ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੇ ਤਹਿਸੀਲਾਂ ਦੇ ਦਫ਼ਤਰਾਂ ਵਿਖੇ ਸਾਂਝੀਆਂ ਰੈਲੀਆਂ ਵਿੱਚ ਸੈਂਕੜੇ ਫੀਲਡ ਮੁਲਾਜ਼ਮਾਂ ਨੇ ਕੀਤੀ ਸਮੂਲੀਅਤ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ,27, ਅਗਸਤ ,ਬੋਲੇ ਪੰਜਾਬ ਬਿਊਰੋ;

ਪੀ ਡਬਲਿਊ ਡੀ ,ਜਲ ਸਪਲਾਈ ਅਤੇ ਸੈਨੀਟੇਸ਼ਨ ,ਭਵਨ ਤੇ ਮਾਰਗ ,ਸਿੰਚਾਈ ਤੇ ਸੀਵਰੇਜ ਬੋਰਡ ਤੇ ਹਜ਼ਾਰਾਂ ਰੈਗੂਲਰ ਅਤੇ ਠੇਕੇ ਅਧਾਰਤ ਫੀਲਡ ਮੁਲਾਜ਼ਮਾਂ ਨੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਮੁਲਾਜ਼ਮ ਸਾਂਝਾ ਮੰਚ ਦੇ ਸੱਦੇ ਤੇ ਆਪਣੇ ਆਪਣੇ ਵਿਭਾਗਾਂ ਦੇ ਕੰਮ ਜਾਮ ਕਰਕੇ ਸਾਂਝੀਆਂ ਰੈਲੀਆਂ ਵਿੱਚ ਸ਼ਮੂਲੀਅਤ ਕੀਤੀ ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਹਨਾਂ ਵਿਭਾਗਾਂ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ, ਜਰਨਲ ਸਕੱਤਰ ਜਸਵਿੰਦਰ ਸਿੰਘ ਕਾਲਝਰਾਣੀ , ਵਿੱਤ ਸਕੱਤਰ ਭੂਸ਼ਣ ਗੋਇਲ, ਸੀਨੀਅਰ ਮੀਤ ਪ੍ਰਧਾਨ ਓਮਕਾਰ ਯਾਦਵ ਨੇ ਦੱਸਿਆ ਕਿ ਬਠਿੰਡਾ, ਮਾਨਸਾ, ਫਰੀਦਕੋਟ, ਸੰਗਰੂਰ ਬਰਨਾਲਾ, ਫਤਿਹਗੜ੍ਹ ਸਾਹਿਬ, ਪਟਿਆਲਾ,ਮੁਕਤਸਰ, ਮਲੇਰਕੋਟਲਾ , ਰੋਪੜ ,ਮੋਹਾਲੀ, ਗਿੱਦੜਬਾਹਾ, ਮਲੋਟ, ਖਮਾਣੋਂ, ਤਰਨ ਤਰਨ, ਅੰਮ੍ਰਿਤਸਰ, ਆਦਿ ਜਿਲ੍ਹਿਆਂ , ਤਹਿਸੀਲਾਂ ਪੱਧਰਾਂ ਤੇ ਪੰਜਾਬ ਸਰਕਾਰ ਵਿਰੁੱਧ ਕੀਤੇ ਰੋਸ ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਚ ਫੀਲਡ ਮੁਲਾਜ਼ਮਾਂ ਨੇ ਜੱਥੇਬੰਦੀ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ । ਹੈਡਕੁਆਟਰ ਤੇ ਪਹੁੰਚੀਆਂ ਰਿਪੋਰਟਾਂ ਮੁਤਾਬਕ ਮੁਲਾਜ਼ਮਾਂ ਦੇ ਇਕੱਠਾਂ ਨੂੰ ਓਮਕਾਰ ਯਾਦਵ ਮਲੋਟ,ਸੁਖਦੇਵ ਸਿੰਘ ਗਿਦੜਬਾਹਾ,ਬਲਵਿੰਦਰ ਸਿੰਘ ਢਿੱਲੋ ਸੁਨਾਮ ,ਲਖਵੀਰ ਸਿੰਘ ਮਲੇਰਕੋਟਲਾ ,ਉਮੇਦ ਸਿੰਘ ਬਿਸਟ ਬਠਿੰਡਾ ,ਉਜਾਗਰ ਸਿੰਘ ਜੱਗਾ ਬਿਕਰਮਜੀਤ ਸਿੰਘ ਬਠਿੰਡਾ, ਤਰਲੋਚਨ ਸਿੰਘ, ਦੀਦਾਰ ਸਿੰਘ ਢਿੱਲੋਂ ਫਤਿਹਗੜ੍ਹ ਸਾਹਿਬ ,ਅਵਤਾਰ ਸਿੰਘ ਨਾਗਰਾ ਮਨਦੀਪ ਸਿੰਘ ਮੋਹਾਲੀ ,ਗੁਰਜੰਟ ਸਿੰਘ ਖਾਲਸਾ ਮਾਨਸਾ ,ਰਜਿੰਦਰ ਸਿੰਘ ਸਨਾਮ, ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਸਰਕਾਰੀ ਅਤੇ ਅਰਧ ਸਰਕਾਰ ਵਿਭਾਗਾਂ ਨੂੰ ਉਹਨਾਂ ਦੇ ਮਨਾਫਿਆਂ ਦੀ ਭੇਟ ਚੜਾ ਰਹੀ ਹੈ। ਅਤੇ ਇਹਨਾਂ ਨੀਤੀਆਂ ਨੂੰ ਅੱਗੇ ਵਧਾਉਂਦਿਆਂ ਮੁਲਾਜ਼ਮਾਂ ਦੇ ਡੀ ਏ ,ਤਨਖਾਹਾਂ ਤੇ ਭੱਤਿਆਂ ਨੂੰ ਜਾਮ ਕੀਤਾ ਜਾ ਰਿਹਾਂ ਹੈ ਤਾਂ ਜੋ ਲੋਕ ਸਰਕਾਰੀ ਵਿਭਾਗਾਂ ਵੱਲ ਮੂੰਹ ਕਰਨ ਦੀ ਬਜਾਏ ਪ੍ਰਾਈਵੇਟ ਖੇਤਰਾਂ ਨੂੰ ਪਹਿਲ ਦੇਣ, ਇਨ੍ਹਾਂ ਆਗੂਆਂ ਨੇ ਕਿਹਾ ਕਿ 27 ਅਗਸਤ ਦੀ ਇਤਿਹਾਸਿਕ ਹੜਤਾਲ ਪੰਜਾਬ ਸਰਕਾਰ ਦੇ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।