ਫਤਿਹਗੜ੍ਹ ਸਾਹਿਬ,7, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ);
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਜਨਰਲ ਸਕੱਤਰ ਨੇ ਨਿਭਾਈ। ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਮੀਟਿੰਗ ਦੋਰਾਨ ਮੈਂਬਰਾਂ ਨੂੰ ਪੇਸ਼ ਆ ਰਹੀਆਂ ਮੁਸਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਦੌਰਾਨ ਇਸ ਮਹੀਨੇ ਦੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ ਸ੍ਰੀ ਸ਼ਿਵ ਨਾਥ ਵਾਸੀ ਕੁਰਾਲੀ ਦੇ ਬੇਟੇ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਦਾ ਕਰਦੇ ਹੋਏ 2 ਮਿੰਟ ਦਾ ਮੋਨ ਧਾਰਨ ਕਰਕੇ ਵਿੱਛੜੀ ਰੂਹ ਸ਼ਰਧਾਂਜਲੀ ਭੇਟ ਕੀਤੀ ਗਈ ਨਵੇ ਆਏ ਮੈਂਬਰ ਦਾ ਸੰਸਥਾ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਪ੍ਰਧਾਨ ਸ੍ਰੀ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਵੱਲੋਂ ਸਮੇ ਕੋਰਟ ਕੇਸਾ ਸਬੰਧੀ ਜਾਣਕਾਰੀ ਦਿੱਤੀ ਗਈ ਸ ਪ੍ਰੀਤਮ ਸਿੰਘ ਨਾਗਰਾ ਵੱਲੋਂ ਪਿਛਲੇ ਮਹੀਨੇ ਦਾ ਹਿਸਾਬ ਕਿਤਾਬ ਮੈਂਬਰਾਂ ਨੂੰ ਦੱਸਿਆ ਗਿਆ ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਵਲੋਂ ਸਰਕਾਰ ਦੀ ਕੜੀ ਅਲੋਚਨਾ ਕੀਤੀ ਗਈ ਕਿ ਸਰਕਾਰ ਪੈਨਸ਼ਨਰਾਂ ਦਾ ਲੰਮਾ ਸਮਾਂ ਤੋ ਜਾਇਜ਼ ਮੰਗਾਂ ਵੱਲ ਧਿਆਨ ਨਹੀ ਦੇ ਰਹੀ ਪੈਨਸ਼ਨ/ਮੁਲਾਜ਼ਮਾਂ ਕੋਰਟ ਵਿੱਚ ਧੱਕੇ ਖਾ ਰਹੇ ਹਨ ਸਰਕਾਰ ਪੈਨਸ਼ਨਰਾਂ ਨੂੰ 2,59 ਦਾ ਗੁਣਾਕ ਲਾਗੂ ਕਰਨ ਲਈ ਧੱਕਾ ਕਰ ਰਹੀ ਹੈ ਪੈਨਸ਼ਨਰਾਂ ਦੀ ਉਨਾਂ ਦੀ ਜਾਇਜ਼ ਮੰਗਾਂ ਹੈ ਕਿ ਮੈਡੀਕਲ ਭੱਤਾ 2000/ਪ੍ਰਤੀ ਮਹੀਨਾ ਕੀਤਾ ਪ੍ਰਧਾਨ ਜੀ ਵੱਲੋਂ ਦੱਸਿਆ ਗਿਆ ਕਿ ਮਿਤੀ 10/10/2026 ਨੂੰ ਸੰਗਰੂਰ ਦੀ ਧਰਤੀ ਤੇ ਮੁਲਾਜ਼ਮਾਂ/ਪੈਨਸ਼ਨਰਾਂ ਦਾ ਬਹੁਤ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਇਸ ਸਮੂੰਹ ਸਾਥੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਰੁਝੇਵੇਂ ਨੂੰ ਛੱਡ ਕੇ ਇਸ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਤੇ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਚੰਦ ਸਿੰਘ ਪੰਜੋਲੀ, ਜਸਵਿੰਦਰ ਸਿੰਘ ਆਹਲੂਵਾਲੀਆ, ਕੁਲਵੰਤ ਸਿੰਘ ਢਿੱਲੋਂ ਕਰਨੈਲ ਸਿੰਘ ਬੱਸੀ ਪਠਾਣਾਂ, ਕੁਲਵੰਤ ਸਿੰਘ ਨੰਦਪੁਰ, ਕਰਨੈਲ ਸਿੰਘ ਵਜ਼ੀਰਾਬਾਦ,ਕਿਰਸਨ ਲਾਲ ਚਰਨਥਾਲ,ਰਾਮ ਮੂਰਤੀ ਖਮਾਣੋਂ, ਬਲਵਿੰਦਰ ਸਿੰਘ ਸੋਹੀ ਹਰਪਾਲ ਸਿੰਘ ਸਿਵ ਨਾਥ ਕੁਰਾਲੀ, ਭਗਵੰਤ ਰਾਏ ਖਰੜ ਨੇ ਵੀ ਆਪਣੇ ਵਿਚਾਰ ਰਾਹੀਂ ਵਿਸ਼ੇਸ਼ ਤੋਰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਨ ਮੱਘਰ ਸਿੰਘ ਅਮਲੋਹ,ਅਵਤਾਰ, ਸਿੰਘ,ਜੋਧ ਸਿੰਘ, ਸ਼ਿੰਗਾਰ ਸਿੰਘ ਭੜੀ ਸਤਪਾਲ ਸਿੰਘ,ਇਕਬਾਲ ਸਿੰਘ ਕਲੋਦੀ, ਭੁਪਿੰਦਰ ਸਿੰਘ, ਦਿਲਬਾਰਾ ਸਿੰਘ ਹਰਬੰਸ ਪੁਰਾ,ਖੇਮ ਸਿੰਘ,ਅਮਰ ਸਿੰਘ,ਦਿਲਬਾਰਾ ਸਿੰਘ ਮੋਰਿੰਡਾ,ਚਰਨ ਸਿੰਘ,ਨਾਜਰ ਸਿੰਘ, ਗੁਰਮੁੱਖ ਸਿੰਘ,ਦਿਲਬਾਰਾ ਸਿੰਘ ਸਰਹੰਦ, ਅਜ਼ੈਬ ਸਿੰਘ ਖਮਾਣੋਂ,ਗੁਰੂਚਰਨ ਸਿੰਘ ਸਰਹੰਦ ਅਵਤਾਰ ਸਿੰਘ ਸਰਹੰਦ,ਬਲਾਮ ਰਾਮ,ਵੀ ਹਾਜ਼ਰ ਸਨ












