ਚੰਡੀਗੜ੍ਹ 31 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ, ਜਨਰਲ ਸਕੱਤਰ ਗੁਰਪ੍ਰੀਤ ਕੌਰ , ਵਿੱਤ ਸਕੱਤਰ ਰਣਜੀਤ ਕੌਰ , ਪ੍ਰੈੱਸ ਸਕੱਤਰ ਪ੍ਰਵੀਨ ਬਾਲਾ , ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾਂ, ਜਨਰਲ ਸਕੱਤਰ ਲਖਵਿੰਦਰ ਕੌਰ ਝਬਾਲ , ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ, ਜਨਰਲ ਸਕੱਤਰ ਕਮਲਜੀਤ ਕੌਰ ਖੜੌਦੀ, ਪੈਰਾ ਮੈਡੀਕਲ ਯੂਨੀਅਨ ਅਤੇ ਨਰਸਿੰਗ ਐਸੋਸੀਏਸ਼ਨ ਦੀ ਸੂਬਾਈ ਆਗੂ ਕਮਲਜੀਤ ਰੰਧਾਵਾ, ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਸ਼ਰਮੀਲਾ ਦੇਵੀ , ਦਰਜਾ ਚਾਰ ਆਗੂ ਮੋਨੀਕਾ ਮਸੀਹ ਅਤੇ ਸਫਾਈ ਸੇਵਕ ਯੂਨੀਅਨ ਦੀ ਆਗੂ ਗੁਰਜੀਤ ਕੌਰ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਇਸਤਰੀ ਤਾਲਮੇਲ ਕਮੇਟੀ ਵੱਲੋਂ ਜੋ 1 ਨਵੰਬਰ ਨੂੰ ਸੰਗਰੂਰ ਵਿਖੇ ਰੋਸ ਰੈਲੀ ਕੀਤੀ ਜਾ ਰਹੀ ਸੀ ਦੇ ਦਬਾਅ ਸਦਕਾ ਸਰਕਾਰ ਵੱਲੋਂ 12 ਨਵੰਬਰ ਦੀ ਜੋ ਮੀਟਿੰਗ ਕੈਬਨਿਟ ਸਬ ਕਮੇਟੀ ਪੰਜਾਬ ਨਾਲ ਦਿੱਤੀ ਗਈ ਹੈ ਉਸ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ 12 ਨਵੰਬਰ ਦੀ ਮੀਟਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ 1 ਨਵੰਬਰ ਦੀ ਰੋਸ ਰੈਲੀ ਮੁਲਤਵੀ ਕੀਤੀ ਜਾਂਦੀ ਹੈ । ਆਗੂਆਂ ਨੇ ਕਿਹਾ ਕਿ ਇਸਤਰੀ ਮੁਲਾਜ਼ਮਾਂ ਨਾਲ ਸਬੰਧਤ ਮੰਗਾਂ ਜਿਵੇਂ ਇਸਤਰੀ ਮੁਲਾਜ਼ਮਾਂ ਨਾਲ ਵਾਪਰਦੀਆਂ ਸੈਕਸੁਅਲ ਹਰਾਸਮੈਂਟ ਦੀਆਂ ਘਟਨਾਵਾਂ ਦੇ ਨਿਪਟਾਰੇ ਲਈ ਬਣਾਈਆਂ ਗਈਆਂ ਕਮੇਟੀਆਂ ਨੂੰ ਜਨਤਕ ਕੀਤਾ ਜਾਵੇ, ਕੌਮਾਂਤਰੀ ਮਹਿਲਾ ਦਿਵਸ 8 ਮਾਰਚ ਦੀ ਛੁੱਟੀ ਬਹਾਲ ਕੀਤੀ ਜਾਵੇ ਅਤੇ ਔਰਤਾਂ ਨਾਲ ਸਬੰਧਿਤ ਲੋਹੜੀ ਦੇ ਤਿਉਹਾਰ ਦੀ ਹਰ ਸਾਲ ਛੁੱਟੀ ਕੀਤੀ ਜਾਵੇ, ਮਿਡ ਡੇ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਦਾ ਸਰਕਾਰੀਕਰਣ ਕੀਤਾ ਜਾਵੇ, 10 ਜਾਂ ਇਸ ਤੋਂ ਵੱਧ ਇਸਤਰੀ ਮੁਲਾਜ਼ਮਾਂ ਲਈ ਦਫਤਰ/ ਸੰਸਥਾ ਵਿੱਚ ਵੱਖਰੇ ਰੈਸਟ ਰੂਮ/ ਸਿਟਿੰਗ ਰੂਮ ਦਾ ਪ੍ਰਬੰਧ ਕੀਤਾ ਜਾਵੇ, ਚੌਥੇ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਇਸਤਰੀ ਮੁਲਾਜ਼ਮਾਂ ਨੂੰ ਉਸਦੇ ਪਤੀ ਦੀ ਕਮਾਈ ਛੁੱਟੀ ਵਰਤਣ ਦੀ ਆਗਿਆ ਦਿੱਤੀ ਜਾਵੇ, ਪਾਰਟ ਟਾਈਮ ਮਹਿਲਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਜ਼ਿਲ੍ਹਾ ਕੇਡਰ ਵਿੱਚ ਬਦਲ ਕੇ ਆਈਆਂ ਮਹਿਲਾ ਮੁਲਾਜ਼ਮਾਂ ਦੀ ਸੀਨੀਆਰਤਾ ਪੁਰਾਣੀ ਰੱਖੀ ਜਾਣ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਇਸਤਰੀ ਮੁਲਾਜ਼ਮਾਂ ਦੀਆਂ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਅਤੇ ਸਮਾਂ ਬੱਧ ਕੀਤਾ ਜਾਵੇ, ਸਿਹਤ ਵਿਭਾਗ ਅੰਦਰ ਕੰਮ ਕਰਦੀਆਂ ਸਟਾਫ ਨਰਸਾਂ ਨੂੰ ਦੂਜੇ ਸੂਬਿਆਂ ਦੀ ਤਰਜ਼ ਤੇ ਨਰਸਿੰਗ, ਵਰਦੀ ਅਤੇ ਰਿਸਕ ਭੱਤਾ ਦਿੱਤਾ ਜਾਵੇ , ਸਟਾਫ਼ ਨਰਸਾਂ ਦੀ ਪੇ ਅਨਾਮਲੀ ਦੂਰ ਕਰਕੇ 4600- ਰੁਪੈ ਗ੍ਰੇਡ ਪੇ ਬਹਾਲ ਕਰਕੇ ਸੋਧਿਆ ਹੋਇਆ ਪੇ ਸਕੇਲ ਲਾਗੂ ਕੀਤਾ ਜਾਵੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਜੇਕਰ ਇਸ ਮੀਟਿੰਗ ਵਿੱਚ ਨਿਪਟਾਰਾ ਨਹੀਂ ਹੁੰਦਾ ਤਾਂ 22 ਨਵੰਬਰ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਮਤਾ ਰਾਣੀ, ਸੰਦੀਪ ਕੌਰ, ਰੁਪਿੰਦਰ ਕੌਰ, ਰਾਕ ਰਾਣੀ, ਜਸਬੀਰ ਕੌਰ, ਕਰਮਜੀਤ ਕੌਰ ਰਾਏਸਰ, ਕਮਲੇਸ਼ ਕੌਰ, ਹਰਮੇਸ਼ ਕੌਰ, ਅਮਰ ਜੋਤੀ ਮਾਂਗਟ, ਨਿਰਮਲ ਕੌਰ, ਪਰਮਜੀਤ ਕੌਰ, ਪੂਜਾ ਰਾਣੀ, ਸ਼ਵਿੰਦਰ ਕੌਰ, ਆਸ਼ਾ ਰਾਣੀ, ਪੂਜਾ ਰਾਣੀ, ਕਮਲਜੀਤ ਕੌਰ ਮਹਿਤਾ, ਪਰਮਜੀਤ ਕੌਰ, ਰਾਜ ਬੇਦੀ ਅਨੰਦ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ , ਸੂਬਾਈ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਅਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਆਦਿ ਆਗੂ ਵੀ ਹਾਜਰ ਸਨ।












