਪ੍ਰਧਾਨ ਬਹਾਦਰ ਸਿੰਘ ਖਮਾਣੋ, ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਬਦੇਸ਼ ਕਲਾ ,ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ,ਮੀਤ ਪ੍ਰਧਾਨ ਅਜੈਬ ਸਿੰਘ ਸਿੱਧੂਪੁਰ, ਜਰਨਲ ਸਕੱਤਰ ਕਸ਼ਮੀਰ ਸਿੰਘ ਰੱਤੋ ,ਖਜਾਨਚੀ ਰਜਿੰਦਰ ਕੁਮਾਰ, ਸਹਾਇਕ ਸਕੱਤਰ ਹਰਿੰਦਰਜੀਤ ਸਿੰਘ , ਸਹਾਇਕ ਸਕੱਤਰ ਨਿਰਮਲ ਖਾਨ ਸਿੱਧੂਪੁਰ ,ਪ੍ਰਚਾਰ ਸਕੱਤਰ ਗੁਰਮੇਲ ਸਿੰਘ, ਮੁੱਖ ਸਲਾਹਕਾਰ ਮਲਾਗਰ ਖਮਾਣੋ, ਸਲਾਹਕਾਰ ਹਰਪ੍ਰੀਤ ਸਿੰਘ, ਸਲਾਹਕਾਰ ਸੁਖਰਾਮ ਕਾਲੇਵਾਲ, ਕਾਰਜਕਾਰੀ ਮੈਂਬਰ ਲਖਵਿੰਦਰ ਸਿੰਘ ਗੱਗੜਵਾਲ ਨੂੰ ਚੁਣਿਆ ਗਿਆ। ਮੀਟਿੰਗ ਦੌਰਾਨ ਵਿਸ਼ੇਸ਼ ਮਤਾ ਪਾਸ ਕਰਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਲੇਬਰ ਦੀ ਰਜਿਸਟਰੇਸ਼ਨ, ਰਜਿਸਟਰੇਸ਼ਨ ਨਿਊ ਕਰਨ ,ਵਜੀਫਾ ਐਕਸਗਰੇਸੀਆ ਗਰਾਂਟ ,ਮੈਡੀਕਲ ਪੈਨਸ਼ਨ ਕੇਸ , ਆਦਿ ਲਈ ਸੁਵਿਧਾ ਕੈਂਪ ਲਗਾਏ ਜਾਣ ਤਾਂ ਜੋ ਮਜ਼ਦੂਰਾਂ ਦੀ ਰਜਿਸਟਰੇਸ਼ਨ ਹੋ ਸਕੇ ਅਤੇ ਪੰਜਾਬ ਲੇਬਰ ਕੰਸਟ੍ਰਕਸ਼ਨ ਅਦਰ ਵੈਲਫੇਅਰ ਬੋਰਡ ਵੱਲੋਂ ਜਾਰੀ ਕੀਤੀਆਂ ਸਹੂਲਤਾਂ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਨੂੰ ਮਿਲ ਸਕਣ, ਮੀਟਿੰਗ ਵਿੱਚ ਫੈਸਲਾ ਕੀਤਾ ਕਿ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਅਤੇ ਲੇਬਰ ਚੌਂਕ ਬਣਾਉਣ ਲਈ ਸਥਾਨਕ ਐਸਡੀਐਮ ਖਮਾਣੋ ਨੂੰ ਮੰਗ ਪੱਤਰ ਦਿੱਤਾ ਜਾਵੇਗਾ।। ਮੀਟਿੰਗ ਵਿੱਚ ਧਿਆਨ ਸਿੰਘ ਅਮਰਜੀਤ ਸਿੰਘ ਹਰਦੇਵ ਸਿੰਘ ਸੋਹਣ ਸਿੰਘ ਲਖਵਿੰਦਰ ਸਿੰਘ ਨਿਰਮਲ ਖਾਨ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।