ਚੰਡੀਗੜ੍ਹ, 14 ਸਤੰਬਰ, ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਬਿਜਲੀ ਸੰਕਟ ਦਰਮਿਆਨ, ਸਰਕਾਰ ਨੇ ਆਈ.ਏ.ਐਸ. (IAS) ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (CMD) ਨਿਯੁਕਤ ਕੀਤਾ ਹੈ। ਉਹ 2001 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ।ਉਹ ਬਸੰਤ ਗਰਗ ਦੀ ਥਾਂ ਲੈਣਗੇ।
ਇਸ ਤੋਂ ਪਹਿਲਾਂ, ਲੁਧਿਆਣਾ ਵਿਖੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਹੁਣ ਬਿਜਲੀ ਦੇ ਲੰਬੇ ਕੱਟ ਨਹੀਂ ਲੱਗਣਗੇ ਅਤੇ ਭਲਕੇ 15 ਸਤੰਬਰ ਤੋਂ ਬਿਜਲੀ ਕੱਟ ਬੰਦ ਹੋ ਜਾਣਗੇ। ਸਰਕਾਰ ਨੇ ਨਿੱਜੀ ਬਿਜਲੀ ਪਲਾਂਟਾਂ ਦੀ ਮੁਰੰਮਤ ਵੀ ਯਕੀਨੀ ਬਣਾਈ ਹੈ।












