ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਹੋਈ

ਪੰਜਾਬ

ਫ਼ਤਹਿਗੜ੍ਹ ਸਾਹਿਬ, 30 ਜੁਲਾਈ,ਬੋਲੇ ਪੰਜਾਬ ਬਿਊਰੋ;
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਸ੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਹਰਜੀਤ ਸਿੰਘ ਤਰਖ਼ਾਣ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ ।ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਜਨਰਲ ਸਕੱਤਰ ਨੇ ਨਿਭਾਈ
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ ਜਸਵਿੰਦਰ ਆਹਲੂਵਾਲੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਬਾਰੇ ਸਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ, ਪੈਨਸ਼ਨਰਾਂ ਨੂੰ ਕੁਝ ਵੀ ਨਹੀਂ ਦੇਣਾਂ ਇਸ ਮੋਕੇ ਤੇ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ, ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਗਿਆ ਕਿ ਮਿਤੀ 29 ਜੁਲਾਈ 2026 ਇਕ ਬਹੁਤ ਵੱਡੀ ਰੈਲੀ ਸੰਗਰੂਰ ਵਿਖੇ ਕੀਤੀ ਜਾਵੇ ਗੀ ਜਿਸ ਵਿੱਚ ਸਮੂੰਹ ਸਾਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਸ਼ਾਮਲ ਹੋਣ ਅਤੇ ਮਿਤੀ 7 ਅਗਸਤ 2026 ਨੂੰ ਮੁਲਾਜ਼ਮਾਂ/ਪੈਨਸ਼ਨਰਜ਼ ਸਾਂਝੇ ਫਰੰਟ ਤੇ ਸਾਂਝੇ ਮੰਚ ਵੱਲੋਂ ਮੋਹਾਲੀ ਵਿਖੇ ਇਕ ਮਹਾਂ ਰੈਲੀ ਕੀਤੀ ਜਾਵੇਗੀ ਇਸ ਵਿਚ ਵੀ ਸਾਰੇ ਹੀ ਪੈਨਸ਼ਨਰਾਂ ਸਾਥੀਆਂ ਨੇ ਸ਼ਾਮਲ ਹੋਣ ਹੈ ਤਾਂ ਕਿ ਸਰਕਾਰ ਪਤਾ ਲੱਗ ਜਾਵੇ
ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ ਫਿਕਸ ਮੈਡੀਕਲ ਭੱਤਾ 2000/ ਰੁਪਏ ਪ੍ਰਤੀ ਮਹੀਨਾ ਦੇਂਣ ਤੇ 2,59 ਦਾ ਗੁਣਾਕ ਲਾਗੂ ਕਰਨ ਕੱਚੇ ਮੁਲਾਜ਼ਮਾਂ ਪੱਕੇ ਕਰਨਾਂ ਤੇ 6ਵੇ ਕਮਿਸ਼ਨ ਨੂੰ ਲਾਗੂ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਸ੍ਰੀ ਪ੍ਰੀਤਮ ਸਿੰਘ ਨਾਗਰਾ, ਪ੍ਰੇਮ ਸਿੰਘ ਨਲੀਨਾ, ਕਰਨੈਲ ਸਿੰਘ ਬੱਸੀ ਪਠਾਣਾਂ,ਕਿਰਸਨ ਲਾਲ ਚਰਨਥਾਲ, ਕਰਨੈਲ ਸਿੰਘ ਵਜ਼ੀਰਾਬਾਦ, ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਪੈਨਸ਼ਨਰ ਦੀਆਂ ਜਾਇਜ਼ ਮੰਗਾਂ ਮੰਨਣ ਲੈਣੀਆਂ ਚਾਹੀਦੀਆਂ ਹਨ ਸਮੂੰਹ ਬੁਲਾਰਿਆਂ ਨੇ ਪੂਰਜੋਰ ਆਖਿਆ ਕਿ ਸਾਨੂੰ ਮਿਤੀ 29 ਜੁਲਾਈ ਵਿਖੇ ਸੰਗਰੂਰ ਅਤੇ 7 ਅਗਸਤ 2026 ਨੂੰ ਵੱਧ ਤੋਂ ਵੱਧ ਇਨਾਂ ਰੈਲੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ
ਇਸ ਮੀਟਿੰਗ ਵਿੱਚ ਸ਼ਾਮਲ ਹੋਏ ਜੋਧ ਸਿੰਘ ,ਓਮ ਪ੍ਰਕਾਸ਼ ਬੱਸੀ ਪਠਾਣਾਂ, ਸ਼ਿੰਗਾਰਾ ਸਿੰਘ ਭੜੀ ਅਵਤਾਰ ਸਿੰਘ ਕਲੋਦੀ, ਦਰਬਾਰਾ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ,ਗੁਰਮੀਤ ਸਿੰਘ, ਬਲਬੀਰ ਸਿੰਘ, ਸੁੱਚਾ ਸਿੰਘ ਨਬੀਪੁਰ ਸੁਖਚੈਨ ਸਿੰਘ ਜੱਲਾ,ਤਾਰਾ ਸਿੰਘ ਨਬੀਪੁਰ,ਲਛਮਣ ਸਿੰਘ, ਗੁਰਮੁੱਖ ਸਿੰਘ,ਦਿਦਾਰ ਸਿੰਘ,ਬਾਲਰਾਮ ਕਿਰਸਨ ਮਾਹਵੀਰ ਸਿੰਘ,ਚਰਨ ਸਿੰਘ ਆਇਤਾਪੁਰਾ ਹਰਨੇਕ ਸਿੰਘ ਸਤਪਾਲ ਸਿੰਘ ਨਾਰਜ ਸਿੰਘ ਵੀ ਹਾਜ਼ਰ ਸਨ
ਇਹ ਜਾਣਕਾਰੀ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ ਸੂਬਾ ਪ੍ਰੈੱਸ ਸਕੱਤਰ ਪੰਜਾਬ ਨੇ ਦਿੱਤੀ ਗਈ ਜੀ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।