ਗੁਰੂਦੁਆਰਾ ਨਾਨਕ ਦਰਬਾਰ ਵਿਖੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ
ਵਿਸ਼ੇਸ਼ ਗੁਰਮਤ ਸਿਖਲਾਈ ਕੈਂਪ ਦਾ ਆਯੋਜਨ,
ਬੱਚਿਆਂ ਨੂੰ ਹਰ ਮਹੀਨੇ ਕਰਵਾਇਆ ਜਾਵੇਗਾ ਗੁਰਬਾਣੀ ਅਤੇ ਕੀਰਤਨ ਦਾ ਅਭਿਆਸ : ਫੂਲਰਾਜ ਸਿੰਘ
ਮੋਹਾਲੀ 15 ਸਤੰਬਰ ,ਬੋਲੇ ਪੰਜਾਬ ਬਿਊਰੋ;
ਗੁਰਦੁਆਰਾ ਨਾਨਕ ਦਰਬਾਰ ,ਸੈਕਟਰ 90-91 ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ, ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਸੇਵਕ- ਫੂਲਰਾਜ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਨਾਨਕ ਦਰਬਾਰ ਕਮੇਟੀ ਦੀ ਤਰਫੋਂ ਪਹਿਲਾਂ ਹੀ ਚੱਲ ਰਹੇ -ਗੁਰਮਤ ਸਿਖਲਾਈ ਕੈਂਪ ਦੇ ਵਿੱਚ ਸਿਖਲਾਈ ਕਰਨ ਵਾਲੇ ਬੱਚਿਆਂ ਨੂੰ ਸਮਾਗਮ ਦੇ ਦੌਰਾਨ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ, ਕੀਰਤਨ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ, ਨਾਲ ਹੀ ਗੁਰਬਾਣੀ ਕੰਠ ਕਰਨ ਦੀ ਵੀ ਪ੍ਰੇਰਨਾ ਦਿੱਤੀ ਜਾਂਦੀ ਹੈ, ਉਹਨਾਂ ਦੱਸਿਆ ਕਿ ਇਹ ਬੱਚੇ ਮਹੀਨੇ ਦੇ ਹਰੇਕ ਸ਼ਨੀਵਾਰ ਸ਼ਾਮ ਵੇਲੇ ਜਿੱਥੇ ਗੁਰਬਾਣੀ ਕੰਠ ਕਰਨ ਦਾ ਅਭਿਆਸ ਗੁਰਦੁਆਰਾ ਨਾਨਕ ਦਰਬਾਰ ਵਿਖੇ ਕਰਨਗੇ, ਉੱਥੇ ਨਾਲ ਦੀ ਨਾਲ ਹੀ ਇਹਨਾਂ ਬੱਚਿਆਂ ਨੂੰ ਸੰਗੀਤ ਦੀ ਵੀ ਸਿਖਲਾਈ ਦਿੱਤੀ ਜਾਵੇਗੀ, ਉਹਨਾਂ ਦੱਸਿਆ ਕਿ ਬੱਚਿਆਂ ਨੂੰ ਨੌਜਵਾਨ ਪੀੜੀ ਨੂੰ ਖਾਸ ਕਰਕੇ ਬੱਚਿਆਂ ਨੂੰ ਹੀ ਸ਼ੁਰੂਆਤ ਦੇ ਵਿੱਚ ਹੀ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਅਤੇ ਜਿਸ ਦੇ ਲਈ ਗੁਰਦੁਆਰਾ ਨਾਨਕ ਦਰਬਾਰ ਕਮੇਟੀ ਵੱਲੋਂ ਲਗਾਤਾਰ ਉਪਰਾਲਾ ਜਾਰੀ ਹੈ ਅਤੇ ਅਗਾਂਹ ਵੀ ਗੁਰਮਤ ਸੰਗੀਤ ਕੈਂਪ ਲੱਗਦੇ ਰਹਿਣਗੇ ਤਾਂ ਕਿ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ, ਉਹਨਾਂ ਦੱਸਿਆ ਕਿ ਮਹੀਨੇ ਦੇ ਹਰ ਸ਼ਨੀਵਾਰ ਇਹ ਬੱਚੇ ਰਹਿਰਾਸ ਸਾਹਿਬ, ਅਰਦਾਸ ਅਤੇ ਕੀਰਤਨ ਵੀ ਗੁਰਦੁਆਰਾ ਸਾਹਿਬ ਵਿੱਚ ਕਰਨਗੇ, ਇਸ ਮੌਕੇ ਤੇ
ਸਨਮਾਨ ਕਰਨ ਵਾਲੇ ਭਾਈ ਗੁਰਸੇਵਕ ਸਿੰਘ ਜੀ , ਭਾਈ ਰਜਿੰਦਰ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ, ਗੁਰਮੀਤ ਸਿੰਘ ਜੀ, ਜਸਜੀਤ ਸਿੰਘ ਭਾਟੀਆ,ਤਰਲੋਚਨ ਸਿੰਘ, ਭਾਈ ਹਰਦੀਪ ਸਿੰਘ, ਭਾਈ ਗੁਰਬੀਰ ਸਿੰਘ, ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਮਾਈ ਭਾਗੋ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ 90-91 ਸੰਗੀਤ , ਗੁਰਬਾਣੀ, ਸਿੱਖ ਇਤਿਹਾਸ ਬਾਰੇ ਤਕਰੀਬਨ 30-35 ਬੱਚਿਆਂ ਨੂੰ ਸਿੱਖ ਇਤਿਹਾਸ ਦਾ ਲਿਟਰੇਚਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਰਾਗੀ ਭਾਈ ਰਜਿੰਦਰ ਸਿੰਘ ਜੀ ਰਾਹੀ ਅਨੰਦ ਪੁਰ ਸਾਹਿਬ ਵਾਲੇ, ਭਾਈ ਰਮਨਦੀਪ ਸਿੰਘ ਜੀ ਮੋਹਾਲੀ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ , ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਲਈ ਜਪੁਜੀ ਸਾਹਿਬ ਰਹਿਰਾਸ ਸਾਹਿਬ ਸੁਹੇਲਾ ਸਾਹਿਬ ਗੁਰਬਾਣੀ ਦਾ ਜਾਪ ਕਰਨ ਦੇ ਲਈ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਗਈ, , ਜਿਸ ਵਿੱਚ ਵਿਸ਼ੇਸ਼ ਯੋਗਦਾਨ ਬੀਬੀ ਅੰਮ੍ਰਿਤ ਕੌਰ, ਇੰਦਰਪਰੀਤ ਕੋਰ,ਬੀਬੀ ਸੁਰਿੰਦਰ ਕੌਰ, ਗੁਰਮੀਤ ਕੌਰ, ਰੂਪਿੰਦਰ ਕੌਰ, ਜਸਪ੍ਰੀਤ ਕੌਰ, ਅਮਰਜੀਤ ਕੌਰ ਤੇ ਸਮੂਹ ਜਥੇ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਸਬੰਧੀ ਜਾਨਣ ਦੇ ਲਈ ਪ੍ਰੇਰਿਆ ਗਿਆ, ਇਸ ਮੌਕੇ ਤੇ ਨਿਹਾਲ ਸਿੰਘ ਵਿਰਕ ਵੀ ਮੌਜੂਦ ਰਹੇ












