ਚੰਡੀਗੜ੍ਹ, 14 ਸਤੰਬਰ, ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਹੁਣ ਬਿਜਲੀ ਦੇ ਲੰਬੇ ਕੱਟ ਨਹੀਂ ਲੱਗਣਗੇ ਅਤੇ ਭਲਕੇ, 15 ਸਤੰਬਰ ਤੋਂ ਬਿਜਲੀ ਕੱਟ ਬੰਦ ਹੋ ਜਾਣਗੇ। ਸਰਕਾਰ ਨੇ ਨਿੱਜੀ ਬਿਜਲੀ ਪਲਾਂਟਾਂ ਦੀ ਮੁਰੰਮਤ ਵੀ ਯਕੀਨੀ ਬਣਾਈ ਹੈ ਅਤੇ ਇਸ ਕੰਮ ਲਈ ਲਗਭਗ 200 ਸਰਕਾਰੀ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ।
ਮੰਤਰੀ ਨੇ ਦੱਸਿਆ ਕਿ ਕਿਸਾਨਾਂ ਨੂੰ ਪਹਿਲਾਂ ਨਾਲੋਂ ਵੱਧ ਬਿਜਲੀ ਮਿਲ ਰਹੀ ਹੈ; ਉਨ੍ਹਾਂ ਨੂੰ ਹੁਣ ਅੱਠ ਘੰਟਿਆਂ ਦੀ ਬਜਾਏ 10 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 3,500 ਮੈਗਾਵਾਟ ਵੱਧ ਹੈ।












