ਦਿੱਲੀ ਦੇਹਾਤ ਮੋਰਚੇ ਦੀ ਕਿਸਾਨਾਂ ਨੂੰ ਅਪੀਲ, ਜ਼ਮੀਨਾਂ ਬਿਲਡਰਾਂ ਨੂੰ ਨਾ ਵੇਚੋ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 20 ਸਤੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਦਿੱਲੀ ਦੇਹਾਤ ਮੋਰਚੇ ਵੱਲੋਂ ਦਰਿਆਪੁਰ ਖੁਰਦ ਸਥਿਤ ਸ੍ਰੀ ਸ਼ਿਆਮ ਵਿਲਾ ਵਿਖੇ ਮੀਟਿੰਗ ਕਰਕੇ ਦਿੱਲੀ ਦੇਹਾਤ ਨਾਲ ਜੁੜੇ ਪੰਜ ਮੁੱਖ ਮੁੱਦਿਆਂ ’ਤੇ ਅਗਲੀ ਰਣਨੀਤੀ ਤੈਅ ਕੀਤੀ ਗਈ। ਮੀਟਿੰਗ ਵਿੱਚ ਕਿਸਾਨਾਂ, ਪਿੰਡ ਵਾਸੀਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੋਰਚੇ ਨੇ ਲੈਂਡ ਪੂਲਿੰਗ ਨੀਤੀ ਵਿੱਚ ਕਿਸਾਨ ਪੱਖੀ ਸੋਧ, ਖੇਤੀਬਾੜੀ ਜ਼ਮੀਨਾਂ ਦੇ ਸਰਕਲ ਰੇਟ ਵਧਾਉਣ, 36 ਬਿਰਾਦਰੀਆਂ ਨੂੰ ਪਲਾਟ ਦੇ ਕੇ ਸਮਾਰਟ ਵਿਲੇਜ ਵਸਾਉਣ, 74/4 ਜ਼ਮੀਨ ਦੇ ਲਾਭਪਾਤਰੀਆਂ ਨੂੰ ਮਾਲਕੀ ਹੱਕ ਦੇਣ ਅਤੇ ਨਜਫ਼ਗੜ੍ਹ ਤੇ ਬਵਾਨਾ-ਕੰਝਾਵਲਾ ਵਿੱਚ ਵੈਸਟ ਅਤੇ ਨਾਰਥ-ਵੈਸਟ ਕੈਂਪਸ ਖੋਲ੍ਹਣ ਦੀ ਮੰਗ ਕੀਤੀ। ਮੋਰਚੇ ਦੇ ਸੰਸਥਾਪਕ ਚੌਧਰੀ ਦਿਲਬਾਗ ਸਿੰਘ ਨੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਿਲਡਰਾਂ ਨੂੰ ਨਾ ਵੇਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ। ਸੰਸਥਾਪਕ ਰਾਜੀਵ ਯਾਦਵ ਨੇ ਦੱਸਿਆ ਕਿ ਮੰਗਾਂ ਸਬੰਧੀ ਦਸਤਖ਼ਤ ਅਭਿਆਨ ਪਿੰਡ-ਪਿੰਡ ਅਤੇ ਘਰ-ਘਰ ਚਲਾਇਆ ਜਾਵੇਗਾ। ਇਕੱਠੇ ਕੀਤੇ ਦਸਤਖ਼ਤਾਂ ਵਾਲਾ ਮੰਗ-ਪੱਤਰ ਸ਼ਹਿਰੀ ਵਿਕਾਸ ਮੰਤਰਾਲੇ, ਦਿੱਲੀ ਦੇ ਉਪ ਰਾਜਪਾਲ, ਮੁੱਖ ਮੰਤਰੀ ਅਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਸੌਂਪਿਆ ਜਾਵੇਗਾ। ਮੀਟਿੰਗ ਵਿੱਚ ਸ਼ੀਸ਼ਰਾਮ ਪ੍ਰਧਾਨ, ਦੇਵੇਂਦਰ ਡਾਗਰ, ਬ੍ਰਿਜੇਂਦਰ ਯਾਦਵ, ਦੀਵਾਨ ਸਿੰਘ, ਸ਼ਿਵ ਨਾਰਾਇਣ ਯਾਦਵ ਅਤੇ ਹਰੀ ਪ੍ਰਕਾਸ਼ ਸ਼ਰਮਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ। ਮੌਜੂਦ ਲੋਕਾਂ ਨੇ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨਾਲ ਮੁਹਿੰਮ ਜਾਰੀ ਰੱਖਣ ਦਾ ਸੰਕਲਪ ਲਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।