ਕਿਸੇ ਦੇ ਚਿਹਰੇ ਤੇ ਖੁਸ਼ੀ ਲਿਆ ਸਕਣਾ : ਸਭ ਤੋਂ ਵੱਡੀ ਅਤੇ ਤਸੱਲੀ ਭਰੀ ਗੱਲ : ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਹੋਰਾ ਕਿਹਾ : ਮਾਵਾਂ -ਧੀਆਂ ਸਤਿਕਾਰ ਯੋਜਨਾ ਦੇ ਤਹਿਤ 72 ਲੱਖ ਮਹਿਲਾਵਾਂ ਦੇ ਖਾਤੇ ਵਿੱਚ ਪਹੁੰਚ ਚੁੱਕੇ ਹਨ ਪੈਸੇ
ਮੋਹਾਲੀ 13 ਸਤੰਬਰ ,ਬੋਲੇ ਪੰਜਾਬ ਬਿਊਰੋ :
ਲੋਕਾਂ ਦੇ ਚਿਹਰੇ ਦੇ ਖੁਸ਼ੀ ਲਿਆ ਸਕਣਾ, ਇਹ ਸਭ ਤੋਂ ਵੱਡੀ ਅਤੇ ਖੁਸ਼ੀ ਭਰੀ ਗੱਲ ਹੈ ਅਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਬਦੌਲਤ ਪੰਜਾਬ ਦੇ ਸੀਨੀਅਰ ਸਿਟੀਜਨ ਦੇ ਚਿਹਰਿਆਂ ਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਜੋ ਉਲਾਰ ਵੇਖਣ ਨੂੰ ਮਿਲ ਰਿਹਾ ਹੈ, ਇਹ ਸਾਡੇ ਲਈ ਬੇਹਦ ਖੁਸ਼ੀ ਅਤੇ ਤਸੱਲੀ ਭਰੀ ਗੱਲ ਹੈ। ਇਹ ਗੱਲ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ 140ਵੀਂ ਵਸ ਨੂੰ ਰਵਾਨਾ ਕਰਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਦੀ ਦੇਖ -ਰੇਖ ਹੇਠ ਅੱਜ ਮੋਹਾਲੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਦੈੜੀ ਅਤੇ ਵੇਵ ਅਸਟੇਟ ਤੋ ਕੁੱਲ 3 ਬੱਸਾਂ ਨੂੰ ਰਵਾਨਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੋਹਾਲੀ ਹਲਕੇ ਤੋਂ ਜਾ ਰਹੇ ਸ਼ਰਧਾਲੂਆਂ ਤੇ ਚਿਹਰੇ ਤੇ ਜਿੰਨੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ, ਉਸ ਨਾਲ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਇੱਥੇ ਰਹਿ ਕੇ ਹੀ ਯਾਤਰਾ ਕਰ ਲਈ ਲਈ ਹੈ, ਜੇਕਰ ਤੁਹਾਡੇ ਵੱਲੋਂ ਕੀਤੀ ਗਈ ਜਰਾ ਜਿੰਨੀ ਵੀ ਕੋਸ਼ਿਸ਼ ਦੇ ਨਾਲ ਕਿਸੇ ਦੇ ਚਿਹਰੇ ਤੇ ਖੁਸ਼ੀ ਵੇਖਣ ਨੂੰ ਮਿਲਦੀ ਹੈ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ, ਇਸ ਗੱਲ ਦੇ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਤਹਿ -ਦਿਲੋਂ ਧੰਨਵਾਦ ਕਰਦੇ ਹਾਂ, ਜਿਨਾਂ ਵੱਲੋਂ ਕੀਤੇ ਗਏ ਉਪਰਾਲੇ ਦੇ ਚਲਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ -ਦੀ ਸ਼ੁਰੂਆਤ ਕੀਤੀ, ਜੋ ਕਿ ਅੱਜ ਸਫਲਤਾ ਪੂਰਵਕ ਚੱਲ ਰਹੀ ਹੈ ਅਤੇ ਇਸ ਯਾਤਰਾ ਨੂੰ ਲੈ ਕੇ ਰਜਿਸਟਰੇਸ਼ਨ ਕਰਵਾਉਣ ਵਾਲਿਆਂ ਦਾ ਵੀ ਗਿਣਤੀ ਨਿਤਾ- ਪ੍ਰਤੀ ਵਧ ਰਹੀ ਹੈ, ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ , ਰਾਮ ਤੀਰਥ ਬਾਲਮੀਕੀ ਮੰਦਰ, ਵਾਹਗਾ ਬਾਰਡਰ ਅਤੇ ਸ੍ਰੀ ਜਲਿਆ ਵਾਲੇ ਬਾਗ ਦੇ ਦਰਸ਼ਨ ਕਰਨ ਦੇ ਲਈ ਬੱਸਾਂ ਰਵਾਨਾ ਹੋ ਰਹੀਆਂ ਸਨ, ਪਰੰਤੂ ਹੁਣ ਖਾਟੂਸ਼ਾਮ ,ਸਾਲਾਸਰ, ਹਰਿਦੁਆਰ ,ਮਥੁਰਾ ਅਤੇ ਬਰਿੰਦਾਵਨ ਜਾਣ ਦੇ ਲਈ ਵੀ ਸ਼ਰਧਾਲੂ ਰਵਾਨਾ ਹੋਣ ਹੋ ਰਹੇ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਯਾਤਰਾ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਇਹ ਸਿਲਸਿਲਾ ਲਗਾਤਾਰ ਅਗਾਂਹ ਵੀ ਜਾਰੀ ਰਹੇਗਾ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮਾਵਾਂ -ਧੀਆਂ ਸਤਿਕਾਰ ਯੋਜਨਾ ਦੇ ਤਹਿਤ ਹੁਣ ਤੱਕ ਕੁੱਲ 72 ਲੱਖ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਅਤੇ 1500 ਪਹੁੰਚ ਚੁੱਕੇ ਹਨ,
ਇਸ ਮੌਕੇ ਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ- ਫੂਲਰਾਜ ਸਿੰਘ, ਡਾਕਟਰ ਰਾਮ ਸਿੰਘ ,ਜਤਿੰਦਰ ਚੌਧਰੀ, ਰਤਨ ਚੰਦ, ਮਦਨ ਨਰੇਸ਼ ਗੁਪਤਾ, ਪ੍ਰੇਮ ਢੀਂਗਰਾ, ਜੋਗਿੰਦਰ ਸਿੰਘ ਭਾਟੀਆ, ਨਰ ਸਿੰਘ ਘੁੰਮਣ , ਮਿਸਟਰ ਗਰੇਵਾਲ ,ਗੌਰਵ ਸੰਭਾਲ ਕੇ ਗੌਰਵ ਸੰਭਾਲਕੀ, ਸੀਨੀਅਰ ਡਿਪਟੀ ਮੇਅਰ -ਰਜਿੰਦਰ ਪ੍ਰਸਾਦ ਸ਼ਰਮਾ, ਡਿਪਟੀ ਮੇਅਰ -ਹਰਪਾਲ ਸਿੰਘ ਚੰਨਾ, ਬਲਜੀਤ ਸਿੰਘ ਦੈਡੀ, ਸਾਹਿਬ ਜੋਤ ਸਿੰਘ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਵਿਅਕਤੀ ਵੀ ਹਾਜ਼ਰ ਰਹੇ,












