ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ, ਗੁਰਮੀਤ ਸਿੰਘ -ਟਰਸਟ ਸਕੱਤਰ ਅਤੇ ਵਿਧਾਇਕ ਕੁਲਵੰਤ ਸਿੰਘ ਵੀ ਰਹੇ ਮੌਜੂਦ
ਮੋਹਾਲੀ 21 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੰਥ ਦੀ ਸਿਰਮੌਰ ਹਸਤੀ ਅਤੇ ਗੁਰਮਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲੰਬਾ ਸਮਾਂ ਡਟੇ ਰਹੇ -ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ 20ਵੀ ਬਰਸੀ ਦੇ ਮੌਕੇ ਤੇ ਗੁਰਦੁਆਰਾ ਅਕਾਲ ਆਸ਼ਰਮ ਸੁਹਾਣਾ (ਮੋਹਾਲੀ) ਵਿਖੇ ਵਿਸ਼ਾਲ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਤੇ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਦੁਨੀਆਂ ਦੇ ਕੋਨੇ -ਕੋਨੇ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਵਿੱਚ ਜੁਟੇ ਹੋਏ- ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ , ਸ਼੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਟਰਸਟ ਦੇ ਸਕੱਤਰ- ਭਾਈ ਗੁਰਮੀਤ ਸਿੰਘ, ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਅਤੇ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ- ਕੁਲਵੰਤ ਸਿੰਘ, ਸਟੇਟ ਐਵਾਰਡੀ- ਫੂਲਰਾਜ ਸਿੰਘ ਵੀ ਮੌਜੂਦ ਰਹੇ, ਇਸ ਮੌਕੇ ਤੇ ਗੁਰਦੁਆਰਾ ਅਕਾਲ ਆਸ਼ਰਮ ਸੁਹਾਣਾ ਵਿਖੇ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਸਨ।

ਗੁਰਮਤ ਸਮਾਗਮ ਦੇ ਦੌਰਾਨ ਗੱਲਬਾਤ ਕਰਦੇ ਹੋਏ ਭਾਈ ਅਮਰਦੀਪ ਸਿੰਘ ਜੀ ਹੋਰਾਂ ਦੱਸਿਆ ਕਿ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਆਪਣੀ ਤਮਾਮ ਉਮਰ ਗੁਰਮਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕੀਤਾ ਅਤੇ ਉਹਨਾਂ ਦੇ ਪੂਰਨ ਪਾਏ ਪੂਰਨਿਆਂ ਤੇ ਸਿੰਘ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਵੱਲੋਂ ਦੁਨੀਆਂ ਦੇ ਕੋਨੇ- ਕੋਨੇ ਵਿੱਚ ਜਾ ਕੇ ਗੁਰਮਤ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਖਾਸ ਕਰਕੇ ਨੌਜਵਾਨਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ, ਉਹਨਾਂ ਦੱਸਿਆ ਕਿ ਟਰਸਟ ਦੀਆਂ ਸਮੁੱਚੀਆਂ ਗਤੀਵਿਧੀਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਟਰਸਟ ਦੇ ਸਕੱਤਰ ਗੁਰਮੀਤ ਸਿੰਘ ਹੋਰਾਂ ਵੱਲੋਂ ਬੜੀ ਬਾਖੂਬੀ ਨਿਭਾਈ ਜਾ ਰਹੀ ਹੈ, ਉਹਨਾਂ ਦੱਸਿਆ ਕਿ ਟਰਸਟ ਵੱਲੋਂ ਜਿੱਥੇ ਸਮੇਂ -ਸਮੇਂ ਤੇ ਗੁਰਮਤ ਸਮਾਗਮ ਕਰਵਾਏ ਜਾਂਦੇ ਹਨ, ਉੱਥੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਟਰਸਟ ਵੱਲੋਂ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਜਾਂਦੀ ਹੈ ਅਤੇ ਇਸੇ ਤਰ੍ਹਾਂ ਹੀ ਵੱਡੇ ਪੱਧਰ ਤੇ ਖੂਨਦਾਨ ਅਤੇ ਮੁਫਤ ਮੈਡੀਕਲ ਚੈਕਅਪ ਕੈਂਪਾਂ ਦਾ ਆਯੋਜਨ ਕਰਕੇ ਹੁਣ ਤੱਕ ਲੱਖਾਂ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਚੁੱਕੀ ਹੈ, ਗੁਰਮਤ ਸਮਾਗਮ ਦੇ ਦੌਰਾਨ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ -ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਹਰਿੰਦਰ ਸਿੰਘ- ਨਿਰਵੈਰ ਖਾਲਸਾ ਜਥਾ ਯੂ.ਕੇ., ਭਾਈ ਤਰਨਵੀਰ ਸਿੰਘ ਰੱਬੀ ਲੁਧਿਆਣਾ ਵਾਲੇ, ਭਾਈ ਜਗਰੂਪ ਸਿੰਘ ਖਾਲਸਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭੈਣ ਰਵਿੰਦਰ ਕੌਰ ਜੀ ਅਤੇ ਜਥਾ ਸੁਹਾਣਾ ਵਾਲੇ, ਭਾਈ ਅਮਰਦੀਪ ਸਿੰਘ, ਟਰਸਟ ਸਕੱਤਰ- ਗੁਰਮੀਤ ਸਿੰਘ, ਟਰਸਟੀ ਸਰਬਜੀਤ ਸਿੰਘ – ਟਰਸਟੀ, ਸੁਖਦੀਪ ਸਿੰਘ, ਡਾਕਟਰ ਗਗਨਦੀਪ ਸਿੰਘ, ਵੀ ਮੌਜੂਦ ਸਨ,












