ਵਿਧਾਇਕ ਕੁਲਵੰਤ ਸਿੰਘ ਹੋਰਾਂ ਸੀਵਰੇਜ ਦੀ ਨਵੀਂ ਪਾਈਪ ਲਾਈਨ ਪਾਉਣ ਦੀ ਕਰਵਾਈ ਸ਼ੁਰੂਆਤ

ਪੰਜਾਬ

144.65 ਲੱਖ ਦੀ ਲਾਗਤ ਨਾਲ ਨਵੀਂ ਸੀਵਰੇਜ ਲਾਈਨ ਦੇ ਨਾਲ ਸੀਵਰੇਜ ਦੀ ਸਮੱਸਿਆ ਦਾ ਹੋਵੇਗਾ ਸਥਾਈ ਹੱਲ ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਕਿਹਾ : ਸਰਬਜੀਤ ਸਿੰਘ ਸਮਾਣਾ, ਸ਼ਰਮਾ, ਚੰਨਾ ਅਤੇ ਪਰਮਜੀਤ ਸਿੰਘ ਕਾਹਲੋ ਵਧਾਈ ਦੇ ਪਾਤਰ

ਮੋਹਾਲੀ 7 ਅਗਸਤ ,ਬੋਲੇ ਪੰਜਾਬ ਬਿਊਰੋ :
ਸੀਵਰੇਜ ਦੀ ਲਾਈਨ ਬੜੇ ਲੰਬੇ ਸਮੇਂ ਤੋਂ ਬੰਦ ਸੀ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਚਾਵਲਾ ਚੌਂਕ ਤੋਂ ਮਟੌਰ ਚੌਂਕ ਵਾਲੀ ਸਾਈਡ 700 ਐਮ.ਐਮ. ਆਰ.ਸੀ.ਸੀ.ਐਚ.ਡੀ.ਪੀ. ਲਾਈਨਿੰਗ, ਜਿਸ ਉੱਤੇ 144.65 ਲੱਖ ਰੁਪਏ ਦਾ ਖਰਚ ਹੋਵੇਗਾ ਅਤੇ 6 ਮਹੀਨੇ ਦੇ ਵਿੱਚ ਪੂਰੀ ਕਰ ਲਈ ਜਾਵੇਗੀ , ਇਹ ਗੱਲ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਿਰ ਸੱਤ ਵਿਖੇ ਕਹੀ, ਇਸ ਦੇ ਬਣਨ ਨਾਲ ਫਿਰ ਸੱਤ ਫੇਸ ਥਰੀ ਵੀ ਟੂ ਦੇ ਵਾਸ਼ਿੰਦਿਆਂ ਨੂੰ ਵੱਡੀ ਰਾਹਤ ਮਿਲੇਗੀ, ਮੋਹਾਲੀ ਵਿੱਚ ਸੀਵਰੇਜ ਦੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ 60 ਤੋਂ 70 ਸਾਲਾਂ ਤੱਕ ਵੀ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।, ਮੈਂ ਇਸ ਕੰਮ ਦੀ ਸ਼ੁਰੂਆਤ ਦੇ ਲਈ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਮਿਊਨਸੀਪਲ ਕੌਂਸਲਰ- ਪਰਮਜੀਤ ਸਿੰਘ ਕਾਹਲੋ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹਾਂ, ਜਿਨਾਂ ਨੇ ਪੂਰੀ ਮਿਹਨਤ ਦੇ ਨਾਲ ਫੇਰ -7 ਦੇ ਵਿੱਚ ਸੀਵਰੇਜ ਦੀ ਸਮੱਸਿਆ ਤੋਂ ਲੋਕਾਂ ਨੂੰ ਸਥਾਈ ਤੌਰ ਤੇ ਰਾਹਤ ਦਿਵਾਈ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਹੱਲ ਕਰਨਾ ਹੀ ਪ੍ਰਾਥਮਿਕਤਾ ਹੈ। ਵਿਧਾਇਕ ਹੋਰਾਂ ਦੋਹਰਾਇਆ ਕਿ ਪੰਜਾਬ ਦੇ ਲੋਕਾਂ ਨੇ ਪੂਰੇ ਚਾਵਾਂ ਅਤੇ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦੇ ਕੇ ਪੰਜਾਬ ਦੀ ਜਿੰਮੇਵਾਰੀ ਸੌਂਪੀ ਅਤੇ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਗਰੰਟੀਆਂ ਨੂੰ ਪੂਰਾ ਕਰ ਲਿਆ ਗਿਆ ਹੈ, ਅਤੇ ਉਸ ਤੋਂ ਵੀ ਅਗਾਂਹ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ,
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਮੋਹਾਲੀ ਕਾਰਪੋਰੇਸ਼ਨ ਦੇ ਪਿਛਲੇ ਕਾਰਜਕਾਲ ਦੇ ਵਿੱਚ ਮੋਹਾਲੀ ਸ਼ਹਿਰ ਦਾ ਕਿੰਨਾ ਕੰਮ ਹੋਇਆ ਹੈ ਤੇ ਕਿੰਨਾ ਲੋਕਾਂ ਨੂੰ ਨੁਕਸਾਨ ਚੱਲਣਾ ਪਿਆ ਹੈ ਇਹ ਸਭ ਭਲੀਭਾਂਤ ਲੋਕਾਂ ਨੂੰ ਪਤਾ ਹੈ, ਪਰੰਤੂ ਕਈ ਵਾਰ ਅਸੀਂ ਕਿਸੇ ਅਜਿਹੇ ਨੇਤਾ ਹੱਥ ਬਾਗਡੋਰ ਸੰਭਾਲ ਦਿੰਦੇ ਹਾਂ, ਜਿਸ ਦਾ ਨੁਕਸਾਨ ਆਉਣ ਵਾਲੀਆਂ ਪੀੜੀਆਂ ਨੂੰ ਸਹਿਣਾ ਪੈਂਦਾ ਹੈ, ਇਹੋ ਸਭ ਕੁਝ ਮੋਹਾਲੀ ਕਾਪਰੇਸ਼ਨ ਦੇ ਪਿਛਲੇ ਪੰਜ ਸਾਲ ਦੇ ਕਾਰਜਕਾਲ ਵਿੱਚ ਹੋਇਆ, ਸਰਬਜੀਤ ਸਿੰਘ ਸਮਾਣਾ ਮੇਅਰ ਮੋਹਾਲੀ ਕਾਰਪੋਰੇਸ਼ਨ,,ਕੌਂਸਲਰ ਪਰਮਜੀਤ ਸਿੰਘ ਕਾਹਲੋ, ਸਟੇਟ ਐਵਾਰਡੀ- ਫੂਲਰਾਜ ਸਿੰਘ , ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ ਵੀ ਮੌਜੂਦ ਰਹੇ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।