ਪਟਿਆਲਾ 5 ਅਗਸਤ ,ਬੋਲੇ ਪੰਜਾਬ ਬਿਉਰੋ;
ਪੰਜਾਬ ਸਰਕਾਰ ਖਿਲਾਫ ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਝਾ ਫਰੰਟ ਅਤੇ ਸਾਂਝੇ ਮੁਲਾਜ਼ਮ ਮੰਚ ਪੰਜਾਬ ਵੱਲੋਂ ਮੁਲਾਜਮਾ ਤੇ ਪੈਨਸ਼ਨਰਾ ਦੀ ਹੱਕੀ ਮੰਗਾਂ ਜਿਵੇਂ ਕਿ ਮਾਨਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ 18% ਡੀ.ਏ. ਅਤੇ ਬਕਾਇਆ ਦੇਣ ਸਬੰਧੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੈਨਸ਼ਨਰਾਂ ਤੇ 2.59 ਲਾਗੂ ਕਰਨ ਵਿਭਾਂਗਾ ਦਾ ਨਿੱਜੀਕਰਨ ਅਤੇ ਪੰਚਾਇਤੀ ਕਰਨ ਕਰਨਾ ਬੰਦ ਕਰਕੇ ਨਵੀਂ ਭਰਤੀ ਲਾਸ਼ਵਰ ਆਂਗਣਵਾੜੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ, ਸਮੂਹ ਕੱਚੇ ਮੁਲਾਜ਼ਮਾਂ ਨੂੰ ਪੂਰੇ ਗ੍ਰੇਡਾ ਵਿੱਚ ਪੱਕੇ ਕਰਨ ਆਦਿ ਮੰਗਾਂ ਬਾਰੇ ਸੈਕਟਰ 39 ਦੀ ਦਾਣਾ ਮੰਡੀ ਚੰਡੀਗੜ੍ਹ ਵਿਖੇ 7 ਅਗਸਤ ਨੂੰ ਕੀਤੀ ਜਾ ਰਹੀ ਲਾਮਿਸਾਲ ਰੈਲੀ ਦੀ ਤਿਆਰੀ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੈਸਨ ਜਿਲਾ ਪਟਿਆਲਾ ਦੀ ਸਿਹਤ ਵਿਭਾਗ ਨਾਲ ਸਬੰਧਤ ਕਾਮਿਆਂ ਦੀ ਇੱਕ ਅਹਿਮ ਮੀਟਿੰਗ ਸਵਰਨ ਸਿੰਘ ਬੰਗਾ, ਮੋਨਕਾ ਮਸੀਹ ਦੀ ਪ੍ਰਧਾਨਗੀ ਹੇਠ ਰਜਿੰਦਰਾ ਹਸਪਤਾਲ ਦੇ ਯੂਨੀਅਨ ਦਫਤਰ ਪਟਿਆਲਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਜਿੱਥੇ ਜੁਆਇੰਟ ਐਕਸ਼ਨ ਕਮੇਟੀ ਤੇ ਕਲਾਸ ਫੋਰ ਯੂਨੀਅਨ, ਰਾਜਿੰਦਰਾ ਮੈਡੀਕਲ ਕਾਲਜ ਤੇ ਮਾਤਾ ਕੁਸੱਲਿਆ ਹਸਤਪਤਾਲ ਵੱਲੋਂ ਰਾਕੇਸ਼ ਕਲਿਆਣ, ਪਰਵਿੰਦਰ ਸਿੰਘ ਕਬੋਜ, ਰਾਮ ਬਾਬੂ ਸ਼ਰਮਾ, ਸੁਖਦੇਵ ਸਿੰਘ ਝੰਡੀ,ਇੰਦਰਜੀਤ ਕੌਰ ਤੇ ਪੈਨਸ਼ਨਰ ਫਰੰਟ ਪਟਿਆਲਾ ਵੱਲੋਂ ਦਰਸ਼ਨ ਬੇਲੂ ਮਾਜਰਾ,ਜਸਵੀਰ ਖੋਖਰ, ਹਰਬੀਰ ਸਨਾਮ, ਰਜਿੰਦਰ ਧਾਲੀਵਾਲ, ਪੀ ਡਬਲਯੂ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਵੱਲੋਂ ਰਾਜਪਾਲ ਲਸੋਈ,ਲਖਵਿੰਦਰ ਖਾਨਪੁਰ, ਕੁਲਦੀਪ ਸਿੰਘ ਘੱਗਾ,ਧਰਮਪਾਲ ਲੋਟ ਸੁਖਬੀਰ ਢੀਡਸਾ,ਗੁਰਚਰਨ ਸਿੰਘ ਧਨੋਆ,ਦੀਪਕ ਕੁਮਾਰ ਅਤੇ ਜੰਗਲਾਤ ਵਰਕਰ ਯੂਨੀਅਨ ਵੱਲੋਂ ਜਸਵਿੰਦਰ ਸੋਜਾ,ਜਗਤਾਰ ਸਿੰਘ,ਪਸ਼ੂ ਪਾਲਣ ਵਰਕਰਜ ਯੂਨੀਅਨ ਵੱਲੋਂ ਦਿਆਲ ਸਿੰਘ ਸਿੱਧੂ ਹਰਬੰਸ ਸਿੰਘ ਪੇਦਨ, ਗੌਰਮਿੰਟ ਟੀਚਰ ਯੂਨੀਅਨ ਵੱਲੋ,ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘਤੇ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਵੱਲੋ ਹਿੰਮਤ ਸਿੰਘ ਤੇ ਹਰਪਰੀਤ ਉੱਪਲ ਆਦਿ ਸ਼ਾਮਿਲ ਹੋਏ ਮੀਟਿੰਗ ਵਿੱਚ ਵਿਸੇਸ ਤੌਰ ਤੇ ਸ਼ਾਮਿਲ ਹੋਏ ਰਿਟਾਇਰ ਸੁਪਰਡੈਂਟ ਤੇਜਿੰਦਰ ਬੀਹਲਾ ਜੀ ਨੂੰ ਰਾਜਿੰਦਰਾ ਹਸਪਤਾਲ ਅੰਦਰ ਬੇਦਾਗ ਤੇ ਵਧੀਆ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ ਤੇ ਸਨਮਾਨਿਤ ਕੀਤਾ ਗਿਆ, ਮੀਟਿੰਗ ਦੇ ਅੰਤ ਵਿੱਚ ਰੈਲੀ ਸਬੰਧੀ ਕੋਟੇ ਲਾਏ ਗਏ ਅਤੇ ਵਹੀਕਲਾਂ ਦਾ ਪ੍ਰਬੰਧ ਕੀਤਾ ਗਿਆ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾ ਅੰਦਰ ਰੈਲੀ ਪ੍ਰਤੀ ਭਾਰੀ ਉਤਸ਼ਾਹ ਅਤੇ ਸਰਕਾਰ ਖਿਲਾਫ ਭਾਰੀ ਗੁੱਸਾ ਹੈ ਚੰਡੀਗੜ੍ਹ ਰੈਲੀ ਵਿੱਚ ਜਿਲਾ ਪਟਿਆਲਾ ਤੋ ਮੁਲਾਜ਼ਮ ਅਤੇ ਪੈਨਸਨਰ ਭਾਗ ਲੈਣਗੇ ਅਤੇ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਲਈ ਮਜਬੂਰ ਕਰਨਗੇ ਜੇਕਰ ਸਰਕਾਰ ਨੇ ਕੰਧ ਤੇ ਲਿਖਿਆ ਨਾ ਪੜਿਆ ਤਾਂ ਉਸੇ ਦਿਨ ਤਿਖੇ ਤੇ ਤੇਜ ਸੰਘਰਸ਼ ਦਾ ਐਲਾਨ ਸਰਕਾਰ ਦੇ ਖਿਲਾਫ ਕੀਤਾ ਜਾਵੇਗਾ












