ਸੰਗਰੂਰ 22 ਸਤੰਬਰ ,ਬੋਲੇ ਪੰਜਾਬ ਬਿਊਰੋ;
ਕੰਪਿਊਟਰ ਅਧਿਆਪਕਾਂ ਵੱਲੋ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਲਾਰੇ ਲੱਪੇ ਦੀ ਨੀਤੀ ਕਰਕੇ,ਕੰਪਿਊਟਰ ਅਧਿਆਪਕਾਂ ਤੇ ਛੇਵਾ ਪੇਅ ਕਮਿਸ਼ਨ ਜਾ ਪੰਜਵੇ ਪੇਅ ਕਮਿਸ਼ਨ ਅਧੀਨ ਪੂਰਾ ਅਣਰਿਵਾਈਜਡ ਡੇਅ ਲਾਗੂ ਨਾ ਕਰਨ ਅਤੇ ਡੈੱਥ ਪਾਲਿਸੀ ਲਾਗੂ ਨਾ ਕਰਨ ਦੇ ਵਿਰੋਧ ਡੀਸੀ ਦਫਤਰ ਸੰਗਰੂਰ ਦੇ ਬਾਹਰ ਸੁਰੂ ਕੀਤੇ ਗਏ ਪੱਕੇ ਧਰਨੇ ਵਿੱਚ ਅੱਜ ਤੀਸਰੇ ਦਿਨ ਪਟਿਆਲਾ ਤੋਂ ਸੂਬਾ ਆਗੂ ਪਰਮਵੀਰ ਸਿੰਘ ਅਤੇ ਜਿਲ੍ਹਾ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕਾਂ ਵੱਲੋ ਮੋਰਚੇ ਵਿੱਚ ਜਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਡੀਸੀ ਦਫਤਰ ਦੇ ਮੇਨ ਗੇਨ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਅੱਜ 24 ਘੰਟੇ ਦੀ ਰੋਸਟਰ ਡਿਊਟੀ ਤੇ ਹਾਜਰ ਹੋਏ।ਇਸ ਸਮੇਂ ਜਿਲਾ ਆਗੂ ਸੁਮਿਤ ਕੁਮਾਰ, ਮਨਪ੍ਰੀਤ ਸਿੰਘ, ਰਣਦੀਪ ਸਿੰਘ, ਰੁਚੀ ਗਰਗ, ਪਰਮਜੀਤ ਕੌਰ, ਮੰਜੂ ਅਰੋੜਾ, ਸੁਖਵਿੰਦਰ ਕੌਰ, ਬਲਵਿੰਦਰ ਕੌਰ,, ਨਿਸਾ ਰਾਣੀ, ਇੰਦੂ ਰਾਣੀ,ਸੋਨੂ ਬਾਂਸਲ,ਰਣਜੀਤ ਸਿੰਘ, ਹਨੀ ਗਰਗ, ਧਿਆਨ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਿੰਦਰਪਾਲ,ਸੁਖਵੀਰ ਸਿੰਘ, ਰਜਨੀਸ਼ ਬਾਂਸਲ ਆਦਿ ਸਾਥੀਆਂ ਨੇ ਧਰਨੇ ਵਿੱਚ ਸਮੂਲੀਅਤ ਕੀਤੀ। ਆਗੂਆਂ ਵੱਲੋ ਇਹ ਸਪੱਸ਼ਟ ਕੀਤਾ ਗਿਆ ਕਿ ਹੁਣ ਯੂਨੀਅਨ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੇਗੀ ਇਸ ਲੜੀ ਤਹਿਤ 4 ਅਕਤੂਬਰ ਨੂੰ ਸੁਨਾਮ ਆਪ ਪ੍ਰਧਾਨ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ।












