ਮੋਗਾ, 26 ਨਵੰਬਰ, ਬੋਲੇ ਪੰਜਾਬ ਬਿਊਰੋ :
ਮੋਗਾ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਰੈਲੀ ਤੋਂ ਪਹਿਲਾਂ ਇੱਕ ਕੌਫ਼ੀ ਮਸ਼ੀਨ ਵਿੱਚ ਧਮਾਕਾ ਹੋ ਗਿਆ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉਹ ਕੌਫੀ ਤਿਆਰ ਕਰ ਰਿਹਾ ਸੀ ਅਤੇ ਕੌਫੀ ਮਸ਼ੀਨ ਵਿੱਚ ਧਮਾਕਾ ਹੋ ਗਿਆ।
ਜ਼ਿਆਦਾ ਦਬਾਅ ਕਾਰਨ ਮਸ਼ੀਨ ਅਚਾਨਕ ਫਟ ਗਈ। ਮਸ਼ੀਨ ਦਾ ਇੱਕ ਟੁਕੜਾ ਉੱਥੇ ਕੰਮ ਕਰ ਰਹੇ ਵਿਅਕਤੀ ਦੇ ਸਿਰ ‘ਤੇ ਲੱਗਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਮੋਗਾ ਵਿੱਚ ‘ਸਮਾਰਟ ਕਾਰਡ’ ਵੰਡਣ ਲਈ ਇੱਕ ਵੱਡਾ ਸਮਾਗਮ ਕਰਵਾ ਰਹੀ ਹੈ। ਕਿਉਂਕਿ ਅੱਜ ਪਾਰਟੀ ਦਾ ਸਥਾਪਨਾ ਦਿਵਸ ਵੀ ਹੈ। ‘ਆਪ’ ਇਸ ਸਮਾਗਮ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ।












