ਬਾਬਾ ਬਕਾਲਾ 28 ਅਗਸਤ ,ਬੋਲੇ ਪੰਜਾਬ ਬਿਊਰੋ;
ਇਤਿਹਾਸ ਰਿਹਾ ਕਿ ਪੰਥ ਅਤੇ ਕੌਮ ਨੇ ਹਮੇਸ਼ਾ ਐਸਜੀਪੀਸੀ ਚੋਣਾਂ ਜਿੱਤਣ ਵਾਲੀ ਧਿਰ ਨੂੰ ਅਕਾਲੀ ਸੋਚ ਦੇ ਵਾਰਿਸ ਵਜੋ ਚੁਣਿਆ ਪਰ ਇਹ ਪਹਿਲੀ ਵਾਰ ਹੋਏਗਾ ਕਿ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਸੋਚ ਦੇ ਅਸਲ ਵਾਰਿਸਾਂ ਤੇ ਮੋਹਰ ਲੱਗੇਗੀ ।ਪਿਛਲੇ 15 ਸਾਲ ਤੋ ਐਸਜੀਪੀਸੀ ਚੋਣਾਂ ਨਾ ਹੋਣ ਕਾਰਨ ਪੰਥ ਅਤੇ ਕੌਮ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਸੋਚ ਦੇ ਅਸਲ ਵਾਰਿਸਾਂ ਨੂੰ ਤੈਅ ਕਰੇਗਾ।
ਪੰਥ ਅਤੇ ਕਿਸਾਨ ਵਿਰੋਧੀ ਫੈਸਲਿਆਂ ਕਾਰਨ ਅਕਾਲੀ ਦਲ ਨੇ ਆਪਣੇ ਦੋ ਥੰਮ ਕਿਸਾਨੀ ਤੇ ਪੰਥ ਨੂੰ ਨਰਾਜ਼ ਅਤੇ ਨਿਰਾਸ਼ ਕੀਤਾ।ਡੇਰਾ ਮੁਖੀ ਨੂੰ ਮੁਆਫ਼ੀ ਦੇਣਾ, ਬੇਅਦਬੀ ਦੇ ਦੋਸ਼ੀਆਂ ਨੂੰ ਫੜਨਾ, ਸੁਮੇਧ ਸੈਣੀ ਵਰਗੇ ਅਫਸਰਾਂ ਨੂੰ ਤਰੱਕੀਆਂ ਦੇਣੀਆਂ, ਇਹਨਾਂ ਫੈਸਲਿਆਂ ਨੇ ਪੰਥ ਅਤੇ ਕੌਮ ਨੂੰ ਅਕਾਲੀ ਦਲ ਤੋਂ ਦੂਰ ਕੀਤਾ। ਖੇਤੀ ਕਾਨੂੰਨਾਂ ਦੇ ਸਮਰਥਨ ਦੀ ਵਜ੍ਹਾ ਨਾਲ ਕਿਸਾਨੀ ਅਕਾਲੀ ਦਲ ਤੋਂ ਦੂਰ ਹੋਈ ,ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣਾ ਸਾਡਾ ਮੁੱਖ ਏਜੇਂਡਾ,ਬੰਦੀ ਸਿੰਘਾਂ ਦੀ ਰਿਹਾਈ ਸਾਡਾ ਟੀਚਾ,ਪੰਜਾਬ ਵਿੱਚੋਂ ਗੈਂਗਸਟਰਵਾਦ ਨੂੰ ਜੜ ਤੋਂ ਪੁੱਟਣਾ ਸਾਡਾ ਮੁੱਖ ਏਜੰਡਾ ,ਬਾਬਾ ਬਕਾਲਾ ਵਿਖੇ ਰੱਖੜਾ ਪੁੰਨਿਆ ਦੀ ਸਿਆਸੀ ਕਾਂਨਫਰੰਸ ਮੌਕੇ ਬੋਲਦਿਆਂ ਮਨਪ੍ਰੀਤ ਸਿੰਘ ਇਯਾਲੀ ਦਾ ਵੱਡਾ ਬਿਆਨ












