ਰਿਆਧ, 12 ਅਗਸਤ, ਬੋਲੇ ਪੰਜਾਬ ਬਿਊਰੋ :
ਯਮਨ ਦੇ ਹੂਤੀ ਬਾਗੀਆਂ ਨੇ ਬਾਬ ਅਲ-ਮੰਡਾਬ ਜਲਮਾਰਗ ਵਿੱਚ ਸਾਊਦੀ ਅਰਬ ਨਾਲ ਜੁੜੇ ਇੱਕ ਜਹਾਜ਼ ‘ਤੇ ਮਿਜ਼ਾਈਲ ਹਮਲਾ ਕੀਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਘਟਨਾ ਵਿੱਚ ਚਾਲਕ ਦਲ ਦੇ ਚਾਰ ਮੈਂਬਰ ਮਾਰੇ ਗਏ; ਮਾਰੇ ਗਏ ਲੋਕਾਂ ਵਿੱਚ ਤਿੰਨ ਪਾਕਿਸਤਾਨੀ ਨਾਗਰਿਕ ਅਤੇ ਇੱਕ ਇੰਡੋਨੇਸ਼ੀਆਈ ਨਾਗਰਿਕ ਸ਼ਾਮਲ ਸੀ।
ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਤਨਜ਼ਾਨੀਆ ਦੇ ਝੰਡੇ ਵਾਲੇ ਜਹਾਜ਼ ਦਾ ਨਾਮ ‘ਤਿਹਾਮਾ’ ਸੀ ਅਤੇ ਇਹ ਓਮਾਨ ਦੇ ਸਲਾਲਾਹ ਬੰਦਰਗਾਹ ਤੋਂ ਜਿਬੂਤੀ ਜਾ ਰਿਹਾ ਸੀ।
ਜਿਕਰਯੋਗ ਹੈ ਕਿ ਹੂਤੀ ਬਾਗੀਆਂ ਨੇ 20 ਜੁਲਾਈ ਨੂੰ ਸਾਊਦੀ ਜਹਾਜ਼ਾਂ ਦੇ ਵਿਰੁੱਧ ਨਾਕਾਬੰਦੀ ਸ਼ੁਰੂ ਕੀਤੀ ਸੀ। ਉਦੋਂ ਤੋਂ ਉਨ੍ਹਾਂ ਨੇ ਲਾਲ ਸਾਗਰ ਵਿੱਚ ਸਾਊਦੀ ਨਾਲ ਜੁੜੇ ਅੱਠ ਜਹਾਜ਼ਾਂ ‘ਤੇ ਹਮਲਾ ਕੀਤਾ ਹੈ, ਜਿਨ੍ਹਾਂ ਵਿੱਚ *ਅੰਸੀਲੀਆ*, *ਲੈਲਾ*, *ਗ਼ਜ਼ਲ* ਅਤੇ *ਵਫਾ* ਵਰਗੇ ਜਹਾਜ਼ ਸ਼ਾਮਲ ਹਨ।












