ਪਟਿਆਲਾ 30 ਜੁਲਾਈ ,ਬੋਲੇ ਪੰਜਾਬ ਬਿਊਰੋ;
ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (1406/22ਬੀ) ਚੰਡੀਗੜ੍ਹ ਨਾਲ ਸੰਬੰਧਤ ਜੰਗਲਾਤ ਕਾਮਿਆਂ ਦੀ ਇੱਕੋ ਇੱਕ ਸਿਰਮੌਰ ਅਤੇ ਸੰਘਸੀਲ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤੇ 27ਜੁਲਾਈ ਤੋ30ਜੁਲਾਈ ਤੱਕ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਕੜੀ ਤਹਿਤ ਅੱਜ ਜੰਗਲਾਤ ਵਰਕਰਜ਼ ਯੂਨੀਅਨ ਵੱਲੋ ਵਣ ਮੰਡਲ ਪਟਿਆਲਾ ਜੰਗਲੀ ਜੀਵ ਮੰਡਲ ਪਟਿਆਲਾ ਦੇ ਦਫਤਰ ਅੱਗੇ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਸੌਜਾ, ਸੇਰ ਸਿੰਘ ਸਰਹਿੰਦ, ਜਗਤਾਰ ਸਿੰਘ ਸਾਹਪੁਰ, ਭੁਪਿੰਦਰ ਸਿੰਘ ਸਾਧੋਹੇੜੀ ਤੇ ਜੋਗਾ ਸਿੰਘ ਵਜੀਦਪੁਰ ਦੀ ਪ੍ਰਧਾਨਗੀ ਹੇਠ ਵਿਸਾਲ ਰੋਸ ਧਰਨਾ ਦਿੱਤਾ ਗਿਆ । ਅੱਜ ਸਵੇਰ ਤੋਂ ਹੀ ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਆਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸ਼ੋ ਖਰੋਸ਼ ਨਾਲ ਨਾਹਰੇ ਮਾਰਦੇ ਹੋਏ ਇਸ ਧਰਨੇ ਵਿੱਚ ਪੁੱਜੇ|
ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸਨ ਦੇ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਲਖਵਿੰਦਰ ਖਾਨਪੁਰ, ਜਸਵੀਰ ਸਿੰਘ ਖੋਖਰ,ਧਰਮਪਾਲ ਸਿੰਘ ਲੌਟ ਤੇ ਰਾਜਪਾਲ ਸਿੰਘ ਲਸੋਈ ਨੇ ਆਖਿਆ ਕਿ ਪੰਜਾਬ ਸਰਕਾਰ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਵਿਚ 30/30ਸਾਲਾਂ ਤੋ ਕੰਮ ਕਰਦੇ ਕਾਮਿਆਂ ਨੂੰ ਪੱਕਿਆ ਨਹੀ ਕੀਤਾ ਜਾ ਰਿਹਾ ਸਿਰਫ ਇਕ ਪਲੇਸਮੈਂਟ ਪੋਲਸੀ ਬਣਾ ਕੇ 58ਸਾਲ ਵਿਭਾਗ ਵਿਚ 15ਹਜਾਰ ਤਨਖਾਹ ਤੇ ਕੰਮ ਦੇਣਾ ਜੰਗਲਾਤ ਕਾਮਿਆਂ ਨਾਲ ਕੋਝਾ ਮਜਾਕ ਕੀਤਾ, ਵਿਭਾਗ ਵਿਚ ਡੇਲੀਵੇਜ ਕਾਮਿਆ ਨੂੰ ਪਿਛਲੇ ਪੰਜ ਮਹੀਨੀਆ ਤੋ ਤਨਖਾਹਾਂ
ਨਾ ਮਿਲਣ ਕਾਰਨ ਜੰਗਲਾਤ ਕਾਮਿਆ ਦੇ ਪਰਿਵਾਰ ਪ੍ਰੇਸ਼ਾਨ ਹਨ ਲੋਕਾਂ ਨਾਲ ਲਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਭਗ ਸਾਡੇ 4 ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ ,ਜਿਸ ਕਾਰਨ ਜੰਗਲਾਤ ਕਾਮਿਆ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ,ਜੰਗਲਾਤ ਕਾਮਿਆ ਨੇ ਵਣ ਮੰਡਲ ਅਫਸਰ ਪਟਿਆਲਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਮਾਨਯੋਗ ਆਈ ਐਫ ਐੱਸ ਵਣ ਪਾਲ ਸਾਊਥ ਸਰਕਲ ਪਟਿਆਲਾ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਪਟਿਆਲਾ ਤੇ ਵਣ ਮੰਡਲ ਅਫਸਰ ਜੰਗਲੀ ਜੀਵ ਪਟਿਆਲਾ ਅਤੇ ਵਣ ਮੰਡਲ ਅਫਸਰ ਪਟਿਆਲਾ ਰਾਹੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ। ਉਨਾ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਦੇ ਕਾਮਿਆਂ ਨੂੰ ਤਨਖਾਹਾਂ ਨਾ ਦਿੱਤੀਆ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਅਨਪੜ੍ਹ ਕਾਮਿਆ ਤੇ ਲਗਾਤਾਰ 10ਸਾਲ ਦੀ ਸਰਵਿਸ ਖਤਮ ਕਰਕੇ ਕੱਚੇ ਕਾਮੇ ਪੱਕੇ ਨਾ ਕੀਤੇ,ਪੰਜ ਮਹੀਨੀਆ ਤੋੰ ਰਹਿੰਦਿਆ ਤਨਖਾਹਾਂ ਨਾ ਦਿੱਤੀਆ, ਸਾਲ 2026ਤੱਕ ਸੀਨੀਅਰਤਾ ਸੂਚੀ ਨਾ ਬਣਾਈ ਅਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ, ਤਾਂ ਆਉਣ ਵਾਲੀ 10ਅਗਸਤ ਵਣ ਭਵਨ ਦਫ਼ਤਰ ਮੌਹਾਲੀ ਵਿਖੇ ਰੋਸ ਧਰਨਾ-ਪ੍ਰਦਰਸ਼ਨ ਕਰਕੇ ਪੰਜਾਬ ਦੇ ਖਿਲਾਫ 17ਅਗਸਤ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕਾ ਦਿੜਬਾ ਵਿੱਚ ਸੂਬਾ ਪੱਧਰੀ ਇਕ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਪੱਕਾ ਮੋਰਚਾ ਸੁਰੂ ਕੀਤਾ ਜਾਵੇਗਾ।
ਇਹ ਜੰਗਲਾਤ ਕਾਮਿਆ ਦਾ ਮੋਰਚਾ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਜੰਗਲਾਤ ਕਾਮਿਆ ਦੀਆ ਮੰਗਾਂ ਦਾ ਹੱਲ ਨੀ ਹੁੰਦਾ
ਇਸ ਧਰਨੇ ਵਿੱਚ ਹੋਰਨਾ ਤੋ ਇਲਾਵਾ ਨਰੇਸ਼ ਕੁਮਾਰ ਬੋਸਰ, ਭਿੰਦਰ ਘੱਗਾ, ਗੁਰਮੇਲ ਬੰਮਣਾ,ਅਮਰਜੀਤ ਸਿੰਘ ਲਾਛੜੂ ਕਲਾ,ਜਸਵੰਤ ਸਿੰਘ,ਰਣਵੀਰ ਮੁਲੇਪੁਰ, ਗੁਰਦੇਵ ਕੌਰ,ਗੁਰਮੇਲ ਸਿੰਘ ਬਿਸ਼ਨਪੁਰਾ,ਸਮਸੇਰ ਅਸਮਾਨਪੁਰ,ਇੰਦਰਜੀਤ ਕੌਰ ਚੁਪਕੀ, ਜਸਵੀਰ ਕੌਰ,ਕੁਲਦੀਪ ਸਿੰਘ,ਹਾਕਮ ਖਾਨ,ਸਦੀਕ ਖਾਨ,ਜਗਪਾਲ ਸਿੰਘ, ਬੁੱਧ ਸਿੰਘ,ਜਗਤਾਰ ਸੁਧੇਵਾਲ,ਸਤਨਾਮ ਸਿੰਘ ਸੌਜਾ ,ਸਬਦਿਲ ਸਿੰਘ ਕੂਕੀ, ਕਰਨੈਲ ਕਾਠਮਠੀ, ਗੁਰਜੀਤ ਸਿੰਘ ਪਟਿਆਲਾ, ਸਿੰਗਾਰਾ ਸਿੰਘ ਕਾਠਮੱਠੀ, ਜਸਵੀਰ ਕੌਰ,ਕੁਲਦੀਪ ਕੌਰ ਪਰਮਜੀਤ ਕੌਰ ਮਾਂਗੇਵਾਲ, ਪਾਲੀ ਦੇਵੀ ਮਨਜੀਤ ਕੌਰ ਸਮਾਣਾ ਆਦਿ ਸਾਮਿਲ ਸਨ।












