ਰਾਹੁਲ ਗਾਂਧੀ ਨੇ BRICS ਸੰਮੇਲਨ ਦੌਰਾਨ ਨੇਤਾਵਾਂ ਨੂੰ ਸ਼ਾਕਾਹਾਰੀ ਭੋਜਨ ਪਰੋਸਣ ‘ਤੇ ਚੁੱਕੇ ਸਵਾਲ 

ਨੈਸ਼ਨਲ

ਨਵੀਂ ਦਿੱਲੀ, 14 ਸਤੰਬਰ, ਬੋਲੇ ਪੰਜਾਬ ਬਿਊਰੋ : 

ਰਾਹੁਲ ਗਾਂਧੀ ਨੇ BRICS ਸੰਮੇਲਨ ਦੌਰਾਨ ਵਿਦੇਸ਼ੀ ਮਹਿਮਾਨਾਂ ਨੂੰ ਸ਼ਾਕਾਹਾਰੀ ਭੋਜਨ ਦੇਣ ‘ਤੇ ਸਵਾਲ ਉਠਾਏ ਹਨ। ਉਸ ਨੇ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤ ਵਿੱਚ 80% ਲੋਕ ਮਾਸਾਹਾਰੀ ਹਨ ਅਤੇ ਭਾਰਤੀ ਮਾਸਾਹਾਰੀ ਪਕਵਾਨ ਬਹੁਤ ਸੁਆਦੀ ਹੁੰਦੇ ਹਨ।

ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਲਿਖਿਆ ਕਿ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਕਾਂਗਰਸ ਪਾਰਟੀ ਬ੍ਰਿਕਸ (BRICS) ਦੇਸ਼ਾਂ ਦੇ ਨੇਤਾਵਾਂ ਨੂੰ ਪਰੋਸੇ ਗਏ ਖਾਣੇ ‘ਤੇ ਵੀ ਰਾਜਨੀਤੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮਹਿਮਾਨਾਂ ਨੇ ਭਾਰਤੀ ਸ਼ਾਕਾਹਾਰੀ ਪਕਵਾਨਾਂ ਦਾ ਆਨੰਦ ਲਿਆ, ਜੋ ਸੁਆਦ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਨ ਅਤੇ ਵੱਖ-ਵੱਖ ਖੇਤਰਾਂ ਦੀਆਂ ਖਾਣ-ਪੀਣ ਦੀਆਂ ਪਰੰਪਰਾਵਾਂ ਨੂੰ ਦਰਸਾਉਂਦੇ ਸਨ।

ਦਰਅਸਲ, 12 ਸਤੰਬਰ ਨੂੰ ਹੋਏ ਰਾਤ ਦੇ ਖਾਣੇ ਦੇ ਮੇਨੂ ਵਿੱਚ ਪਨੀਰ ਦੇ ਨਾਲ ਸੁੱਕੀ ਸਬਜ਼ੀ, ਚੁਕੰਦਰ ਦਾ ਰਾਇਤਾ, ਗੁਜਰਾਤੀ ਖਾਂਡਵੀ ਅਤੇ ਬਾਜਰੇ ਦਾ ਪੁਲਾਓ ਸ਼ਾਮਲ ਸਨ। ਇਸ ਤੋਂ ਇਲਾਵਾ ਕਸ਼ਮੀਰੀ ਮਸ਼ਰੂਮ ਦੀ ਡਿਸ਼ ਅਤੇ ਮਿਠਾਈ ਵਜੋਂ ਫਰੂਟ ਕਰੀਮ ਨਾਲ ਜਲੇਬੀ ਵੀ ਪਰੋਸੀ ਗਈ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।