ਫ਼ਿਰੋਜ਼ਪੁਰ ਦੇ 98 ’ਚੋਂ 11 Government Schools ਦੋ ਅਧਿਆਪਕਾਂ ਸਹਾਰੇ

ਚੰਡੀਗੜ੍ਹ ਪੰਜਾਬ

ਫਿਰੋਜ਼ਪੁਰ 27 ਸਤੰਬਰ ,ਬੋਲੇ ਪੰਜਾਬ ਬਿਊਰੋ;

ਜ਼ਿਲ੍ਹੇ ਦੇ 98 ਸਰਕਾਰੀ ਮਿਡਲ ਸਕੂਲਾਂ ਵਿੱਚੋਂ 11 ਸਕੂਲ ਅਜਿਹੇ ਹਨ, ਜਿੱਥੇ ਇੱਕ ਜਾਂ ਦੋ ਅਧਿਆਪਕਾਂ ਦੇ ਸਹਾਰੇ ਪੜ੍ਹਾਈ ਚੱਲ ਰਹੀ ਹੈ। ਸਿੱਖਿਆ ਵਿਭਾਗ ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਦੇ ਪੰਜ ਮਿਡਲ ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਸਰਕਾਰੀ ਮਿਡਲ ਸਕੂਲ ਚੱਕੀਆਂ (ਮੱਖੂ) ਵਿੱਚ ਕਰੀਬ 120 ਵਿਦਿਆਰਥੀਆਂ ਲਈ ਇੱਕ ਅਧਿਆਪਕ, ਰੋਡੇ ਜੱਲੇਵਾਲਾ (ਮੱਲਾਂਵਾਲਾ) ਸਕੂਲ ਵਿੱਚ 33 ਵਿਦਿਆਰਥੀਆਂ ਲਈ ਇਕ, ਬੋਤੀਆਂ ਵਾਲਾ (ਜ਼ੀਰਾ) ਸਕੂਲ ਵਿੱਚ 53 ਵਿਦਿਆਰਥੀਆਂ ਲਈ ਇੱਕ, ਬੁਈਆਂ ਵਾਲਾ (ਘੱਲ ਖੁਰਦ) ਸਕੂਲ ਵਿੱਚ 90 ਵਿਦਿਆਰਥੀਆਂ ਲਈ ਇੱਕ ਅਤੇ ਹੱਡਾਂ ਵਾਲਾ (ਘੱਲ ਖੁਰਦ) ਸਕੂਲ ਵਿੱਚ ਸਿਰਫ਼ 29 ਵਿਦਿਆਰਥੀਆਂ ਲਈ ਇੱਕ ਅਧਿਆਪਕ ਹੈ।

ਜ਼ਿਲ੍ਹੇ ਛੇ ਮਿਡਲ ਸਕੂਲਾਂ ਵਿੱਚ ਸਿਰਫ਼ ਦੋ-ਦੋ ਅਧਿਆਪਕ ਡਿਊਟੀ ਨਿਭਾਅ ਹਨ। ਲੌਹਕੇ ਕਲਾਂ (ਮੱਲਾਂਵਾਲਾ) ਸਕੂਲ ਵਿੱਚ 120, ਮਹਲੇ ਵਾਲਾ (ਮੱਖੂ) ਸਕੂਲ ਵਿੱਚ 61, ਮੁੰਡੀ ਛੁਰੀ ਮਾਰ (ਮੱਖੂ) ਸਕੂਲ ਵਿੱਚ 67, ਨਿਜ਼ਾਮਦੀਨ ਵਾਲਾ (ਮੱਖੂ) ਸਕੂਲ ਵਿੱਚ 53, ਸ਼ਹਿਜ਼ਾਦੀ ਸੱਤਿਏ ਵਾਲਾ ਸਕੂਲ ਵਿੱਚ 65 ਅਤੇ ਸੁਲਹਾਨੀ ਤੇ ਕੱਬਰਵੱਛਾ ਘੱਲ ਖੁਰਦ ਸਕੂਲ ਵਿੱਚ 58 ਵਿਦਿਆਰਥੀ ਹਨ, ਜਿੱਥੇ ਸਿਰਫ ਦੋ-ਦੋ ਅਧਿਆਪਕ ਡਿਊਟੀ ਦੇ ਰਹੇ ਹਨ। ਜ਼ੀਰਾ ਦੇ ਸਰਕਾਰੀ ਮਿਡਲ ਸਕੂਲ ਬੋਤੀਆਂ ਵਾਲਾ ਵਿੱਚ 53 ਵਿਦਿਆਰਥੀ ਹਨ। ਇੱਥੇ ਦੋ ਅਧਿਆਪਕ ਸਨ ਪਰ ਇੱਕ ਦਾ ਤਬਾਦਲਾ ਹੋ ਚੁੱਕਾ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇੱਕ-ਦੋ ਅਜਿਹੇ ਮਿਡਲ ਸਕੂਲ ਹਨ, ਜਿੱਥੇ ਇਕ ਅਧਿਆਪਕ ਹੈ ਅਤੇ ਉੱਥੇ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਹੈ। ਇਨ੍ਹਾਂ ਸਕੂਲਾਂ ਵਿਚ ਜਲਦ ਅਧਿਆਪਕਾਂ ਨੂੰ ਡੈਪੂਟੇਸ਼ਨ ’ਤੇ ਭੇਜਿਆ ਜਾਵੇਗਾ ਅਤੇ ਇਸ ਸਬੰਧੀ ਪ੍ਰਕਿਰਿਆ ਜਾਰੀ ਹੈ। ਉਹ ਘੋਖ ਕਰਨਗੇ ਅਤੇ ਜਿੱਥੇ ਵੀ ਅਧਿਆਪਕਾਂ ਦੀ ਘਾਟ ਹੋਵੇਗੀ, ਉਸ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।