ਚੰਡੀਗੜ੍ਹ, 16 ਅਗਸਤ ,ਬੋਲੇ ਪੰਜਾਬ ਬਿਊਰੋ;
ਪਟਿਆਲਾ ਦੇ ਅਜੀਤ ਨਗਰ ਸਥਿਤ ਸੈਂਟ ਪੀਟਰਜ਼ ਅਕੈਡਮੀ ਵਿੱਚ ਪੜ੍ਹਦੀਆਂ ਤਿੰਨ ਨਾਬਾਲਗ ਵਿਦਿਆਰਥਣਾਂ ਦੇ ਗਾਇਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪਟਿਆਲਾ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਲੜਕੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਨੂੰ ਸਰਗਰਮ ਕੀਤਾ । ਪੁਲਿਸ ਵੱਲੋਂ ਇਲਾਕੇ ਦੇ CCTV ਕੈਮਰਿਆਂ ਦੀ ਫੁਟੇਜ ਸਮੇਤ ਹੋਰ ਸੁਰਾਗਾਂ ਦੀ ਜਾਂਚ ਕੀਤੀ , ਤਾਂ ਜੋ ਲੜਕੀਆਂ ਦੀ ਸਹੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ। ਤਾਜ਼ਾ ਜਾਣਕਾਰੀ ਅਨੁਸਾਰ, ਲਾਪਤਾ ਹੋਈਆਂ ਤਿੰਨੋ ਕੁੜੀਆਂ ਹਰਿਆਣਾ ਦੇ ਪਾਣੀਪਤ ਸਟੇਸ਼ਨ ਤੋਂ ਮਿਲੀਆਂ ਹਨ ਅਤੇ ਇਸ ਸਬੰਧ ਵਿੱਚ ਪਟਿਆਲਾ ਪੁਲਿਸ ਜਲਦ ਸਾਰੀ ਜਾਣਕਾਰੀ ਸਾਂਝੀ ਕਰ ਸਕਦੀ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਤੋਂ ਹੀ ਪਟਿਆਲਾ ਦੇ ਸਕੂਲ ਤੋਂ ਤਿੰਨ ਨਾਬਾਲਿਗ ਲੜਕੀਆਂ ਦੇ ਲਾਪਤਾ ਹੋ ਗਈਆਂ ਸਨ। ਤਿੰਨੋਂ ਲੜਕੀਆਂ ਸਕੂਲ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਸਕੂਲ ਗਈਆਂ ਸਨ, ਪਰ ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਹੁੰਚੀਆਂ। ਜਦੋਂ ਪਰਿਵਾਰ ਵਾਲੇ ਉਨ੍ਹਾਂ ਨੂੰ ਲੈਣ ਸਕੂਲ ਪਹੁੰਚੇ, ਤਾਂ ਤਿੰਨੋਂ ਉੱਥੇ ਨਹੀਂ ਮਿਲੀਆਂ। ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਸ਼ਿਕਾਇਤ ਮਾਡਲ ਟਾਊਨ ਥਾਣੇ ਵਿੱਚ ਦਰਜ ਕਰਵਾਈ। ਸੂਚਨਾ ਮਿਲਦਿਆਂ ਹੀ ਪਟਿਆਲਾ ਪੁਲਿਸ ਹਰਕਤ ਵਿੱਚ ਆ ਗਈ।
ਤਿੰਨੋਂ ਲੜਕੀਆਂ ਦੇ ਲਾਪਤਾ ਹੋਣ ਕਾਰਨ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਉਹ ਆਪਣੀਆਂ ਧੀਆਂ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰਨ ਲੱਗੇ।












