ਚੰਡੀਗੜ੍ਹ 4 ਨਵੰਬਰ ,ਬੋਲੇ ਪੰਜਾਬ ਬਿਊਰੋ;
ਅੱਜ ਸੈਕਟਰ-33 ਚੰਡੀਗੜ੍ਹ ਵਿਖੇ ਬੜੂ ਸਾਹਿਬ ਦੇ ਸਥਿਤ ਸਬ ਆਫਿਸ ਵੱਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਪ੍ਰਸਿੱਧ ਸਾਹਿਤਕਾਰ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਇੱਕ ਵਿਸ਼ੇਸ਼ ਸਮਾਗਮ ਵਿੱਚ ਬੜੂ ਸਾਹਿਬ ਸੰਸਥਾ ਦੇ ਐਂਟੀ ਡਰਗ ਪ੍ਰਾਜੈਕਟ ਇੰਚਾਰਜ ਕਰਨਲ ਡਾ. ਰਾਜਿੰਦਰ ਸਿੰਘ (ਪਿਤਾ ਜੀ) ਵੱਲੋਂ ਸਨਮਾਨਿਤ ਕੀਤਾ ਗਿਆ।
ਪ੍ਰਿੰ. ਗੋਸਲ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਸਾਹਿਤ ਦੇ ਖੇਤਰ ਵਿੱਚ ਪਾਏ ਗਏ ਵੱਡੇ ਯੋਗਦਾਨ,ਅਕਾਲ ਅਕੈਡਮੀਆਂ ਦੇ ਨਿਰੀਖਣ ਦੀ ਸੇਵਾ ਅਤੇ ਬੜੂ ਸਾਹਿਬ ਵਿਖੇ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਉਣ ਤਹਿਤ ਵਿਸ਼ੇਸ਼ ਤੌਰ ਤੇ ਇਹ ਸਨਮਾਨ ਦਿਤਾ ਗਿਆ। ਸਨਮਾਨ ਵਿੱਚ ਉਨ੍ਹਾਂ ਨੂੰ ਬੜੂ ਸਾਹਿਬ ਵੱਲੋਂ ਪ੍ਰਸੰਸਾ ਪੱਤਰ,ਸਿਰੋਪਾਓ ਅਤੇ ਤੋਹਫਾ ਦਿੱਤਾ ਗਿਆ ਅਤੇ ਇਹ ਰਸਮ ਅਦਾ ਕਰਨ ਵਾਲਿਆਂ ਵਿੱਚ ਅਕਾਲ ਸੇਵਾ ਬੜੂ ਸੇਵਾ ਬੜੂ ਸਾਹਿਬ ਦੇ ਸੇਵਾਦਾਰਾਂ ਵਿੱਚ ਡਾ. ਜਗਦੀਪ ਸਿੰਘ,ਮੈਡਮ ਮਲਵਿੰਦਰ ਕੌਰ,ਸ੍ਰ. ਨਿਰੰਜਣ ਸਿੰਘ ਅਤੇ ਦੂਜੇ ਸਟਾਫ ਮੈਂਬਰ ਸ਼ਾਮਲ ਸਨ।
ਇਸ ਮੌਕੇ ਤੇ ਬੋਲਦਿਆਂ ਕਰਨਲ ਡਾ. ਰਾਜਿੰਦਰ ਸਿੰਘ ਨੇ ਪ੍ਰਿੰ. ਗੋਸਲ ਦੀਆਂ ਲਿਖਤ 125 ਪੁਸਤਕਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਪੂਰਾ ਅਕਾਲ ਪ੍ਰੀਵਾਰ ਉਨ੍ਹਾਂ ਦੀਆਂ ਸੇਵਾਵਾਂ ਤੇ ਮਾਣ ਕਰਦਾ ਹੈ। ਪ੍ਰਿੰ. ਗੋਸਲ ਵਲੋਂ ਬੜੂ ਸਾਹਿਬ ਮੁੱਖ ਸਮਾਗਮ ਸਮੇਂ ਆਪਣੀਆਂ ਸੈਂਕੜੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਉਣ ਲਈ ਮੈਡਮ ਪ੍ਰਿੰ. ਡਾ. ਨੀਲਮ ਅਤੇ ਬਾਬਾ ਡਾ. ਦਵਿੰਦਰ ਸਿੰਘ ਜੀ ਵੱਲੋਂ ਪ੍ਰਿੰ. ਗੋਸਲ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਪਿ੍ਰੰ. ਗੋਸਲ ਦੀਆ ਪੁਸਤਕਾਂ ਨੂੰ ਅਕਾਲ ਅਕੈਡਮੀਆਂ ਦੇ ਬੱਚੇ ਬਹੁਤ ਪਸੰਦ ਕਰਦੇ ਹਨ।
ਇਸ ਮੌਕੇ ਤੇ ਪ੍ਰਿੰ. ਗੋਸਲ ਨੇ ਇਸ ਸਨਮਾਨ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਸਮੂਹ ਅਕਾਲ ਪ੍ਰੀਵਾਰ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਆਪਣੀ 125 ਵੀਂ ਪੁਸਤਕ ‘‘ਮਿੱਠੀਆਂ ਮਿੱਠੀਆਂ ਰੱਬ ਨੂੰ ਚਿੱਠੀਆਂ” ਦੀ ਇੱਕ-ਇੱਕ ਕਾਪੀ ਕਰਨਲ ਡਾ. ਰਾਜਿੰਦਰ ਸਿੰਘ ਅਤੇ ਮੈਡਮ ਮਲਵਿੰਦਰ ਕੌਰ ਨੂੰ ਭੇਟ ਕੀਤੀਆਂ ਜਿਸ ਲਈ ਉਨ੍ਹਾਂ ਨੇ ਪੁਸਤਕ ਦੀ ਵਿਸ਼ੇਸ਼ ਤੌਰ ਤੇ ਪ੍ਰਸੰਸਾ ਕੀਤੀ।












