ਲੋਕ ਜਨ ਸ਼ਕਤੀ ਪਾਰਟੀ ਲੜੇਗੀ 117 ਵਿਧਾਨ ਸਭਾ ਹਲਕਿਆਂ ਤੇ ਆਗਾਮੀ ਚੋਣ- ਕੇ.ਪੀ. ਚੌਧਰੀ

ਚੰਡੀਗੜ੍ਹ ਪੰਜਾਬ

ਸਵਰਗੀ ਰਾਮ ਬਿਲਾਸ ਪਾਸਵਾਨ ਦੀ ਬਰਸੀ ਮੌਕੇ ਯਾਦ ਕੀਤਾ ਗਿਆ ਪਾਰਟੀ ਪ੍ਰਤੀ ਅਣਥੱਕ ਸੇਵਾਵਾਂ ਨੂੰ

ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ- ਸੁਖਦੇਵ ਸਿੰਘ ਪੰਜੇਟਾ ਅਤੇ ਗਰੇਵਾਲ ਵੀ ਰਹੇ ਹਾਜ਼ਰ

ਕੇ.ਪੀ. ਚੌਧਰੀ ਨੇ ਕਿਹਾ : ਔਰਤਾਂ ਦੀ ਹਰ ਖੇਤਰ ਵਿੱਚ ਭਾਗੀਦਾਰੀ ਨੂੰ ਬਣਾਇਆ ਜਾਵੇਗਾ ਯਕੀਨੀ

ਮੋਹਾਲੀ 8 ਅਕਤੂਬਰ ,ਬੋਲੇ ਪੰਜਾਬ ਬਿਊਰੋ;

 ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਜਨ ਸ਼ਕਤੀ ਪਾਰਟੀ 117 ਵਿਧਾਨ ਸਭਾ ਹਲਕਿਆਂ ਤੇ ਆਪਣੇ ਉਮੀਦਵਾਰ ਉਤਾਰਨ ਜਾ ਰਹੀ ਹੈ, ਜਿਸ ਦੇ ਲਈ ਪਾਰਟੀ ਵੱਲੋਂ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ, ਲੋਕ ਜਨ ਸ਼ਕਤੀ ਪਾਰਟੀ ਦੇ ਵਰਕਰ ਅਤੇ ਸਮਰਥਕ ਪੂਰੇ ਜੋਸ਼ ਦੇ ਨਾਲ ਆਪੋ- ਆਪਣੇ ਮੋਰਚੇ ਤੇ ਡੱਟ ਚੁੱਕੇ ਹਨ, ਇਹ ਗੱਲ ਅੱਜ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਜਨਰਲ ਸਕੱਤਰ,  ਪੰਜਾਬ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਪਾਰਟੀ ਪ੍ਰਭਾਰੀ -ਕੇ.ਪੀ. ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਨੇਤਾ- ਕੇ.ਪੀ. ਚੌਧਰੀ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਪਾਰਟੀ ਦੇ ਸੰਸਥਾਪਕ- ਰਾਮ ਬਿਲਾਸ ਪਾਸਵਾਨ ਦੀ ਬਰਸੀ ਮੌਕੇ ਰੱਖੇ ਗਏ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਨੇਤਾ- ਕੇ.ਪੀ. ਚੌਧਰੀ , ਪੰਜਾਬ ਦੇ ਕਨਵੀਨਰ -ਰਵਿੰਦਰਪਾਲ ਸਿੰਘ ਬਾਵਾ, ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ- ਸੁਖਦੇਵ ਸਿੰਘ ਪੰਜੇਟਾ ਅਤੇ ਸੁਖਮਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਜੁੜੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਸਵਰਗੀ ਰਾਮ ਬਿਲਾਸ ਪਾਸਵਾਨ ਨੂੰ ਯਾਦ ਕੀਤਾ ਗਿਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ- ਕੇ.ਪੀ. ਚੌਧਰੀ ਨੇ ਦੱਸਿਆ ਕਿ ਪੰਜਾਬ ਵਿੱਚ ਲੋਕ ਜਨ ਸ਼ਕਤੀ ਪਾਰਟੀ - ਬੇਰੁਜ਼ਗਾਰੀ, ਪ੍ਰਵਾਸ, ਨਸ਼ਾਖੋਰੀ ਦੀ ਰੋਕਥਾਮ, ਕਾਨੂੰਨ ਵਿਵਸਥਾ, ਪਾਣੀ ਦੀ ਵੰਡ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਕੰਮ ਕਰੇਗੀ, ਇਸ ਤੋਂ ਇਲਾਵਾ ਪਾਰਟੀ  ਘੱਟ ਗਿਣਤੀ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣ , ਪੰਜਾਬ ਵਿੱਚ ਨਵੇਂ ਤੇ ਆਧੁਨਿਕ ਉਦਯੋਗ ਸਥਾਪਿਤ ਕਰਨ, ਮੌਜੂਦਾ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ, ਆਧੁਨਿਕ ਤਕਨੀਕੀ ਢਾਂਚਾ ਮੁਹਈਆ ਕਰਵਾਉਣ ਦੇ ਲਈ ਬਚਨਵਧ ਹੈ, ਲੋਕ ਜਨ ਸ਼ਕਤੀ ਪਾਰਟੀ ਦੇ ਸੀਨੀਅਰ ਨੇਤਾ ਕੇ.ਪੀ. ਚੌਧਰੀ ਹੋਰਾਂ  ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਪਸ਼ਟ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਦੇ ਹਰ ਬੱਚੇ ਨੂੰ ਲਾਜ਼ਮੀ, ਮੁਫਤ ਸਿੱਖਿਆ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੇ ਲਈ ਪੂਰੀ ਦ੍ਰਿੜਤਾ ਦ੍ਰਿੜਤਾ ਅਤੇ ਲਗਾਤਾਰਤਾ ਦੇ ਨਾਲ ਕੰਮ ਕੀਤਾ ਜਾਵੇਗਾ, ਉਹਨਾਂ ਕਿਹਾ ਕਿ ਹਰ ਖੇਤਰ ਦੇ ਵਿੱਚ ਪੰਜਾਬ ਦੀਆਂ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇਗਾ, ਕਿਸਾਨਾਂ ਦੇ ਲਾਭ ਲਈ ਜਮੀਨ ਨਾਲ ਸੰਬੰਧਿਤ ਵੱਖ-ਵੱਖ ਕਾਨੂੰਨਾਂ ਵਿੱਚ ਸੋਧ ਕਰਨਾ ਅਤੇ ਉਹਨਾਂ ਨੂੰ ਵਾਜਿਬ ਕੀਮਤ ਤੇ ਆਧੁਨਿਕ ਤਕਨੀਕੀ ਉਪਕਰਨ  ਅਤੇ ਖਾਦਾਂ ਮੁਹਈਆ ਕਰਵਾਉਣ ਦੇ ਲਈ ਪਾਰਟੀ ਵੱਲੋਂ ਪੂਰੀ ਸੁਹਿਰਦਤਾ ਦੇ ਨਾਲ ਯਤਨ ਕੀਤੇ ਜਾਣਗੇ, ਸਵਰਗੀ ਰਾਮ ਬਿਲਾਸ ਪਾਸਵਾਨ ਨੂੰ ਯਾਦ ਕਰਦੇ ਹੋਏ ਕੇ.ਪੀ. ਚੌਧਰੀ  ਨੇ ਦੱਸਿਆ ਕਿ ਸਾਡੇ ਨੇਤਾ ਨੇ ਭਾਰਤ ਦੇ 6 ਪ੍ਰਧਾਨ ਮੰਤਰੀਆਂ- ਵੀ.ਪੀ. ਸਿੰਘ,  ਐਚ.ਡੀ. ਦੇਵਗੜਾ,  ਇੰਦਰ ਕੁਮਾਰ ਗੁਜਰਾਲ, ਅਟਲ ਬਿਹਾਰੀ ਬਾਜਪਾਈ, ਡਾਕਟਰ ਮਨਮੋਹਨ ਸਿੰਘ ਅਤੇ ਸ੍ਰੀ ਨਰਿੰਦਰ ਮੋਦੀ ਦੇ ਨਾਲ ਕੰਮ ਕਰਕੇ ਰਾਸ਼ਟਰ ਨਿਰਮਾਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸ੍ਰੀ ਪਾਸਵਾਨ ਜੀ ਨੇ ਭਾਰਤ ਦੀ ਸੰਸਦ ਦੇ ਵਿੱਚ ਡਾਕਟਰ ਬੀ. ਆਰ. ਅੰਬੇਡਕਰ ਜੀ ਦੀ ਤਸਵੀਰ ਲਗਵਾ ਕੇ ਇੱਕ ਇਤਿਹਾਸਿਕ ਕਾਰਜ ਕੀਤਾ, ਉਹਨਾਂ ਲੋਕ ਜਨ ਸ਼ਕਤੀ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਕੇਂਦਰੀhi ਮੰਤਰੀ ਰਾਮ ਬਿਲਾਸ ਪਾਸਵਾਨ ਹੋਰਾਂ ਜੀ  ਦੇ ਅਣਥੱਕ ਯਤਨਾਂ ਸਦਕਾ ਭਾਰਤ ਸਰਕਾਰ ਨੇ ਡਾਕਟਰ ਬੀ. ਆਰ. ਅੰਬੇਡਕਰ ਨੂੰ ਦੇਸ਼ ਦੇ ਸਰਬਉੱਚ ਸਨਮਾਨ- ਭਾਰਤ ਰਤਨ -ਨਾਲ ਨਿਵਾਜਿਆ, ਇਸ ਮੌਕੇ ਤੇ ਪੰਕਜ ਭਾਰਤਵਾਜ, ਪ੍ਰੇਮ ਸਿੰਘ ਸਫਰੀ, ਮੁੱਖਤੋਲ ਸਿੰਘ, ਸਤਪਾਲ ਸਿੰਘ, ਰੋਮੀਮਸੀ, ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ ਸੰਧੂ, ਗੁਲਜ਼ਾਰ ਪਾਸਵਾਨ ਕੁਮਾਰ, ਰੰਜਨ ਸਿੰਘ, ਰਿਸ਼ੀਪਾਲ ਸਿੰਘ ,ਮਨਦੀਪ ਕੌਰ, ਮਨਜੀਤ ਸਿੰਘ, ਭੁਪਿੰਦਰ ਸਿੰਘ, ਵਿਸ਼ਵਦੀਪ ਸਿੰਘ, ਬਿਕਰਮਜੀਤ ਸਿੰਘ ਧਾਲੀਵਾਲ, ਸਵਰਨ ਸਿੰਘ ਬੰਗੜ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਸ਼ੇਰਗਿਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਜਨ ਸ਼ਕਤੀ ਪਾਰਟੀ ਦੇ ਵਰਕਰ ਅਤੇ ਸਮਰਥਕ ਮੌਜੂਦ ਸਨ,  

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।