ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸਾਂ ਰਵਾਨਾ

ਪੰਜਾਬ

ਮੋਹਾਲੀ 1. ਸਿਤੰਬਰ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਵਾਈ ਹੇਠ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਦੇਖ- ਰੇਖ ਹੇਠ ਸ਼ਰਧਾਲੂਆਂ ਦਾ ਜੱਥਾ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕੀਤਾ ਗਿਆ। ਇਹਨਾਂ ਬੱਸਾਂ ਨੂੰ ਰਸਮੀ ਤੌਰ ਤੇ ਹਰੀ ਝੰਡੀ ਦੇਣ ਦੀ ਰਸਮ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਕੁਆਰਡੀਨੇਟਰ- ਫੂਲਰਾਜ ਸਿੰਘ ਹੋਰਾਂ ਵੱਲੋਂ ਨਿਭਾਈ ਗਈ,
ਸਟੇਟ ਅਵਾਰਡੀ ਅਤੇ ਹਲਕਾ ਕੋਆਰਡੀਨੇਟਰ – ਫੂਲਰਾਜ ਸਿੰਘ ਨੇ ਇਸ ਯਾਤਰਾ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡ ਨਾਨੂਮਾਜਰਾ ਤੋਂ ਰਜਿੰਦਰ ਸਿੰਘ ਦੀ ਅਗਵਾਈ ਹੇਠ ਜਦਕਿ ਰਜਿੰਦਰ ਸਿੰਘ, ਜਗੀਰ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਬਰਜਿੰਦਰ ਸਿੰਘ, ਕਾਕਾ ਸਿੰਘ, ਸੋਹਣ ਸਿੰਘ ,ਸ਼ਮਸ਼ੇਰ ਸਿੰਘ ਦੀ ਹਾਜ਼ਰੀ ਦੇ ਵਿੱਚ ਪਿੰਡ ਮੋਟੇ ਮਾਜਰਾ ਤੋਂ ਸ਼ਰਧਾਲੂਆਂ ਦੀਆਂ ਬੱਸਾਂ ਨੂੰ ਰਵਾਨਾ ਕੀਤਾ ਗਿਆ, ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ -ਫੂਲਰਾਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੀਨੀਅਰ ਸਿਟੀਜਨ ਦੀ ਸਹੂਲਤ ਅਤੇ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਦੇਖ-ਰੇਖ ਹੇਠ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਆਗਾਜ਼ ਕੀਤਾ ਗਿਆ ਸੀ, ਜਿਸ ਦੀ ਸਭਨਾ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ , ਉਹਨਾਂ ਕਿਹਾ ਕਿ ਇਸ ਯਾਤਰਾ ਤੇ ਜਾਣ ਵਾਲੇ ਸੀਨੀਅਰ ਸਿਟੀਜਨ ਸ਼ਰਧਾਲੂਆਂ ਦੇ ਚਿਹਰੇ ਤੇ ਪਾਇਆ ਜਾ ਪਾਈ ਜਾ ਰਿਹਾ ਸਕੂਨ ਹੀ ਸਾਡੇ ਲਈ ਖੁਸ਼ੀ ਭਰੀ ਖਬਰ ਹੈ ਅਤੇ ਜਿਹੜੇ ਸੀਨੀਅਰ ਸਿਟੀਜਨ ਹੁਣ ਤੱਕ ਇਕੱਲਿਆਂ ਵੀ ਯਾਤਰਾ ਨਹੀਂ ਕਰ ਸਕੇ ਸਨ, ਉਹਨਾਂ ਨੂੰ ਹੁਣ ਸੰਗਤ ਦੇ ਰੂਪ ਵਿੱਚ ਜਾਣਾ ਬੇਹਦ ਸੁਖਾਵਾਂ ਲੱਗ ਰਿਹਾ ਹੈ। ਅਤੇ ਉਹਨਾਂ ਵੱਲੋਂ ਯਾਤਰਾ ਉਪਰੰਤ ਆਪਣੇ ਅਨੁਭਵ ਵਿਧਾਇਕ ਕੁਲਵੰਤ ਸਿੰਘ ਹੋਰਾਂ ਨਾਲ ਸਾਂਝੇ ਕੀਤੇ ਜਾਂਦੇ ਹਨ ,
ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਮੋਹਾਲੀ ਸਮੇਤ ਪੰਜਾਬ ਭਰ ਤੋਂ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਬੱਸਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਰਵਾਨਾ ਹੋ ਰਹੀਆਂ ਹਨ ਅਤੇ ਇਸ ਯਾਤਰਾ ਤੇ ਜਾਣ ਤੋਂ ਬਾਅਦ ਸੀਨੀਅਰ ਸਿਟੀਜਨ ਦੇ ਵੱਲੋਂ ਆਪਣੇ ਅਨੁਭਵ ਆਪਣੇ ਸੰਗੀ- ਸਾਥੀਆਂ ਦੇ ਨਾਲ ਅਤੇ ਰਿਸ਼ਤੇਦਾਰੀ- ਕੁੜਮਾਚਾਰੀਆਂ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ, ਤਿਉਂ- ਤਿਉਂ ਹੀ ਇਸ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ, ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਇਸ ਯਾਤਰਾ ਦੇ ਨਾਲ ਸੀਨੀਅਰ ਸਿਟੀਜਨ ਦੀ ਸਹੂਲਤ ਦੇ ਲਈ ਹਰ ਵੇਲੇ ਇੱਕ ਗਾਈਡ ਅਤੇ ਡਾਕਟਰ ਵੀ ਉਪਲਬਧ ਰਹਿੰਦਾ ਹੈ , ਤਾਂ ਕਿ ਸੀਨੀਅਰ ਸਿਟੀਜਨ ਨੂੰ ਇਸ ਯਾਤਰਾ ਦੇ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ , ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ,ਉਹਨਾਂ ਦੁਹਰਾਇਆ ਕਿ ਉਹ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਸੰਬੰਧੀ ਸਮੁੱਚੀ ਰਿਪੋਰਟ ਸ਼ਾਮ ਤੱਕ ਵਿਧਾਇਕ ਕੁਲਵੰਤ ਸਿੰਘ ਹੋਣਾਂ ਤੱਕ ਅੱਪੜਦੀ ਕਰ ਦਿੰਦੇ ਹਨ ਅਤੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਉਹਨਾਂ ਨੂੰ ਦਿਸ਼ਾ- ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਸੀਨੀਅਰ ਸਿਟੀਜਨ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਮਾਂ ਰਹਿੰਦੇ ਸੀਨੀਅਰ ਸਿਟੀਜਨ ਸ਼ਰਧਾਲੂਆਂ। ਦੇ ਹਰ ਸਵਾਲ ਦਾ ਜਵਾਬ ਦੇ ਦਿੱਤਾ ਜਾਵੇ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।