3 ਅਕਤੂਬਰ ਨੂੰ ਸਰਕਾਰੀ ਕਾਲਜ ਮੋਹਾਲੀ ’ਚ ਓਲਡ ਸਟੂਡੈਂਟਸ ਐਸੋਸੀਏਸ਼ਨ ਕਰਵਾਏਗੀ ਸੱਭਿਆਚਾਰਕ ਸਮਾਗਮ

ਚੰਡੀਗੜ੍ਹ ਪੰਜਾਬ

ਓਐੱਸਏ ਦੀ ਮੀਟਿੰਗ ’ਚ ਸਮਾਗਮ ਦੀਆਂ ਤਿਆਰੀਆਂ, ਸਥਾਨ ਪ੍ਰਬੰਧਾਂ ਅਤੇ ਵੱਖ-ਵੱਖ ਕਮੇਟੀਆਂ ਦੀਆਂ ਜ਼ਿੰਮੇਵਾਰੀਆਂ ’ਤੇ ਹੋਈ ਚਰਚਾ

ਸਾਬਕਾ ਵਿਦਿਆਰਥੀਆਂ, ਮੌਜੂਦਾ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ

ਐੱਸ.ਏ.ਐੱਸ. ਨਗਰ (ਮੋਹਾਲੀ), 20 ਸਤੰਬਰ ,ਬੋਲੇ ਪੰਜਾਬ ਬਿਊਰੋ;

ਸਰਕਾਰੀ ਕਾਲਜ ਮੋਹਾਲੀ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਵੱਲੋਂ 3 ਅਕਤੂਬਰ ਨੂੰ ਕਾਲਜ ਕੈਂਪਸ ਵਿੱਚ ਵਿਸ਼ਾਲ ਸੱਭਿਆਚਾਰਕ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਕਾਲਜ ਕੈਂਪਸ ਵਿੱਚ ਓਐੱਸਏ ਦੇ ਪ੍ਰਧਾਨ ਮਨੀ ਸਿੰਘ ਦੀ ਅਗਵਾਈ ਹੇਠ ਉੱਚ ਪੱਧਰੀ ਤਿਆਰੀ ਮੀਟਿੰਗ ਹੋਈ।

ਮੀਟਿੰਗ ਦੌਰਾਨ ਸਮਾਗਮ ਦੇ ਰੂਪ-ਰੇਖਾ, ਸਥਾਨ ਸਬੰਧੀ ਪ੍ਰਬੰਧਾਂ ਅਤੇ ਵੱਖ-ਵੱਖ ਕਮੇਟੀਆਂ ਵਿਚਕਾਰ ਤਾਲਮੇਲ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਦਾ ਉਦੇਸ਼ ਕਾਲਜ ਦੀ ਵਿਰਾਸਤ ਨੂੰ ਯਾਦ ਕਰਨਾ, ਸਾਬਕਾ ਵਿਦਿਆਰਥੀਆਂ ਅਤੇ ਮੌਜੂਦਾ ਵਿਦਿਆਰਥੀਆਂ ਵਿਚਕਾਰ ਸਾਂਝ ਮਜ਼ਬੂਤ ਕਰਨਾ ਅਤੇ ਰਵਾਇਤੀ ਤੇ ਆਧੁਨਿਕ ਸੱਭਿਆਚਾਰਕ ਪੇਸ਼ਕਾਰੀਆਂ ਨੂੰ ਮੰਚ ਪ੍ਰਦਾਨ ਕਰਨਾ ਹੈ।

ਓਐੱਸਏ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕਿਹਾ ਕਿ ਇਹ ਸਮਾਗਮ ਸਾਬਕਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿੱਦਿਅਕ ਸੰਸਥਾ ਨਾਲ ਮੁੜ ਜੋੜਨ ਦੇ ਨਾਲ-ਨਾਲ ਪੰਜਾਬ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸਮਾਗਮ ਸਬੰਧੀ ਵਿਸਥਾਰਤ ਸਮਾਂ-ਸਾਰਣੀ, ਮਹਿਮਾਨਾਂ ਦੀ ਸੂਚੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਬਾਰੇ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਜਾਰੀ ਕੀਤੀ ਜਾਵੇਗੀ। ਓਐੱਸਏ ਵੱਲੋਂ ਸਾਬਕਾ ਵਿਦਿਆਰਥੀਆਂ, ਮੌਜੂਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ
ਨਛੱਤਰ ਸਿੰਘ ਡੂਮਛੇੜੀ, ਸਤਵਿੰਦਰ ਸਿੰਘ ਧੜਾਕ, ਜੈਲੀ, ਪਰਮਜੀਤ ਪੰਮੀ,
ਪ੍ਰਦੀਪ ਸ਼ੁਕਲਾ, ਵਿਪਨ ਗੁਪਤਾ, ਐਡਵੋਕੇਟ ਰਾਜੇਸ਼ ਕੁਮਾਰ, ਅਮਨਪ੍ਰੀਤ ਸਿੰਘ ਮਨੌਲੀ, ਜੱਸੀ ਸਰਪੰਚ ਬਲੋਮਾਜਰਾ, ਰਾਜਬੀਰ ਸਿੰਘ, ਹਰਵਿੰਦਰ ਮਹਿਰਾ, ਗੁਰੀ ਸਿੰਘ, ਗੁਰਭੇਜ ਕਲਿਆਣ, ਬਲਕਾਰ ਸਿੰਘ ਅਤੇ ਹੋਰ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।