ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਉਡਾਣ ਦੀ ਐਮਰਜੈਂਸੀ ਲੈਂਡਿੰਗ

ਨੈਸ਼ਨਲ ਪੰਜਾਬ

ਨਵੀ ਦਿੱਲੀ, 27 ਜੁਲਾਈ ,ਬੋਲੇ ਪੰਜਾਬ ਬਿਊਰੋ;

ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਦੀ ਉਡਾਣ ਦੀ ਅਚਾਨਕ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਦਰਅਸਲ, ਜਹਾਜ਼ ਦੇ ਕਾਰਗੋ ਕੰਪਾਰਟਮੈਂਟ (ਮਾਲ ਵਾਲੇ ਹਿੱਸੇ) ਤੋਂ ਧੂੰਆਂ ਨਿਕਲਣ ਦੀ ਚੇਤਾਵਨੀ ਮਿਲੀ ਸੀ। ਇਸ ਤੋਂ ਬਾਅਦ ਜਹਾਜ਼ ਦੀ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕੁੱਲ 194 ਯਾਤਰੀ ਸਵਾਰ ਸਨ। ਧੂੰਏਂ ਦੀ ਸੂਚਨਾ ਮਿਲਦਿਆਂ ਹੀ ਯਾਤਰੀਆਂ ਵਿੱਚ ਕੁਝ ਸਮੇਂ ਲਈ ਹਫੜਾ ਦਫੜੀ ਮਚ ਗਈ, ਪਰ ਪਾਇਲਟ ਨੇ ਤੁਰੰਤ ਜਹਾਜ਼ ਨੂੰ ਰਾਜਕੋਟ ਵੱਲ ਮੋੜਨ ਦਾ ਫੈਸਲਾ ਲਿਆ। ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।