ਸੁਖਮਣੀ ਕਾਲਜ ਗੇਟ ਅੱਗੇ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਪੱਕਾ ਮੋਰਚਾ ਸ਼ੁਰੂ

ਪੰਜਾਬ

ਪ੍ਰਬੰਧਕਾਂ ਵੱਲੋਂ ਮੰਗਿਆ ਗਿਆ ਸ਼ੁਕਰਵਾਰ ਤੱਕ ਦਾ ਸਮਾਂ

ਜ਼ੀਰਕਪੁਰ 14 ਸਤੰਬਰ ,ਬੋਲੇ ਪੰਜਾਬ ਬਿਊਰੋ;

ਸ਼੍ਰੀ ਸੁਖਮਣੀ ਇੰਟਰਨੈਸ਼ਨਲ ਸਕੂਲ ਵਿੱਚੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਕੱਢੇ ਗਏ ਕਰਮਚਾਰੀਆਂ—ਬਲਜੀਤ ਸਿੰਘ, ਮਨਦੀਪ ਸਿੰਘ, ਕਮਲਜੀਤ ਸਿੰਘ ਅਤੇ ਸਰਵਣ ਕੁਮਾਰ—ਦੀ ਬਹਾਲੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਕਾਲਜ ਦੇ ਕੈਂਪਸ ਗੇਟ ਮੂਹਰੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ।
ਮੋਰਚੇ ਦੇ ਪਹਿਲੇ ਦਿਨ ਸਵੇਰ ਵੇਲੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਟਰੇਡ ਯੂਨੀਅਨਾਂ ਦੇ ਮੈਂਬਰ ਧਰਨੇ ‘ਤੇ ਬੈਠ ਗਏ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੁਖਮਣੀ ਕਾਲਜ ਦੇ ਡਾਇਰੈਕਟਰ ਦਮਨਜੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ ਅਤੇ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਡਾਇਰੈਕਟਰ ਦਮਨਜੀਤ ਸਿੰਘ ਨੇ ਮਸਲੇ ਦੇ ਹੱਲ ਲਈ ਸ਼ੁਕਰਵਾਰ ਤੱਕ ਦਾ ਸਮਾਂ ਮੰਗਿਆ ਹੈ ਤਾਂ ਜੋ ਬੈਠ ਕੇ ਇਸ ਮਾਮਲੇ ਦਾ ਸੁਲ੍ਹਾ-ਸਫਾਈ ਨਾਲ ਨਿਬੇੜਾ ਕੀਤਾ ਜਾ ਸਕੇ।


ਜਥੇਬੰਦੀਆਂ ਨੇ ਪ੍ਰਬੰਧਕਾਂ ਦੀ ਅਪੀਲ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਸ਼ੁਕਰਵਾਰ ਤੱਕ ਦਾ ਸਮਾਂ ਦੇਣ ਦਾ ਫ਼ੈਸਲਾ ਕੀਤਾ ਹੈ। ਆਗੂਆਂ ਨੇ ਭਰੋਸਾ ਦਿੱਤਾ ਹੈ ਕਿ ਸ਼ੁਕਰਵਾਰ ਤੱਕ ਧਰਨਾ ਜਾਰੀ ਰਹੇਗਾ ਪਰ ਕੋਈ ਵੀ ਵੱਡਾ ਸਖ਼ਤ ਐਕਸ਼ਨ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਦਿਨ-ਰਾਤ ਦਾ ਇਹ ਪੱਕਾ ਮੋਰਚਾ ਨਿਰੰਤਰ ਜਾਰੀ ਰਹੇਗਾ। ਜੇਕਰ ਸ਼ੁਕਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੋਈ ਠੋਸ ਹੱਲ ਨਹੀਂ ਨਿਕਲਦਾ, ਤਾਂ ਜਥੇਬੰਦੀਆਂ ਮੀਟਿੰਗ ਕਰਕੇ ਅਗਲਾ ਤਿੱਖਾ ਸੰਘਰਸ਼ ਉਲੀਕਣਗੀਆਂ।
ਇਸ ਮੌਕੇ ਲੱਖੋਵਾਲ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ੁਕਰਵਾਰ ਤੱਕ ਪੀੜਤ ਕਰਮਚਾਰੀਆਂ ਦੀ ਬਹਾਲੀ ਬਾਰੇ ਕੋਈ ਫ਼ੈਸਲਾ ਨਾ ਲਿਆ ਗਿਆ, ਤਾਂ ਇੱਕ ਬਹੁਤ ਵੱਡਾ ਐਕਸ਼ਨ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਧਰਨੇ ਨੂੰ ਸੰਬੋਧਨ ਕਰਨ ਵਾਲੇ ਪ੍ਰਮੁੱਖ ਆਗੂ:
ਵਿਨੋਦ ਚੁੱਘ (ਮੀਤ ਪ੍ਰਧਾਨ, ਪੰਜਾਬ ਏਟਕ)
ਜਗਤਾਰ ਸਿੰਘ ਝਰਮਰੀ ਸ਼ੇਰ ਸਿੰਘ ਦੱਪਰ ਹਰੀ ਸਿੰਘ ਬੋਹੜ ਕਾਰਜਕਾਰੀ ਪ੍ਰਧਾਨ, ਬੀਕੇਯੂ ਲੱਖੋਵਾਲ ਰਣਜੀਤ ਸਿੰਘ ਰਾਣਾ ਨੰਨੂ ਸਿੰਘ ਜਨੇਤਪੁਰ ਕੁਲਦੀਪ ਸਿੰਘ ਸਰਸੀਣੀ ਕੇਹਰ ਸਿੰਘ ਚਡਿਆਲਾ ਹਰਜੀਤ ਸਿੰਘ ਭਗਵਾਨਪੁਰ,ਗੁਰਪਾਲ ਸਿੰਘ ਦਪਰ ਵੱਲੋਂ ਵਿਸ਼ੇਸ਼ ਤੌਰ ਤੇ ਲੰਗਰ ਦੀ ਸੇਵਾ ਦਿੱਤੀ ਗਈ ਏਕਮ ਸਿੱਧੂ (ਪ੍ਰਧਾਨ, ਪੀਐਸਪੀਸੀਐਲ ਠੇਕਾ ਯੂਨੀਅਨ) ਰੁਸਤਮ ਸ਼ੇਖ
ਤਰਲੋਚਨ ਬੀਕੇਯੂ ਪੁਆਦ ਆਗੂ ਰਜਿੰਦਰ ਸਿੰਘ ਮੁਲਾਜ਼ਮ ਆਗੂ, ਜ਼ੀਰਕਪੁਰ ਇਸ ਤੋਂ ਇਲਾਵਾ ਸੁਖਮਣੀ ਸਕੂਲ ਦੇ ਬਰਖ਼ਾਸਤ ਕਰਮਚਾਰੀ ਬਲਜੀਤ ਸਿੰਘ, ਮਨਦੀਪ ਸਿੰਘ, ਕਮਲਜੀਤ ਸਿੰਘ ਅਤੇ ਸਰਵਣ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।