ਰੋਪੜ,1, ਸਤੰਬਰ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);
ਰੋਪੜ ਇੰਪਰੂਵਮੈਂਟ ਟਰੱਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਅਜੀਤ ਪ੍ਰਦੇਸੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੁਰਾਣੀ ਪੈਂਨਸ਼ਨ ਬਹਾਲ ਕਰਨ,ਡੀ.ਏ. ਦਾ ਬਕਾਇਆ ਦੇਣ ਅਤੇ ਹੋਰ ਮੁੱਦੇ ਵਿਚਾਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੀ ਮੀਤ ਪ੍ਰਧਾਨ ਸ਼੍ਰੀਮਤੀ ਦਲਜੀਤ ਕੌਰ ਨੇ ਕਿਹਾ ਕਿ ਰੋਪੜ ਇੰਪਰੂਵਮੈਂਟ ਟਰਸਟ ਪੈਨਸ਼ਨਰਜ਼ ਐਸੋਸੀਏਸ਼ਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨੂੰ ਪੂਰਨ ਸਹਿਯੋਗ ਦੇਵੇਗੀ। ਉਸ ਨੇ ਇਹ ਵੀ ਦੱਸਿਆ ਕਿ ਰੋਪੜ ਟਰੱਸਟ ਦੇ ਪੈਨਸ਼ਨਰਜ਼ ਨੂੰ ਹਰ ਮਹੀਨੇ 10-15 ਦਿਨ
ਪੈਂਨਸ਼ਨ ਲੇਟ ਮਿਲਦੀ ਹੈ ਜਿਸ ਕਰਕੇ ਉਨ੍ਹਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਐਸੋਸੀਏਸ਼ਨ ਨੇ ਰੋਸ ਦਾ ਪ੍ਰਗਟਾਵਾ ਵੀ ਕੀਤਾ।
ਇਸ ਸਬੰਧੀ ਟਰੱਸਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਸਤਿਕਾਰਯੋਗ ਏ.ਡੀ.ਸੀ.ਮੈਡਮ ਜੀ ਨੂੰ ਮਿਲਣ ਦਾ ਫ਼ੈਸਲਾ ਵੀ ਕੀਤਾ ਹੈ। ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਕਈ
ਪੈਨਸ਼ਨਰਜ਼ ਦੇ ਮੈਡੀਕਲ ਬਿਲ ਅਤੇ ਐੱਲ.ਟੀ.ਸੀ. ਕਲੇਮ ਟਰਸਟ ਦਫ਼ਤਰ ਵਿੱਚ ਪੈਂਡਿੰਗ ਪਏ ਹਨ।
ਇਨ੍ਹਾਂ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਉਕਤ ਦਰਸਾਈਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਪੈਨਸ਼ਨਾਂ ਸਮੇਂ ਸਿਰ ਜਾਰੀ ਕੀਤੀਆਂ ਜਾਣ। ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਮਨਮੋਹਨ ਸਿੰਘ, ਗੁਰਮੇਲ ਕੌਰ, ਪ੍ਰਕਾਸ਼ ਰਾਏ,ਰਮਾ ਰਾਣੀ, ਮਹਿੰਦਰ ਕੌਰ,ਮਾ.ਕਰਨੈਲ ਸਿੰਘ,ਮਾ.ਉਜਾਗਰ ਸਿੰਘ , ਧਰਮ ਪਾਲ ਆਦਿ ਹਾਜ਼ਰ ਸਨ।












