12 ਦਸੰਬਰ ਦੀ ਦਿੱਲੀ ਰੈਲੀ ਵਿੱਚ ਦੇਸ਼ ਭਰ ਦੇ ਮੁਲਾਜ਼ਮ ਹੋਣਗੇ ਸ਼ਾਮਿਲ
ਚੰਡੀਗੜ੍ਹ, 24 ਸਤੰਬਰ ,ਬੋਲੇ ਪੰਜਾਬ ਬਿਊਰੋ;
ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਵਿੱਚ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਪ੍ਰਤੀਨਿਤਾ ਕਰਦੀ ਹੋਈ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਦੀ ਮੀਟਿੰਗ 12 ਤੇ 13 ਸਤੰਬਰ ਨੂੰ ਸ੍ਰੀਨਗਰ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਦੇਸ਼ ਦੇ 18 ਪ੍ਰਾਂਤਾਂ ਤੋਂ ਲਗਭਗ 26 ਮੁਲਾਜ਼ਮ ਜਥੇਬੰਦੀਆਂ ਨੇ ਭਾਗ ਲਿਆ।ਮੀਟਿੰਗ ਵਿੱਚ ਪ.ਸ.ਸ.ਫ. ਵਲੋਂ ਸੂਬਾ ਜਨਰਲ ਸਕੱਤਰ ਅਤੇ ਕੌਮੀਂ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਪ.ਸ.ਸ.ਫ. ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੌਮੀਂ ਕਾਰਜਕਾਰਣੀ ਮੈਂਬਰ ਕਰਮਜੀਤ ਸਿੰਘ ਬੀਹਲਾ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਸੂਬਾ ਪ੍ਰਧਾਨ ਅਤੇ ਕੌਮੀਂ ਵੋਮੈਨ ਸਬ-ਕਮੇਟੀ ਮੈਂਬਰ ਹਰਮਨਪ੍ਰੀਤ ਕੌਰ ਗਿੱਲ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੀਟਿੰਗ ਦੀ ਸ਼ੁਰੂਆਤ ਜਥੇਬੰਦੀ ਦੇ ਝੰਡੇ ਲਾਹਿਰਾਉਣ ਦੀ ਰਸਮ ਕੌਮੀ ਪ੍ਰਧਾਨ ਸੁਭਾਸ਼ ਲਾਂਬਾ ਨੇ ਕੀਤੀ। ਉਸ ਤੋਂ ਬਾਅਦ ਖੁੱਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸੀ.ਆਈ.ਟੀ.ਯੂ. ਜੰਮੂ ਕਸ਼ਮੀਰ ਦੇ ਪ੍ਰਧਾਨ ਅਤੇ ਵਿਧਾਇਕ ਯੂਸੁਫ਼ ਤਾਰਾਗਮੀ ਨੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਆਏ ਹੋਏ ਡੈਲੀਗੇਟਾਂ ਨੂੰ ਜੀ ਆਇਆ ਆਖਦੇ ਹੋਏ ਜੰਮੂ ਕਸ਼ਮੀਰ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਦੇਸ਼ ਦੀ ਆਜ਼ਾਦੀ ਵਿੱਚ ਇਥੋਂ ਦੇ ਲੋਕਾਂ ਦਾ ਪਾਏ ਹੋਏ ਯੋਗਦਾਨ ਅਤੇ ਆਉਣ ਦੇ ਸਮੇਂ ਜੰਮੂ ਕਸ਼ਮੀਰ ਦੀਆਂ ਪ੍ਰਸਥਿਤੀਆਂ ਦਾ ਜ਼ਿਕਰ ਵੀ ਕੀਤਾ।ਉਹਨਾਂ ਆਸ ਪ੍ਰਗਟਾਈ ਕਿ ਇਹ ਮੀਟਿੰਗ ਵਿੱਚ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇਸ਼ ਦੇ ਮੁਲਾਜ਼ਮਾਂ ਅਤੇ ਹੋਰ ਕਿਰਤੀ ਲੋਕਾਂ ਦੀ ਸੁਚੱਜੀ ਅਗਵਾਈ ਕਰਨ ਲਈ ਉਸਾਰੂ ਵਿਚਾਰਾਂ ਕਰਕੇ ਨਵਾਂ ਸੰਘਰਸ਼ ਉਲੀਕੇਗੀ। ਇਸ ਉਪਰੰਤ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਭਾਸ਼ ਲਾਬਾ, ਜਨਰਲ ਸਕੱਤਰ ਏ ਸ੍ਰੀ ਕੁਮਾਰ, ਕੈਸੀਅਰ ਸ਼ਸ਼ੀਕਾਂਤ ਰਾਏ, ਕੌਮੀ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਜੁਆਇੰਟ ਸਕੱਤਰ ਰਾਸ਼ਿਦ ਨਜ਼ਰ, ਪ੍ਰਸ਼ਾਂਤ ਜਮੋਦੇ ਤੇ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਦੋ ਰੋਜ਼ਾ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਸਭ ਤੋਂ ਪਹਿਲਾਂ ਪਿਛਲੀ ਫਰੀਦਾਬਾਦ ਮੀਟਿੰਗ ਤੋਂ ਲੈ ਕੇ ਹੁਣ ਤੱਕ ਵਿਛੜ ਚੁੱਕੇ ਮੁਲਾਜ਼ਮ ਤੇ ਕਿਰਤੀ ਆਗੂਆਂ ਸਰਧਾਂਜਲੀ ਦਿੱਤੀ ਗਈ।ਮੀਟਿੰਗ ਵਿੱਚ ਪਿਛਲੇ ਕੰਮਾਂ ਦੀ ਰਿਪੋਰਟ ਜਨਰਲ ਸਕੱਤਰ ਏ ਸ੍ਰੀ ਕੁਮਾਰ ਵੱਲੋਂ ਪੇਸ਼ ਕੀਤੀ ਗਈ, ਜਿਸ ਉਪਰ ਵੱਖ-ਵੱਖ ਪ੍ਰਾਂਤਾਂ ਦੇ ਮੁਲਾਜ਼ਮਾਂ ਨੇ ਜਿੱਥੇ ਇਸ ਰਿਪੋਰਟ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਉਥੇ ਨਾਲ ਦੀ ਆਪਣੇ ਆਪਣੇ ਸੂਬੇ ਵਿੱਚ ਕੀਤੀਆਂ ਗਈਆਂ ਸਰਗਰਮੀਆਂ ਸਬੰਧੀ ਵੀ ਰਿਪੋਰਟ ਪੇਸ਼ ਕੀਤੀ। ਮੀਟਿੰਗ ਵਿੱਚ ਅਗਲੇ ਦਿਨ ਆਏ ਹੋਏ ਸਵਾਲਾਂ ਦੇ ਜਵਾਬ ਜਨਰਲ ਸਕੱਤਰ ਵੱਲੋਂ ਦਿੱਤੇ ਗਏ। ਮੀਟਿੰਗ ਵਿੱਚ ਕੇਂਦਰ ਅਤੇ ਪ੍ਰਾਂਤਾਂ ਦੇ ਮੁਲਾਜ਼ਮਾਂ ਦੇ ਮੁੱਖ ਮੁੱਦੇ ਵਿਚਾਰੇ ਗਏ ਜਿਹਨਾਂ ਵਿੱਚ ਕੱਚੇ ਮੁਲਾਜ਼ਮਾਂ ਦੀਆਂ ਸੇਵਾੜਾਂ ਨੂੰ ਪੂਰੇ ਗ੍ਰੇਡਾਂ ਅਤੇ ਭੱਤਿਆਂ ਸਹਿਤ ਰੈਗੂਲਰ ਕਰਨਾ, ਪੁਰਾਣੀ ਪੈਨਸ਼ਨ ਲਾਗੂ ਕਰਨੀ, ਆਊਟ ਸੋਰਸ, ਡੇਲੀ-ਵੇਜ਼ ਕਾਮਿਆਂ ਦਾ ਸਰਕਾਰੀਕਰਣ ਕਰਨਾ, ਇੰਨਸੈਨਟਿਵ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਅੰਦਰ ਲੈ ਕੇ ਆਉਣਾ, ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨਾ, ਵਿਭਾਗਾਂ ਦੀ ਅਕਾਰ-ਘਟਾਈ ਬੰਦ ਕਰਨਾ ਆਦਿ ਸ਼ਾਮਿਲ ਹਨ। ਮੀੀਟੰਗ ਵਿੱਚ ਪੰਜਾਬ ਵਲੋਂ ਸਾਥੀ ਤੀਰਥ ਸਿੰਘ ਬਾਸੀ ਵਲੋਂ ਰਿਪੋਟਰ ਪੇਸ਼ ਕੀਤੀ ਗਈ ਜਿਸ ਵਿੱਚ ਪੰਜਾਬ ਅੰਦਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਾਂਝੇ ਤੌਰ ਤੇ ਕੀਤੇ ਜਾ ਰਹੇ ਸੰਘਰਸ਼ਾ ਅਤੇ ਪ.ਸ.ਸ.ਫ. ਵਲੋਂ ਆਜ਼ਾਦਾਨਾ ਤੌਰ ਤੇ ਅਤੇ ਪ.ਸ.ਸ.ਫ. ਨਾਲ ਸਬੰਧਤ ਜੱਥੇਬੰਦੀਆਂ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੀ ਵਿਸਥਾਰ ਸਹਿਤ ਰਿਪੋਰਟ ਪੇਸ਼ ਕੀਤੀ ਅਤੇ ਹਰਮਨਪ੍ਰੀਤ ਕੌਰ ਗਿੱਲ ਵਲੋਂ ਸੂਬੇ ਅੰਦਰ ਇਸਤਰੀ ਮੁਲਾਜ਼ਮਾਂ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਮਿਡ ਡੇ ਮੀਲ, ਆਸ਼ਾ ਵਰਕਰਾਂ ਵਲੋਂ ਕੀਤੇ ਜਾ ਰਹੇ ਸੰਘਰਸ਼ਾਂ ਦੀ ਰਿਪੋਰਟ ਪੇਸ਼ ਕੀਤੀ। ਉਹਨਾਂ ਵਲੋਂ ਕੌਮੀਂ ਆਗੂਆਂ ਨੂੰ ਬੇਨਤੀ ਕੀਤੀ ਕਿ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਮਿਤੀ 2 ਅਕਤੂਬਰ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਂਨਸ਼ਨ ਵਿੱਚ ਕਿਸੇ ਕੌਮੀਂ ਇਸਤਰੀ ਆਗੂ ਨੂੰ ਭੇਜਿਆ ਜਾਵੇ। ਇਸ ਉੇਪ੍ਰੰਤ ਅਗਲੇ ਪ੍ਰੋਗਰਾਮਾਂ ਸਬੰਧੀ ਐਲਾਨ ਕੀਤਾ ਗਿਆ ਕਿ ਮਿਤੀ 12 ਦਸੰਬਰ ਨੂੰ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ ਦਿੱਲੀ ਵਿਖੇ ਇੱਕ ਵਿਸ਼ਾਲ ਕੌਮੀਂ ਪੱਧਰੀ ਰੈਲੀ ਕੀਤੀ ਜਾਵੇਗੀ ਤਾਂ ਜੋ ਕੇਂਦਰ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ।ਇਸ ਰੈਲੀ ਨੂੰ ਸਫਲ ਬਣਾਉਣ ਲਈ ਦੇਸ਼ ਦੇ ਸਾਰੇ ਹੀ ਪ੍ਰਾਂਤਾਂ ਨੂੰ ਸੁਬਾ ਪੱਧਰੀ ਮਾਸ-ਮੀਟਿੰਗਾਂ/ ਕਨਵੈਨਸ਼ਨਾ ਕਰਨ ਦਾ ਹੋਕਾ ਦਿੱਤਾ ਗਿਆ ਜਿਸ ਵਿੱਚ ਕੌਮੀਂ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ। ਕੌਮੀਂ ਪ੍ਰਧਾਨ ਵਲੋਂ ਮਿਤੀ 12-13 ਦਸੰਬਰ ਨੂੰ ਸੁਕੋਮਲ ਸੇਨ ਭਵਨ ਫਰੀਦਾਬਾਦ ਵਿਖੇ ਅਗਲੀ ਮੀਟਿੰਗ ਦਾ ਸੁਨੇਹਾ ਦਿੰਦਿਆਂ ਸਮੂਹ ਕਾਰਜਕਾਰਣੀ ਮੈਂਬਰਾਂ ਅਤੇ ਕਸ਼ਮੀਰ ਦੇ ਮੁਲਾਜ਼ਮ ਆਗੂਆਂ ਦਾ ਧੰਨਵਾਦ ਕੀਤਾ।












