ਕਾਂਗਰਸ ਨੇ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਮੇਤ ਪੰਜ ਰਾਜਾਂ ਲਈ ਬਣਾਈਆਂ ਸਕ੍ਰੀਨਿੰਗ ਕਮੇਟੀਆਂ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 17 ਨਵੰਬਰ, ਬੋਲੇ ਪੰਜਾਬ ਬਿਊਰੋ :

ਕਾਂਗਰਸ ਨੇ ਚੋਣਾਂ ਵਾਲੇ ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਲਈ ‘ਸਕ੍ਰੀਨਿੰਗ ਕਮੇਟੀਆਂ’ (ਛਾਣਬੀਣ ਕਮੇਟੀਆਂ) ਦਾ ਗਠਨ ਕੀਤਾ ਹੈ। ਅਜੈ ਮਾਕਨ ਉੱਤਰ ਪ੍ਰਦੇਸ਼ ਲਈ ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਦੀ ਅਗਵਾਈ ਕਰਨਗੇ, ਜਦਕਿ ਸਿਰੀਵੇਲਾ ਪ੍ਰਸਾਦ ਪੰਜਾਬ ਲਈ ਬਣਾਈ ਗਈ ਕਮੇਟੀ ਦੀ ਅਗਵਾਈ ਕਰਨਗੇ।

ਉੱਤਰਾਖੰਡ ਲਈ ਦੀਪਾ ਦਾਸਮੁਨਸ਼ੀ, ਗੋਆ ਲਈ ਕੇ.ਜੇ. ਜਾਰਜ ਅਤੇ ਮਨੀਪੁਰ ਲਈ ਬੀ.ਐਮ. ਸੰਦੀਪ ਸਕ੍ਰੀਨਿੰਗ ਕਮੇਟੀਆਂ ਦੇ ਮੁਖੀ ਹੋਣਗੇ।

ਇਹ ਨਿਯੁਕਤੀਆਂ ਚੋਣ ਕਮਿਸ਼ਨ ਵੱਲੋਂ ਚੋਣ ਤਾਰੀਖਾਂ ਦੇ ਐਲਾਨ ਤੋਂ ਕਾਫ਼ੀ ਪਹਿਲਾਂ ਕੀਤੀਆਂ ਗਈਆਂ ਹਨ। ਇਨ੍ਹਾਂ ਪੰਜਾਂ ਰਾਜਾਂ ਵਿੱਚ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣੀਆਂ ਲੱਗ ਭੱਗ ਤੈਅ ਹਨ।

Latest News

Latest News