ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਨਿਸ਼ਕਾਮ ਸੇਵਾ ਲਈ ਸਿਰਫ “ਵਾਰਿਸ ਪੰਜਾਬ ਦੇ” ਹੀ ਸਮਰੱਥ
ਚੰਡੀਗੜ੍ਹ 10 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋ ਪਾਰਟੀ ਦਾ ਪ੍ਰੋਗਰਾਮ ਤੈਅ ਕਰਨ ਲਈ ਬਣਾਈ ਵਿਜ਼ਨ ਕਮੇਟੀ ਦਾ ਸਵਾਗਤ ਕਰਦਿਆਂ, ਸਰਦਾਰ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਸਰਦਾਰ ਅਮਰਿੰਦਰ ਸਿੰਘ ਲਿਬੜਾ, ਸਰਦਾਰ ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸਜੀਪੀਸੀ ਅਤੇ ਸਰਦਾਰ ਮਨਪ੍ਰੀਤ ਸਿੰਘ ਭੋਲੂਵਾਲਾ ਨੇ ਇਸ ਨੂੰ ਮਜ਼ਬੂਤੀ ਭਰਿਆ ਕਦਮ ਕਰਾਰ ਦਿੱਤਾ। ਪਾਰਟੀ ਦੇ ਸੀਨੀਅਰ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਲੋੜ ਹੈ, ਪੰਥਕ ਮੁੱਦਿਆਂ ਸਮੇਤ ਪੰਜਾਬ ਅਤੇ ਪੰਜਾਬੀਅਤ ਦੀਆਂ ਦਰਪੇਸ਼ ਮੁਸ਼ਕਿਲਾਂ ਨਾਲ ਇੱਕ ਤੈਅ ਰਣਨੀਤੀ ਅਨੁਸਾਰ ਹੱਲ ਕੀਤਾ ਜਾਵੇ।
ਆਪਣੇ ਜਾਰੀ ਸਾਂਝੇ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ, ਅੱਜ ਪੰਜਾਬ ਦੇ ਸਿਰ ਚੜ੍ਹੇ ਕਰਜ਼, ਪੰਜਾਬ ਦੇ ਸਰੋਤਾਂ ਦੀ ਹੋ ਰਹੀ ਲੁੱਟ, ਵਾਤਾਵਰਨ ਦੀ ਸਵੱਛਤਾ ਸਮੇਂ ਦੀ ਵੱਡੀ ਲੋੜ, ਕਿਸਾਨੀ ਜਵਾਨੀ ਦੇ ਬਚਾਅ ਲਈ ਨੀਤੀਗਤ ਪ੍ਰੋਗਰਾਮ, ਨਸ਼ੇ ਦੇ ਢੁਕਵੇਂ ਹੱਲ ਅਤੇ ਮੁੜ ਵਸੇਬਾ ਲਈ ਢੁੱਕਵੀਂ ਨੀਤੀ, ਪ੍ਰਵਾਸ, ਸਿੱਖਿਆ, ਸਿਹਤ ਸਹੂਲਤਾਂ ਅਤੇ ਉਦਯੋਗ ਲਈ ਲੰਮੇ ਸਮੇਂ ਦੀ ਵਿਉਂਤਬੰਦੀ, ਲਾਜ਼ਮੀ ਹੈ। ਆਗੂਆਂ ਨੇ ਕਿਹਾ ਕਿ, ਓਹਨਾਂ ਨੂੰ ਪੂਰਾ ਭਰੋਸਾ ਹੈ ਕਿ ਵਿਜਨ ਕਮੇਟੀ ਦੇ ਚੇਅਰਮੈਨ ਜਥੇਦਾਰ ਇਕਬਾਲ ਸਿੰਘ ਝੂੰਦਾਂ, ਸਰਦਾਰ ਬਲਦੀਪ ਸਿੰਘ ਅਤੇ ਐਡਵੋਕੇਟ ਗੁਰਦੀਪ ਸਿੰਘ ਗਿੱਲ ਸਮੇਤ ਦੂਜੇ ਸਾਰੇ ਮੈਂਬਰ ਆਪੋ ਆਪਣੇ ਖੇਤਰ ਵਿੱਚ ਵੱਡੀ ਮੁਹਾਰਤ ਰੱਖਦੇ ਹਨ, ਜਿੰਨਾ ਦੇ ਤਜਰਬੇ ਅਤੇ ਲਗਨ ਨਾਲ ਪੰਜਾਬ ਲਈ ਭਵਿੱਖੀ ਏਜੰਡਾ ਸਿਰਫ ਤੈਅ ਹੀ ਨਹੀਂ ਸਗੋਂ ਇਸ ਨੂੰ ਪੂਰਾ ਕਰਨ ਵਿੱਚ ਵੱਡੀ ਮਦਦ ਮਿਲੇਗੀ।
ਜਾਰੀ ਆਪਣੇ ਸਾਂਝੇ ਬਿਆਨ ਵਿੱਚ ਆਗੂਆਂ ਨੇ ਵਿਜਨ ਕਮੇਟੀ ਦੇ ਸਾਰੇ ਹੀ ਮੈਬਰਾਂ ਨੂੰ ਜਿਥੇ ਵਧਾਈ ਦਿੱਤੀ ਉਥੇ ਹੀ ਪੰਜਾਬ ਦੇ ਟੁੱਟ ਚੁੱਕੇ ਸਿਆਸੀ ਵਿਸ਼ਵਾਸ ਤੇ ਖਰਾ ਉਤਰਨ ਲਈ ਆਸ ਵੀ ਪ੍ਰਗਟ ਕੀਤੀ।












