ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਕੀਤਾ ਸਨਮਾਨ ਸਮਾਰੋਹ

ਪੰਜਾਬ

ਮੋਰਿੰਡਾ ,2 ਫਰਵਰੀ ,ਬੋਲੇ ਪੰਜਾਬ ਬਿਊਰੋ;

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 31 ਸਾਲ ਨੌਕਰੀ ਕਰਨ ਉਪਰੰਤ ਡਿਵੀਜ਼ਨ ਨੰਬਰ ਦੋ ਵਾਟਰ ਵਰਕਸ ਪ੍ਰੋਜੈਕਟ ਕਜੌਲੀ ਤੋਂ ਸੇਵਾ ਮੁਕਤ ਹੋਏ ਹਹਨੇਕ ਸਿੰਘ ਫੀਟਰ ਦੇ ਸਨਮਾਨ ਲਈ ਕਜੌਲੀ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਟੈਕਨੀਕਲ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਾਂਚ ਰੋਪੜ ,ਮੋਹਾਲੀ ਦੇ ਪ੍ਰਧਾਨ ਬਲਜਿੰਦਰ ਸਿੰਘ ਕਜੌਲੀ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਕੰਮ ਕਰਦੇ ਰੈਗੂਲਰ ਮੁਲਾਜ਼ਮ ,ਫੀਲਡ , ਪੈਨਸ਼ਨਰ ,ਠੇਕਾ ਕਾਮਿਆਂ ਤੇ ਯੂਟੀ ਦੇ ਕਾਮਿਆਂ ਸਮੇਤ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਨੂੰ ਸਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੱਸਿਆ ਕਿ ਹਰਨੇਕ ਸਿੰਘ ਤੇ ਇਹਨਾਂ ਦੇ ਸਮੁੱਚੇ ਸਾਥੀਆਂ ਨੇ ਮਸਟੌਰਲ ਤੇ ਲੰਮਾ ਸਮਾਂ ਆਰਥਿਕ ਤੇ ਮਾਨਸਿਕ ਪੀੜਾ ਦਾ ਸਫਰ ਆਪਣੇ ਪਿੰਡੇ ਤੇ ਢੋਂਦਿਆਂ ਲੰਮੇ ਸੰਘਰਸ਼ ਉਪਰੰਤ ਇਸ ਕੱਚੇ ਕੋੜ ਤੋਂ ਮੁਕਤੀ ਹਾਸਲ ਹੀ ਨਹੀਂ ਕੀਤੀ ਸਗੋਂ ਪੁਰਾਣੀ ਪੈਨਸ਼ਨ ਪ੍ਰਾਪਤ ਵੀ ਕੀਤੀ ,ਇਹਨਾਂ ਕਿਹਾ ਕਿ ਸ਼ਾਇਦ ਸਮੁੱਚੇ ਮੁਲਾਜ਼ਮਾਂ ਚ ਇਹ ਆਖਰੀ ਬੈਂਚ ਹੋਵੇਗਾ ਜੋ ਪੂਰੀ ਪੈਨਸ਼ਨ ਲੈ ਕੇ ਆਪਣੇ ਘਰਾਂ ਨੂੰ ਵਿਦਾ ਹੋ ਰਿਹਾ ਹੈ। ਉਪ ਮੰਡਲ ਇੰਜੀਨੀਅਰ ਮੋਹਾਲੀ ਸੁੱਭਮ ਸਿੰਗਲਾ, ਜੂਨੀਅਰ ਇੰਜੀਨੀਅਰ ਅਰਦਸ਼ਪਾਲ ਸਿੰਘ ,ਦਿਲਵਰ ਰਾਣਾ, ਗੁਰਮੀਤ ਸਿੰਘ ਬਸੀ ਨੇ ਕਿਹਾ ਕਿ ਇਹ ਸਾਰਾ ਬੈਂਚ ਬਹੁਤ ਜਿੰਮੇਵਾਰ ਤੇ ਮਿਹਨਤੀ ਸੀ ਜਿਸ ਕਾਰਨ ਵਿਭਾਗ ਦਾ ਸਭ ਤੋਂ ਵੱਡਾ ਪ੍ਰੋਜੈਕਟ ਕਜੌਲੀ ਵਾਟਰ ਵਰਕਸ ਲਗਾਤਾਰ ਚੱਲ ਰਿਹਾ ਹੈ। ਇਹਨਾਂ ਕਿਹਾ ਕਿ ਭਾਵੇਂ ਵੱਡੀ ਗਿਣਤੀ ਚ ਮੁਲਾਜ਼ਮ ਸੇਵਾ ਮੁਕਤ ਹੋ ਰਹੇ ਹਨ ਪ੍ਰੰਤੂ ਠੇਕਾ ਕਾਮੇ ਵੀ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹਨ ਇਹਨਾਂ ਜਿੱਥੇ ਹਰਨੇਕ ਸਿੰਘ ਦੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮ ਕੱਚੇ ਕਾਮਿਆਂ ਸਮੇਤ ਯੂ ਟੀ ਕਾਮਿਆਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖ ਰਾਮ ਕਾਲੇਵਾਲ ,ਗੁਰਮੁਖ ਸਿੰਘ ਭਾਰਤ ਸਿੰਘ, ਜਸਬੀਰ ਸਿੰਘ ਦੁਲਵਾ ,ਸਰਪੰਚ ਚੰਦ ਸਿੰਘ ਕਜੌਲੀ, ਕਿਰਨਜੀਤ ਸਿੰਘ ਜਮਨਦੀਪ ਸਿੰਘ ਮਹੇਸ਼ ਪੁਰਾ, ਅਵਤਾਰ ਸਿੰਘ, ਜਸਵੀਰ ਸਿੰਘ ਧਿਆਨੂ ਮਾਜਰਾ, ਲਖਬੀਰ ਸਿੰਘ ਖਮਾਣੋਂ, ਆਦੀ ਹਾਜਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।