ਕੈਨੇਡਾ ‘ਚ ਸਿੱਖ ਨੌਜਵਾਨ ‘ਤੇ ਨਸਲੀ ਹਮਲਾ 

ਚੰਡੀਗੜ੍ਹ ਪੰਜਾਬ

ਐਡਮਿੰਟਨ, 11 ਅਗਸਤ, ਬੋਲੇ ਪੰਜਾਬ ਬਿਊਰੋ :

ਕੈਨੇਡਾ ਦੇ ਐਡਮਿੰਟਨ ਵਿੱਚ ਵਾਲਮਾਰਟ ਸਟੋਰ ‘ਤੇ ਖਰੀਦਦਾਰੀ ਕਰ ਰਹੇ ਇੱਕ ਪੰਜਾਬੀ ਸਿੱਖ ਨੌਜਵਾਨ ‘ਤੇ ਇੱਕ ਕੈਨੇਡੀਅਨ ਨੌਜਵਾਨ ਨਸਲੀ ਹਮਲਾ ਕਰ ਦਿੱਤਾ। ਉਸ ਨੇ ਸਿੱਖ ਨੌਜਵਾਨ ਦੇ ਨੱਕ ‘ਤੇ ਮੁੱਕਾ ਮਾਰਿਆ, ਜਿਸ ਕਾਰਨ ਉਹ ਫਰਸ਼ ‘ਤੇ ਡਿੱਗ ਪਿਆ। ਉਹ ਲਗਭਗ 20 ਮਿੰਟ ਤੱਕ ਜ਼ਮੀਨ ‘ਤੇ ਡਿੱਗਾ ਰਿਹਾ। ਇਸ  ਦੌਰਾਨ ਉਸਦੀ ਪੱਗ ਵੀ ਉਤਰ ਗਈ।

ਯਾਦਵਿੰਦਰ ਸਿੰਘ ਨਾਮ ਦੇ ਇੱਕ ਨੌਜਵਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੀ ਕੀਤੀ ਹੈ। ਉਸਨੇ ਕਿਹਾ ਕਿ ਕੈਨੇਡਾ ਵਿੱਚ ਪੰਜਾਬੀਆਂ ‘ਤੇ ਹਮਲੇ ਆਮ ਹੁੰਦੇ ਜਾ ਰਹੇ ਹਨ। ਹਾਲਾਂਕਿ, ਪੀੜਤ ਦੀ ਪਛਾਣ ਅਜੇ ਤੱਕ ਨਹੀਂ ਹੋਈ ਹੈ।

ਵੀਡੀਓ ਵਿੱਚ ਲੋਕ ਪੁਲਿਸ ਨੂੰ ਕਾਲ ਕਰਦੇ ਹੋਏ ਦਿਖਾਈ ਦੇ ਰਹੇ ਸਨ। ਰਾਹਗੀਰਾਂ ਨੇ ਦੱਸਿਆ ਕਿ ਇੱਕ ਘੰਟੇ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਫਿਰ ਵੀ ਕੈਨੇਡੀਅਨ ਪੁਲਿਸ ਮੌਕੇ ‘ਤੇ ਨਹੀਂ ਪਹੁੰਚੀ। ਇਸ ਘਟਨਾ ਬਾਰੇ ਪੁਲਿਸ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਵੀ ਨਹੀਂ ਆਇਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।