ਮੋਹਾਲੀ, 31 ਅਕਤੂਬਰ,ਬੋਲੇ ਪੰਜਾਬ ਬਿਊਰੋ;
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਮੋਹਾਲੀ ਸਥਿਤ ਆਪਣੇ ਦਫ਼ਤਰ ਵਿਖੇ ਹਲਕਾ ਮੋਹਾਲੀ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪੰਚਾਂ-ਸਰਪੰਚਾਂ, ਮੋਹਤਬਰ ਆਗੂਆਂ, ਮੌਜੂਦਾ ਅਤੇ ਸਾਬਕਾ ਕੌਂਸਲਰਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ 4 ਨਵੰਬਰ ਨੂੰ ਸੰਗਰੂਰ ਵਿਖੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਹੋਣ ਵਾਲੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਪੰਜਾਬ ਵਿੱਚ ਲਗਾਤਾਰ ਵਧ ਰਹੇ ਨਸ਼ਿਆਂ ਦੇ ਕਹਿਰ ਅਤੇ ਨੌਜਵਾਨਾਂ ਦੀਆਂ ਜਾ ਰਹੀਆਂ ਕੀਮਤੀ ਜਾਨਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਦੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਵੀ ਆਪਣੀਆਂ ਜਾਨਾਂ ਗੁਆਉਣੀਆਂ ਪੈ ਰਹੀਆਂ ਹਨ। ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਬੇਹੱਦ ਚਿੰਤਾਜਨਕ ਹੈ। ਇਹ ਘਟਨਾ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਵਿਰੁੱਧ ਲੜ ਰਹੇ ਲੋਕਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਾਂ ਹੇਠ ਇਸ਼ਤਿਹਾਰਬਾਜ਼ੀ ਅਤੇ ਬਿਆਨਬਾਜ਼ੀ ਕਰ ਰਹੀ ਹੈ, ਜਦਕਿ ਹਕੀਕਤ ਇਹ ਹੈ ਕਿ ਨਸ਼ਿਆਂ ਦਾ ਕਾਰੋਬਾਰ ਅਜੇ ਵੀ ਜਾਰੀ ਹੈ। ਜੇਕਰ ਸਰਕਾਰ ਸੱਚਮੁੱਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਗੰਭੀਰ ਹੈ ਤਾਂ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਤੋੜਨ ਅਤੇ ਇਸ ਕਾਰੋਬਾਰ ਦੇ ਪਿੱਛੇ ਕੰਮ ਕਰ ਰਹੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕਰਨ ਲਈ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਆ ਕੇ ਨਸ਼ਾ ਮੁਕਤ ਪੰਜਾਬ ਦੀ ਗੱਲ ਤਾਂ ਕਰਦੇ ਹਨ, ਪਰ ਉਨ੍ਹਾਂ ਨੂੰ ਪਹਿਲਾਂ ਗੁਜਰਾਤ ਦੀਆਂ ਬੰਦਰਗਾਹਾਂ ਉੱਤੇ ਫੜੀਆਂ ਗਈਆਂ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਾਰੇ ਦੇਸ਼ ਨੂੰ ਜਵਾਬ ਦੇਣ। ਗੁਜਰਾਤ ਵਿੱਚ ਭਾਜਪਾ ਦੀ ਆਪਣੀ ਸਰਕਾਰ ਹੈ ਅਤੇ ਉੱਥੋਂ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੇ ਜਾਣ ਦੇ ਮਾਮਲੇ ਦੇਸ਼ ਦੀ ਨਸ਼ਾ ਤਸਕਰੀ ਰੋਕਣ ਦੀ ਵਿਵਸਥਾ ‘ਤੇ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਦੂਜੇ ਸੂਬਿਆਂ ਅਤੇ ਸਰਹੱਦ ਪਾਰੋਂ ਪਹੁੰਚ ਰਿਹਾ ਹੈ, ਇਸ ਲਈ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੀ। ਅਮਿਤ ਸ਼ਾਹ ਨੂੰ ਪਹਿਲਾਂ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਨਸ਼ਾ ਤਸਕਰੀ ਰੋਕਣ ਲਈ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਫਿਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ।
ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਦੋਵਾਂ ਨੂੰ ਨਸ਼ਿਆਂ ਦੇ ਮੁੱਦੇ ‘ਤੇ ਆਪਣੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਸਿਆਸੀ ਬਿਆਨਬਾਜ਼ੀ ਨਹੀਂ, ਸਗੋਂ ਨਸ਼ਾ ਤਸਕਰੀ ਦੇ ਨੈੱਟਵਰਕ ਵਿਰੁੱਧ ਠੋਸ ਕਾਰਵਾਈ, ਨੌਜਵਾਨਾਂ ਲਈ ਸੁਰੱਖਿਅਤ ਭਵਿੱਖ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਚਾਹੀਦੀ ਹੈ।
ਅੰਤ ਵਿੱਚ ਸ. ਬਲਬੀਰ ਸਿੰਘ ਸਿੱਧੂ ਨੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 4 ਨਵੰਬਰ ਨੂੰ ਸੰਗਰੂਰ ਵਿਖੇ ਸ੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਹੋਣ ਵਾਲੀ ਵਿਸ਼ਾਲ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਇਹ ਰੈਲੀ ਲੋਕਾਂ ਦੇ ਹੱਕਾਂ, ਲੋਕਤੰਤਰ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਲਈ ਕਾਂਗਰਸ ਪਾਰਟੀ ਦੀ ਇਕਜੁੱਟਤਾ ਅਤੇ ਸੰਘਰਸ਼ ਦਾ ਪ੍ਰਤੀਕ ਹੋਵੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮੋਹਾਲੀ ਤੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਵੱਡੀ ਸ਼ਮੂਲੀਅਤ ਨਾਲ ਰੈਲੀ ਨੂੰ ਸਫ਼ਲ ਬਣਾਇਆ ਜਾਵੇਗਾ।
ਇਸ ਮੀਟਿੰਗ ਦੌਰਾਨ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੈਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੱਲੋਂ ਨਿਭਾਈ ਗਈ।ਇਸ ਮੀਟਿੰਗ ਨੂੰ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਸੀਨੀਅਰ ਕਾਂਗਰਸੀ ਆਗੂ ਸ ਬੂਟਾ ਸਿੰਘ ਜੀ ਸੋਹਾਣਾ,ਮੁਲਾਜਮ ਆਗੂ ਲੱਖਾਂ ਸਿੰਘ ਜੀ,ਠੇਕੇਦਾਰ ਮੋਹਣ ਸਿੰਘ ਬਠਲਾਣਾ,ਸ ਗੁਰਵੰਤ ਸਿੰਘ ਛੀਨਾ,ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਬਲਾਕ ਸ਼ਹਿਰੀ ਮੋਹਾਲੀ, ਮੁਲਾਜਮ ਆਗੂ ਸੁੱਚਾ ਸਿੰਘ ਕਲੋੜ ਨੇ ਸੰਬੋਧਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਰਬੀਰ ਸਿੰਘ ਸਿੱਧੂ, ਮਨਜੀਤ ਕੌਰ, ਅਮਨ ਪਾਸਵਾਨ ਦੋਵੇਂ ਕੌਂਸਲਰ,ਪ੍ਰਦੀਪ ਸਿੰਘ ਤੰਗੋਰੀ ਪ੍ਰਧਾਨ ਬਲਾਕ ਦਿਹਾਤੀ ਮੋਹਾਲੀ, ਮਾਈਨੋਰਟੀ ਡਿਪਾਰਟਮੈਂਟ ਕਨਵੀਨਰ ਸ੍ਰੀ ਇਮਰਾਨ ਖਾਨ ਹੈਪੀ ਮਲਿਕ,ਅਸ਼ੋਕ ਕੌਂਡਲ,ਨਵਦੀਪ ਸਿੰਘ ਨਵੀ ਸੰਧੂ,ਲਖਵਿੰਦਰ ਸਿੰਘ ਕਾਲਾ ਸਾਰੇ ਮੰਡਲ ਪ੍ਰਧਾਨ,ਮੁਕੁਲ ਸ਼ਰਮਾਂ ਯੂਥ ਪ੍ਰਧਾਨ ਹਲਕਾ ਮੋਹਾਲੀ, ਜਗਦੀਸ਼ ਸਿੰਘ ਜੱਗਾ,ਰੁਪਿੰਦਰ ਕੌਰ ਰੀਨਾ, ਸੁਰਿੰਦਰ ਰਾਜਪੂਤ,ਜਸਬੀਰ ਸਿੰਘ ਮਣਕੂ, ਪ੍ਰਿੰਸੀਪਲ ਗੁਰਮੁਖ ਸਿੰਘ, ਮਾਸਟਰ ਚਰਨ ਸਿੰਘ,ਸਾਰੇ ਸਾਬਕਾ ਕੌਂਸਲਰ,ਮਨਜੀਤ ਸਿੰਘ ਤਗੋਰੀ ਸਾਬਕਾ ਮੀਤ ਚੇਅਰਮੈਨ ਬਲਾਕ ਸੰਮਤੀ ਖਰੜ, ਜਸਵਿੰਦਰ ਸ਼ਰਮਾਂ ਫੇਸ 10,ਬਲਬੀਰ ਸਿੰਘ ਘੱਗ੍ਹਾ, ਗੁਰਸੇਵ ਸਿੰਘ ਮੌਲੀ ਬੈਦਵਾਨ,ਆਈ ਟੀ ਸੇਲ ਇੰਚਾਰਜ ਪਰਮਜੀਤ ਸਿੰਘ ਚੌਹਾਨ, ਬਲਜਿੰਦਰ ਲੱਕੀ,ਜਸਵਿੰਦਰ ਸਿੰਘ ਪੱਪਾ ਸਾਬਕਾ ਸਰਪੰਚ ਗਿੱਦੜਪੁਰ,ਨਾਹਰ ਸਿੰਘ ਸਰਪੰਚ ਕੁਰੜੀ, ਗੁਰਦੀਪ ਸਿੰਘ ਮੌਲੀ ਬੈਦਵਾਣ, ਸਰਬਜੀਤ ਸਿੰਘ ਮੌਲੀ ਬੈਦਵਾਨ, ਪਰਮਿੰਦਰ ਸਿੰਘ ਰਹਿਲ,ਰਾਜੇਸ਼ ਲੱਖੋਤਰਾਂ,ਮਲਕੀਤ ਸਿੰਘ ਮਟੌਰ,ਸਾ ਸਰਪੰਚ ਅਮਰੀਕ ਸਿੰਘ ਮਟੌਰ,ਚੋਂ ਰਿਸ਼ੀ ਪਾਲ ਸਨੇਟਾਂ, ਸਾਬਕਾ ਸਰਪੰਚ ਭਗਤ ਰਾਮ ਸਨੇਟਾਂ, ਪ੍ਰੀਤਕਮਲ ਸੈਣੀ ਸੈਕਟਰ 78, ਲਖਮੀਰ ਸਿੰਘ ਕਾਲਾ ਪੱਤੋਂ, ਮੁਕਤਿਆਰ ਸਿੰਘ, ਬਾਬਾ ਕਸ਼ਮੀਰ ਸਿੰਘ ਜੁਝਾਰ ਨਗਰ,ਰਾਮ ਨਾਥ ਪਾਸਵਾਨ ਚੈਅਰਮੈਨ ਐਸ. ਸੀ ਸੈੱਲ ਦਿਹਾਤੀ,ਟਹਿਲ ਸਿੰਘ ਮਾਣਕਪੁਰ ਕੱਲਰ, ਸੁੱਖਵਿੰਦਰ ਸਿੰਘ ਸਰਪੰਚ ਮਿੰਢੇ ਮਾਜਰਾ,ਜਗਦੀਸ਼ ਸਿੰਘ ਝਾਮਪੁਰ, ਗੁਰਪ੍ਰੀਤ ਸਿੰਘ ਝਾਮਪੁਰ, ਰਜਿੰਦਰ ਪ੍ਰਕਾਸ਼ ਸਿੰਘ ਝਾਮਪੁਰ,ਰਣਜੀਤ ਸਿੰਘ ਗਿੱਲ ਜਗਤਪੁਰਾ, ਸਤੀਸ਼ ਕੁਮਾਰ ਅੰਬ ਸਾਹਿਬ ਕਲੋਨੀ, ਸੁਰਿੰਦਰ ਬਹਿਲੋਲਪੁਰ,ਦਵਿੰਦਰ ਸਿੰਘ ਸਾਬਕਾ ਸਰਪੰਚ ਕੂਰੜਾ,ਗੁਲਜ਼ਾਰ ਸਿੰਘ ਕੁਰੜਾ, ਰਜਿੰਦਰ ਸਿੰਘ ਸੈਕਟਰ 123,ਮਮਤਾ ਸ਼ਰਮਾ ਸੈਕਟਰ 68, ਹਰਭਜਨ ਸਿੰਘ ਰਾਏਪੁਰ ਕਲਾਂ,ਲਖਬੀਰ ਲੱਕੀ ਬਹਿਲੋਲਪੁਰ,ਮਨਜੀਤ ਸਿੰਘ ਮੋਟੇ ਮਾਜਰਾ, ਸੰਜੀਵ ਕੁਮਾਰ ਬੰਟੀ ਗੋਬਿੰਦਗੜ੍,ਮਨਦੀਪ ਸਿੰਘ ਕੁੰਬੜਾਂ,ਦਿਲਬਾਗ ਸਿੰਘ ਢੇਲਪੁਰ,ਜਤਿੰਦਰ ਸਿੰਘ ਸੋਢੀ ਫੇਸ- 4,ਕਰਮਜੀਤ ਸਿੰਘ ਸਿੱਧੂ, ਸੁਖਦੇਵ ਸਿੰਘ ਵੜੈਚ ਗ੍ਰੀਨ ਇੰਕਲੇਵ, ਅੰਮ੍ਰਿਤਪਾਲ ਸਿੰਘ ਟਿਵਾਣਾ ਫੇਸ 9, ਮਨਮੋਹਨ ਸਿੰਘ ਫੇਸ 6,ਕੁਲਵਿੰਦਰ ਸਿੰਘ ਰੋਮੀ ਫੇਸ 6,ਸਤਵਿੰਦਰ ਸਿੰਘ ਗਰੇਵਾਲ ਫੇਸ 6,ਮੋਹਨ ਸਿੰਘ ਨਾਨੋ ਮਾਜਰਾ, ਰਵਿੰਦਰ ਸ਼ਰਮਾ ਫੇਸ 7,ਹਰਚਰਨ ਗਰੇਵਾਲ ਸੈਕਟਰ 69,ਅਜਮੇਰ ਸਿੰਘ ਸਾਬਕਾ ਸਰਪੰਚ ਦਾਉ, ਦਲਵਿੰਦਰ ਸੈਣੀ ਦਾਉ, ਚੋਂ: ਸਿਸਪਾਲ ਹੁਸੈਨਪੁਰ, ਸੰਪੂਰਣ ਸਿੰਘ ਸੈਕਟਰ 78,ਸੁਖਦੇਵ ਸਿੰਘ ਸੁੱਖਾ ਕੰਡਾਲਾ, ਸੁੱਖਵਿੰਦਰ ਸਿੰਘ ਸੰਨੀ ਬਸੰਤ ਇੰਕਲਵੇ, ਪ੍ਰਭਜੋਤ ਸਿੰਘ ਝਾਮਪੁਰ,ਹੰਸਰਾਜ ਮਟੌਰ, ਜਗਦੀਸ਼ ਸਿੰਘ ਲਾਂਡਰਾਂ,ਗੁਰਮੁਖ ਸਿੰਘ ਲਾਂਡਰਾਂ,ਮਾਸਟਰ ਸੁਖਦੇਵ ਸਿੰਘ, ਦਵਿੰਦਰ ਚੋਪੜਾ, ਸੰਜੇ ਕੌਸ਼ਿਕ, ਕ੍ਰਿਸ਼ਨ ਸੇਠੀ,ਅਵਤਾਰ ਸਿੰਘ ਲਾਂਡਰਾਂ,ਦਰਸ਼ਨ ਸਿੰਘ ਮਨਾਣਾ,ਡੀ. ਪੀ. ਸ਼ਰਮਾਂ ਫੇਸ-1,ਸੰਦੀਪ ਫੇਸ-1, ਪਿੰਕਾ ਗਰਗ ਫੇਸ- 1,ਕੈਪਟਨ ਮਲਕੀਤ ਸਿੰਘ ਮਾਨਣਾ,ਅਵਤਾਰ ਸਿੰਘ ਠਸਕਾ, ਗੁਰਜੀਤ ਸਿੰਘ ਪਾਪੜੀ,ਵੇਦ ਪ੍ਰਕਾਸ਼ ਸ਼ਰਮਾਂ ਸੰਬਾਲਕੀ, ਲਾਭ ਸਿੰਘ ਸਿੱਧੂ ਸੈਕਟਰ 80, ਮੇਜਰ ਸਿੰਘ ਸੈਕਟਰ 80, ਮਾਸਟਰ ਮਦਨ ਸਿੰਘ ਫੇਸ 3 ਬੀ 1,ਮਨਮੋਹਨ ਸਿੰਘ ਫੇਸ 6, ਨਵਨੀਤ ਤੋਖੀ ਫੇਸ 3 ਬੀ 2,ਦਲਬੀਰ ਸਿੰਘ ਚਾਉਂਮਾਜਰਾ ,ਗੁਰਦੀਪ ਸਿੰਘ ਸੈਕਟਰ 77, ਦਰਸ਼ਨ ਸਿੰਘ ਧਾਲੀਵਾਲ ਜਰਨੈਲ ਸਿੰਘ ਸੈਕਟਰ 79 ਮਨਜੀਤ ਸਿੰਘ ਬਲੌਂਗੀ,ਬੱਬੂ ਸੈਣੀ ਬਲੌਂਗੀ,ਟੀ. ਪੀ. ਸਿੰਘ ਬਲੌਂਗੀ, ਸੁੱਖਵਿੰਦਰ ਸਿੰਘ ਬਲੌਂਗੀ, ਸਤਬੀਰ ਸਿੰਘ ਬੱਲੋ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ,ਸਰਪੰਚ ਹਾਜ਼ਰ ਸਨ।












