ਵਿਆਹ ਦੇ ਬੰਧਨ ‘ਚ ਬੱਝੇ ਭਾਰਤੀ ਕ੍ਰਿਕਟਰ ਰਮਨਦੀਪ ਸਿੰਘ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀ ਦਿੱਲੀ, 9 ਅਗਸਤ,ਬੋਲੇ ਪੰਜਾਬ ਬਿਊਰੋ;

ਭਾਰਤੀ ਕ੍ਰਿਕਟਰ ਰਮਨਦੀਪ ਸਿੰਘ ਵਿਆਹ ਦੇ ਬੰਧਨ ਚ ਬੱਝ ਗਏ ਹਨ। 29 ਸਾਲਾ ਰਮਨਦੀਪ ਸਿੰਘ ਨੇ ਅਦਾਕਾਰ ਚਾਰਲੀ ਚੌਹਾਨ ਨਾਲ ਵਿਆਹ ਕਰਵਾਇਆ ਹੈ। ਇਹ ਇੱਕ ਨਿੱਜੀ ਸਮਾਗਮ ਸੀ ਜਿਸ ਵਿੱਚ ਪਰਿਵਾਰ ਦੇ ਕਰੀਬੀ ਮੈਂਬਰ ਅਤੇ ਖਾਸ ਦੋਸਤ ਹੀ ਸ਼ਾਮਲ ਹੋਏ। ਦੋਹਾਂ ਦਾ ਵਿਆਹ ਰਵਾਇਤੀ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਹੋਇਆ।ਰਮਨਦੀਪ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਖੇਡਦੇ ਹਨ। ਉਹ ਆਈ.ਪੀ.ਐੱਲ. ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਦਾ ਹਿੱਸਾ ਹਨ। ਪੰਜਾਬ ਕਿੰਗਜ਼ ਦੀ ਫ੍ਰੈਂਚਾਈਜ਼ੀ ਨੇ ਰਮਨਦੀਪ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਵਿਆਹ ਦੀ ਤਸਵੀਰ ਪੋਸਟ ਕੀਤੀ ਹੈ।

ਆਲਰਾਊਂਡਰ ਰਮਨਦੀਪ ਸਿੰਘ ਦੀ ਉਮਰ 29 ਸਾਲ ਹੈ। ਉੱਥੇ ਹੀ ਸ਼ਿਮਲਾ ਵਿੱਚ ਜਨਮੀ ਚਾਰਲੀ ਚੌਹਾਨ 36 ਸਾਲ ਦੀ ਹੈ। ਦੋਹਾਂ ਦੀ ਉਮਰ ਵਿੱਚ 7 ਸਾਲ ਦਾ ਅੰਤਰ ਹੈ। ਚਾਰਲੀ ਨੇ 2009 ਵਿੱਚ ਐੱਮਟੀਵੀ ਰੋਡੀਜ਼ ਵਿੱਚ ਵੀ ਹਿੱਸਾ ਲਿਆ ਸੀ। ਉਹ ‘ਕੈਸੀ ਯੇ ਯਾਰੀਆਂ’ ਅਤੇ ‘ਬੈਸਟ ਫ੍ਰੈਂਡਜ਼ ਫੌਰਐਵਰ’ ਵਰਗੇ ਹਿੱਟ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਹੈ।

ਰਮਨਦੀਪ ਸਿੰਘ ਅਤੇ ਚਾਰਲੀ ਚੌਹਾਨ ਨੇ ਇੰਸਟਾਗ੍ਰਾਮ ‘ਤੇ ਇੱਕ ਸਾਂਝੀ ਪੋਸਟ ਵਿੱਚ ਆਪਣੇ ਵਿਆਹ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਸਾਡੇ 8 ਸਾਲ ਅਤੇ ਆਖਰਕਾਰ ਹਮੇਸ਼ਾ ਲਈ।’ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਤਸਵੀਰਾਂ ਵਿੱਚ ਉਨ੍ਹਾਂ ਨੂੰ ਇੱਕ ਗੁਰਦੁਆਰਾ ਸਾਹਿਬ ਵਿੱਚ ਰਵਾਇਤੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਉਂਦੇ ਦੇਖਿਆ ਜਾ ਸਕਦਾ ਹੈ। ਆਪਣੇ ਵਿਆਹ ਦੇ ਖਾਸ ਦਿਨ ਲਈ ਰਮਨਦੀਪ ਨੇ ਕਢਾਈ ਵਾਲੀ ਕਰੀਮ ਸ਼ੇਰਵਾਨੀ ਪਹਿਨੀ ਅਤੇ ਮਾਰੂਨ ਪੱਗ ਨਾਲ ਆਪਣਾ ਲੁੱਕ ਪੂਰਾ ਕੀਤਾ। ਕ੍ਰਿਕਟ ਅਤੇ ਮਨੋਰੰਜਨ ਇੰਡਸਟਰੀ ਨਾਲ ਜੁੜੇ ਉਨ੍ਹਾਂ ਦੇ ਦੋਸਤਾਂ, ਸ਼ੁਭਚਿੰਤਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਨਵ ਵਿਆਹੇ ਜੋੜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।