ਸਾਹਿਤ ਵਿਗਿਆਨ ਕੇਂਦਰ ਵਲੋਂ ਕਵੀ-ਦਰਬਾਰ

ਸਾਹਿਤ ਚੰਡੀਗੜ੍ਹ ਪੰਜਾਬ

ਚੰਡੀਗੜ੍ਹ 11 ਅਗਸਤ ,ਬੋਲੇ ਪੰਜਾਬ ਬਿਊਰੋ;


ਸਾਹਿਤ ਵਿਗਿਆਨ ਕੇਂਦਰ ( ਰਜਿ:) ਚੰਡੀਗੜ੍ਹ ਵਲੋਂ ਚੰਡੀਗੜ੍ਹ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਣੀ ਲਕਸ਼ਮੀ ਬਾਈ ਭਵਨ ਦੇ ਕਾਨਫਰੰਸ ਹਾਲ ਵਿਚ ਕਵੀ-ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਚੰਡੀਗੜ੍ਹ ਸਾਹਿਤ ਅਕੈਡਮੀ ਦੇ ਚੇਅਰਮੈਨ ਡਾ. ਮਨਮੋਹਨ ਜੀ ਨੇ ਕੀਤੀ ਜਦੋਂ ਕਿ ਅਕੈਡਮੀ ਦੇ ਜਨ: ਸਕੱਤਰ ਸ੍ਰੀ ਸੁਭਾਸ਼ ਭਾਸਕਰ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪਹਿਲਾਂ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ।ਉਹਨਾਂ ਨੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਕਰਵਾਉਣ ਦੇ ਕਾਰਨਾਂ ਬਾਰੇ ਵੀ ਦੱਸਿਆ।ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀਮਤੀ ਨਰਿੰਦਰ ਕੌਰ ਲੌਂਗੀਆ ਵਲੋਂ ਸਾਵਣ ਬਾਰੇ ਕਵਿਤਾ ਸੁਨਾਉਣ ਨਾਲ ਹੋਈ ।ਪਿਆਰਾ ਸਿੰਘ ਰਾਹੀ,ਬਾਬੂ ਰਾਮ ਦੀਵਾਨਾ,ਰਤਨ ਬਾਬਕਵਾਲਾ ( ਤੂੰਬੀ ਨਾਲ),ਮੰਦਰ ਗਿੱਲ ਸਾਹਿਬਚੰਦੀਆ, ਲਾਭ ਸਿੰਘ ਲਹਿਲੀ ( ਤੂੰਬੀ ਨਾਲ),ਬਲਵਿੰਦਰ ਸਿੰਘ ਢਿੱਲੋਂ, ਨੇ ਸਾਵਣ ਬਾਰੇ ਵੱਖ ਵੱਖ ਭਾਵਨਾ ਵਾਲੇ ਗੀਤ ਸੁਣਾਏ।ਸਰਬਜੀਤ ਸਿੰਘ ਨੇ ਧਾਰਮਿਕ ਕਵਿਤਾ,ਸੁਰਿੰਦਰ ਕੁਮਾਰ ਨੇ ਆਜ਼ਾਦੀ ਬਾਰੇ ਹਿੰਦੀ ਵਿਚ ਕਵਿਤਾ ਸੁਣਾਈ।ਸੁਧੀਰ ਕੁਮਾਰ ਮੂਰਤੀ ਨੇ ਕੁਝ ਆਪ ਦੇ ਲਿਖੇ ਸ਼ੇਅਰ ਸੁਣਾਏ।ਅੰਕੁਸ਼ਰ ਮਹੇਸ਼ ( ਹਿੰਦੀ ਵਿਚ) ,ਪ੍ਰਲਾਦ ਸਿੰਘ, ਸਰਬਜੀਤ ਸਿੰਘ ਪੱਡਾ,ਗੁਰਦਰਸ਼ਨ ਸਿੰਘ ਮਾਵੀ ਅਤੇ ਡਾ. ਅਵਤਾਰ ਸਿੰਘ ਪਤੰਗ, ਨੇ ਸਾਵਣ ਬਾਰੇ ਕਵਿਤਾਵਾਂ ਸੁਣਾਈਆਂ। ਡਾ. ਮਨਮੋਹਨ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਪੰਜਾਬੀ ਵਿਰਸੇ ਨੂੰ ਅੱਗੇ ਤੋਰਨ ਵਿਚ ਸਹਾਈ ਹੁੰਦੇ ਹਨ।ਉਹਨਾਂ ਨੇ ਚੰਡੀਗੜ੍ਹ ਸਾਹਿਤ ਅਕੈਡਮੀ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਸਭ ਨੂੰ ਸੱਦਾ ਦਿੱਤਾ। ਸ੍ਰੀ ਸੁਭਾਸ਼ ਭਾਸਕਰ ਜੀ ਨੇ ਕਿਹਾ ਕਿ ਚੰਡੀਗੜ੍ਹ ਸਾਹਿਤ ਅਕੈਡਮੀ ਹਮੇਸ਼ਾ ਸਾਹਿਤਕ ਪ੍ਰੋਗਰਾਮ ਕਰਵਾਉਣ ਲਈ ਤੱਤਪਰ ਰਹਿੰਦੀ ਹੈ।ਡਾ. ਅਵਤਾਰ ਸਿੰਘ ਪਤੰਗ ਜੀ ਨੇ ਅਖੀਰ ਵਿਚ ਸਭ ਦਾ ਧੰਨਵਾਦ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।