ਵਲੌਗਰ ਨੇ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ‘ਤੇ ਲਾਏ ਬਦਸਲੂਕੀ ਦੇ ਦੋਸ਼ 

ਚੰਡੀਗੜ੍ਹ ਪੰਜਾਬ

ਅੰਮ੍ਰਿਤਸਰ, 13 ਅਕਤੂਬਰ, ਬੋਲੇ ਪੰਜਾਬ ਬਿਊਰੋ :

ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਵੀਡੀਓ ਬਣਾਉਣ ਗਏ ਇੱਕ ਵਲੌਗਰ ਨਾਲ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ (ਸੇਵਾਦਾਰਾਂ) ਵੱਲੋਂ ਬਦਸਲੂਕੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਵਲੌਗਰ ਦਾ ਦੋਸ਼ ਹੈ ਕਿ ਸੇਵਾਦਾਰਾਂ ਨੇ ਉਸ ਦਾ ਕੈਮਰਾ ਖੋਹ ਲਿਆ, ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਦੀਆਂ ਬਾਹਾਂ ਮਰੋੜੀਆਂ। ਦੋਸ਼ ਹੈ ਕਿ ਉਨ੍ਹਾਂ ਨੇ ਉਸ ਦੇ ਕੈਮਰੇ ਵਿੱਚੋਂ ਉਹ ਵੀਡੀਓਜ਼ ਡਿਲੀਟ ਕਰ ਦਿੱਤੀਆਂ ਜੋ ਉਸ ਨੇ ਬਹੁਤ ਮਿਹਨਤ ਅਤੇ ਪੈਸਾ ਖਰਚ ਕੇ ਤਿਆਰ ਕੀਤੀਆਂ ਸਨ।

ਇਸ ਤੋਂ ਇਲਾਵਾ, ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਵਲੌਗਰ ਨੇ ਦੋਸ਼ ਲਾਇਆ ਕਿ ਸੇਵਾਦਾਰ ਉਸ ਨੂੰ ਇੱਕ ਕਮਰੇ ਵਿੱਚ ਲੈ ਗਏ, ਜਿੱਥੇ ਨਿਹੰਗਾਂ ਦੇ ਇੱਕ ਸਮੂਹ ਨੇ ਜ਼ਬਰਦਸਤੀ ਉਸ ਨੂੰ ਉਨ੍ਹਾਂ ਦੇ ਪੈਰਾਂ ‘ਚ ਡਿੱਗਣ ਅਤੇ ਉਨ੍ਹਾਂ ਦੇ ਪੈਰ ਛੂਹਣ ਲਈ ਮਜਬੂਰ ਕੀਤਾ।

ਵੀਡੀਓ ਵਿੱਚ, ਵਲੌਗਰ ਨੇ ਇਸ ਘਟਨਾ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣਾ ਸਭ ਤੋਂ ਮਾੜਾ ਤਜਰਬਾ ਦੱਸਿਆ। ਉਸ ਨੇ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਵੇਂ ਸ੍ਰੀ ਹਰਿਮੰਦਰ ਸਾਹਿਬ ਬਹੁਤ ਸੁੰਦਰ ਹੈ, ਪਰ ਉੱਥੋਂ ਦੇ ਸੇਵਾਦਾਰਾਂ ਦਾ ਵਿਵਹਾਰ ਬਹੁਤ ਮਾੜਾ ਹੈ।

ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੇਵਾਦਾਰ ਵੀਡੀਓ ਬਣਾਉਣ ਤੋਂ ਲੋਕਾਂ ਨੂੰ ਰੋਕਦੇ ਜ਼ਰੂਰ ਹਨ, ਪਰ ਉਹ ਕਦੇ ਵੀ ਸਰੀਰਕ ਕੁੱਟਮਾਰ ਨਹੀਂ ਕਰਦੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।