ਪਟਿਆਲਾ 5 ਅਗਸਤ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਜੂਨੀਅਰ ਇੰਜੀਨੀਅਰ ਅਤੇ ਪਦਉਨਤ ਉਪ ਮੰਡਲ ਇੰਜੀਨੀਅਰ 7 ਅਗਸਤ ਨੂੰ ਸਮੂਹਿਕ ਛੁੱਟੀ ਲ਼ੈ ਕੇ ਸਾਂਝੇ ਫਰੰਟ ਅਤੇ ਮੰਚ ਦੀ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਚੰਡੀਗੜ੍ਹ ਰਵਾਨਾ ਹੋਣਗੇ।ਇਸ ਸਬੰਧੀ ਅੱਜ ਪਟਿਆਲਾ ਵਿਖੇ ਹੋਈ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਦੀਪਾਂਸ਼ ਗੁਪਤਾ, ਜਨਰਲ ਸਕੱਤਰ ਸੁਖਰਾਜ ਸਿੰਘ ਪੰਨੂ ਲੁਧਿਆਣਾ ਅਤੇ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਦੇ ਚੇਅਰਮੈਨ ਕਰਮਜੀਤ ਸਿੰਘ ਬੀਹਲਾ ਨੇ ਕਿਹਾ ਕਿ ਮਹਿੰਗਾਈ ਭੱਤਾ ਸੱਠ ਪ੍ਰਤੀਸ਼ਤ ਤੁਰੰਤ ਦੇਣ, ਪ੍ਰਮੋਸ਼ਨ ਕੋਟਾ ਪੰਜਾਹ ਤੋਂ ਪਝੰਤਰ ਪ੍ਰਤੀਸ਼ਤ ਦਾ ਵਾਧਾ ਕਰਨ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੈਟਰੋਲ ਭੱਤਾ ਬਹਾਲ ਕਰਨ ਅਤੇ ਏ ਸੀ ਪੀ ਸਕੀਮ ਤੁਰੰਤ ਰਿਲੀਜ਼ ਕਰਵਾਉਣ ਲਈ ਸਮੂਹ ਇੰਜੀਨੀਅਰ ਛੁੱਟੀ ਭਰ ਕੇ ਵੱਡੇ ਇਕੱਠ ਦਾ ਹਿੱਸਾ ਬਣਨਗੇ। ਸੁਬਾਈ ਆਗੂਆਂ ਸੰਦੀਪ ਧਾਲੀਵਾਲ ਬਠਿੰਡਾ, ਬਲਜਿੰਦਰ ਸਿੰਘ ਕਪੂਰਥਲਾ, ਪਵਨਦੀਪ ਸਿੰਘ ਪਟਿਆਲਾ, ਸ਼ਮਸ਼ੇਰ ਸਿੰਘ ਅਮ੍ਰਿਤਸਰ,ਵਰੁਨ ਹੁਸ਼ਿਆਰਪੁਰ, ਮਨਿੰਦਰ ਸੰਗਰੂਰ,ਰਹੀਸ ਆਜ਼ਮ ਜਲੰਧਰ,ਕਮਰਜੀਤ ਮਾਨ, ਮਨਪ੍ਰੀਤ ਚੰਡੀਗੜ੍ਹ, ਰਾਜਪਾਲ ਸਿੰਘ ਗੁਰਦਾਸਪੁਰ, ਅਮਰਜੀਤ ਸਿੰਘ ਰੋਪੜ, ਕੰਵਰਦੀਪ ਸਿੰਘ ਲੁਧਿਆਣਾ ਆਦਿ ਨੇ ਦੱਸਿਆ ਕਿ ਸਮੂਹ ਜ਼ਿਲ੍ਹਿਆਂ ਤੋਂ ਕਾਫਲੇ ਮਹਾਂ ਰੈਲੀ ਵਿੱਚ ਸ਼ਾਮਲ ਹੋਣਗੇ,












