ਅੰਦੋਲਨ ਨੇ ਦੇਸ਼ ਦੀ ਸਿਿਖਆ ਅਤੇ ਬੇਰੁਜ਼ਗਾਰੀ ਵਰਗੀ ਸਭ ਤੋਂ ਵੱਡੀ ਸਮਸਿਆ ਨੂੰ ਮੁੜ ਤੋਂ ਜਨਤਕ ਬਹਿਸ ਦੇ ਕੇਂਦਰ ਵਿਚ ਲਿਆ ਖੜ੍ਹਾ ਕੀਤਾ ਹੈ-ਸੰਜੀਵਨ
ਚੰਡੀਗੜ੍ਹ 30 ਜੁਲਾਈ ,ਬੋਲੇ ਪੰਜਾਬ ਬਿਊਰੋ;
ਇਪਟਾ ਨੇ ਕਿਹਾ ਹੈ ਕਿ ਨੀਟ ਪ੍ਰੀਖਿਆ ਨਾਲ ਜੁੜੇ ਵਿਵਾਦ ਅਤੇ ਵਿਿਦਆਰਥੀਆਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸਿਰਫ਼ ਅਸਤੀਫ਼ਾ ਹੀ ਕਾਫ਼ੀ ਨਹੀਂ। ਲੋੜ ਇਸ ਗੱਲ ਦੀ ਹੈ ਕਿ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਨਿਰਪੱਖਤਾ ਅਤੇ ਭਰੋਸੇਯੋਗਤਾ ਯਕੀਨੀ ਬਣਾਉਣ ਲਈ ਠੋਸ ਸੁਧਾਰ ਕੀਤੇ ਜਾਣ, ਦੋਸ਼ੀਆਂ ਖ਼ਿਲਾਫ਼ ਨਿਰਪੱਖ ਕਾਰਵਾਈ ਹੋਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ। ਦੇਸ਼ ਦੇ ਲੱਖਾਂ ਵਿਿਦਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਰੋਸਾ ਮੁੜ ਕਾਇਮ ਕਰਨਾ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।

ਨਾਟਕਾਕਾਰ, ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਸਦਕੇ ਜਾਈਏ ਜੈੱਨ-ਜ਼ੀ ਦੇ ਜਿਨਾਂ ਨੇ ਜੋਕਾਂ ’ਤੇ ਜਿੱਤ ਆਖਿਰ ਪ੍ਰਾਪਤ ਕਰ ਹੀ ਲਈ ਹੈ।ਇਹ ਵਿਰਲਾ ਮੌਕਾ ਹੈ ਜਦ ਨੌਜਵਾਨਾਂ ਨੇ ਕੇਂਦਰ ਸਰਕਾਰ ਨੂੰ (ਜਿਸ ਨੇ ਇੱਕ ਸਾਲ ਲੰਬੇ ਸੰਘਰਸ਼ ਤੋਂ ਬਾਅਦ ਤਿੰਨ ਕਾਲੇ ਕਾਨੂੰਨ ਵਾਪਿਸ ਲਏ ਸਨ) ਉਸ ਸਕੰਟ ਨੂੰ ਮੰਨਣ ਲਈ ਮਜਬੂਰ ਕੀਤਾ ਹੈ, ਜਿਹੜਾ ਪਿਛਲੇ ਕਈ ਸਾਲਾਂ ਤੋਂ ਵਧਦਾ ਆ ਰਿਹਾ ਹੈ। ਇਸ ਅੰਦੋਲਨ ਨੇ ਦੇਸ਼ ਦੀ ਸਿਿਖਆ ਅਤੇ ਬੇਰੁਜ਼ਗਾਰੀ ਵਰਗੀ ਸਭ ਤੋਂ ਵੱਡੀ ਸਮਸਿਆ ਨੂੰ ਮੁੜ ਤੋਂ ਜਨਤਕ ਬਹਿਸ ਦੇ ਕੇਂਦਰ ਵਿਚ ਲਿਆ ਖੜ੍ਹਾ ਕੀਤਾ ਹੈ।
ਇਪਟਾ, ਪੰਜਾਬ ਦੇ ਜਰਨਲ ਸਕੱਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸਕੱਤਰ ਕਮਲ ਨੈਨ ਸਿੰਘ ਸੇਖੋਂ ਤੇ ਇਪਟਾ, ਪੰਜਾਬ ਦੇ ਆਗੂ ਬਠਿੰਡਾ ਤੋਂ ਗੁਰਮੀਤ ਸਿੰਘ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਗੁਰਦਿਆਲ ਨਿਰਮਾਣ, ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰਪਾਲ ਨੀਨਾ ਅਤੇ ਡਾ. ਅਮਨ ਭੋਗਲ, ਰੋਪੜ ਤੋਂ ਸੁਿਰੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅਮਿੰ੍ਰਤਸਰ ਤੋਂ ਬਲਬੀਰ ਮੂਧਲ ਅਤੇ ਦਲਜੀਤ ਸੋਨਾ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਪਠਾਨਕੋਟ ਤੋਂ ਸੁਰੇਸ਼ ਮਹਿਤਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾਂ, ਮੋਗੇ ਤੋਂ ਇੰਦਰਜੀਤ ਮੋਗਾ ਅਤੇ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਕੱੁਕੂ ਦੀਵਾਨ, ਰੰਜੀਵਨ ਸਿੰਘ, ਨਰਿੰਦਰ ਨਸਰੀਨ ਅਤੇ ਗੁਰਵਿੰਦਰ ਬਾਕਰਪੁਰੀਆਂ ਨੇ ਕਿਹਾ ਹੈ ਕਿ ਨੋਜਵਾਨਾ ਦੇ ਦੇਸ਼ ਪੱਧਰੀ ਅੰਦੋਲਨ ਦੌਰਾਨ ਗੁਰੂਦੁਆਰਿਆਂ ਅਤੇ ਘਰਾਂ ਵਿਚ ਲੰਗਰ, ਠਹਿਰਣ ਅਤੇ ਇਲਾਜ਼ ਲਈ ਦਵਾਈਆਂ ਦਾ ਪ੍ਰਬੰਧ ਕਰਕੇ ਸਿੱਖਾਂ ਅਤੇ ਪੰਜਾਬੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਦੇਸ਼ ਭਗਤਾ (ਜਿਨਾਂ ਮਨੁੱਖਤਾ ਦੇ ਘਾਣ ਦੇ ਖਿਲਾਫ਼ ਆਪਣੀ ਆਵਾਜ਼ ਵੀ ਬੁਲੰਦ ਕੀਤੀ ਸੀ, ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।) ਦੇ ਅਸਲ ਵਾਰਿਸ ਹਨ।











