ਈਰਾਨ ਦੇ 19 ਸਮੁੰਦਰੀ ਜਹਾਜ਼ ਸ੍ਰੀਲੰਕਾ ਦੇ ਤੱਟ ਨੇੜੇ ਫਸੇ 

ਸੰਸਾਰ

ਸ਼੍ਰੀਲੰਕਾ, 10 ਅਕਤੂਬਰ, ਬੋਲੇ ਪੰਜਾਬ ਬਿਊਰੋ :

ਸ੍ਰੀਲੰਕਾ ਦੇ ਤੱਟ ਨੇੜੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਈਰਾਨ ਦੇ 19 ਜਹਾਜ਼ ਫਸੇ ਹੋਏ ਹਨ। ਇਨ੍ਹਾਂ ਜਹਾਜ਼ਾਂ ਵਿੱਚ ਭੋਜਨ, ਪਾਣੀ ਅਤੇ ਬਾਲਣ ਦੀ ਕਮੀ ਹੋ ਰਹੀ ਹੈ। ਇਸ ਦੇ ਬਾਵਜੂਦ, ਸ੍ਰੀਲੰਕਾ ਦੀ ਸਰਕਾਰ ਫਿਲਹਾਲ ਮਦਦ ਕਰਨ ਤੋਂ ਗੁਰੇਜ਼ ਕਰ ਰਹੀ ਹੈ ਕਿਉਂਕਿ ਉਸਨੂੰ ਡਰ ਹੈ ਕਿ ਈਰਾਨੀ ਜਹਾਜ਼ਾਂ ਦੀ ਮਦਦ ਕਰਨ ਨਾਲ ਅਮਰੀਕੀ ਪਾਬੰਦੀਆਂ ਲੱਗਣ ਦਾ ਖਤਰਾ ਪੈਦਾ ਹੋ ਸਕਦਾ ਹੈ। ਸ੍ਰੀਲੰਕਾ ਦਾ ਕਹਿਣਾ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹ ਆਪਣੇ ਰਾਸ਼ਟਰੀ ਹਿੱਤਾਂ ਨੂੰ ਪਹਿਲ ਦੇਵੇਗਾ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤੁਸ਼ਾਰਾ ਰੋਡਰਿਗੋ ਅਨੁਸਾਰ, ਇਹ ਜਹਾਜ਼ ਦੇਸ਼ ਦੇ ਤੱਟ ਤੋਂ ਲਗਭਗ 24 ਸਮੁੰਦਰੀ ਮੀਲ ਦੀ ਦੂਰੀ ‘ਤੇ ਮੌਜੂਦ ਹਨ। ਹਾਲਾਂਕਿ, ਸ੍ਰੀਲੰਕਾ ਨੂੰ ਅਮਰੀਕਾ ਵੱਲੋਂ ਅਜੇ ਤੱਕ ਅਜਿਹੀ ਕੋਈ ਅਧਿਕਾਰਤ ਚੇਤਾਵਨੀ ਨਹੀਂ ਮਿਲੀ ਹੈ ਜਿਸ ਵਿੱਚ ਇਹ ਸੰਕੇਤ ਦਿੱਤਾ ਗਿਆ ਹੋਵੇ ਕਿ ਈਰਾਨੀ ਜਹਾਜ਼ਾਂ ਦੀ ਮਦਦ ਕਰਨ ਬਦਲੇ ਉਸ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।