ਪੀਯੂ ਦੀ ਸੈਨਟ ਲਈ ਉਮੀਦਵਾਰ ਡਾ. ਅਮਨਦੀਪ ਸਿੰਘ ਖਿਓਵਾਲੀ ਦੀ ਡਟਵੀਂ ਹਮਾਇਤ ਤੇ ਵੋਟ ਕਰਨ ਦੀ ਅਪੀਲ

ਚੰਡੀਗੜ੍ਹ

ਪਿਆਰੇ ਸਾਥੀਓ,

ਇਸ ਸਮੇਂ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਨੂੰ ਦਰੜ ਕੇ ਕੇਂਦਰੀਕ੍ਰਿਤ ਫਾਸ਼ੀ ਰਾਜ ਸਥਾਪਿਤ ਕਰਨ ਦੇ ਏਜੰਡੇ ਤਹਿਤ ਲੋਕਾਂ ਉੱਪਰ ਹਰ ਖੇਤਰ ਵਿੱਚ ਤਿੱਖਾ ਹਮਲਾ ਵਿੱਢਿਆ ਹੋਇਆ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਲਗਾਤਾਰ ਕੇਂਦਰੀਕਰਨ, ਨਿੱਜੀਕਰਨ ਅਤੇ ਫਿਰਕੂ ਵਿਚਾਰਾਂ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਵਿੱਚ ਲੋਕ ਘੋਲਾਂ ਦੀ ਸਾਂਝੀ ਤਾਕਤ ਨੇ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਦੀ ਸੈਨੇਟ ਵਿੱਚਲੀ ਜਮਹੂਰੀਅਤ ਨੂੰ ਬਹਾਲ ਕਰਵਾਕੇ ਫਾਸ਼ੀ ਸੱਤਾ ਨੂੰ ਵੱਡੀ ਚੁਣੌਤੀ ਦਿੱਤੀ ਹੈ, ਪ੍ਰੰਤੂ ਕੇਂਦਰ ਦੀ ‘ਮੈਲੀ’ ਅੱਖ ਪੰਜਾਬ ਦੀ ਇਸ ਵਿਰਾਸਤ ‘ਤੇ ਜਿਉਂ ਦੀ ਤਿਉਂ ਬਰਕਰਾਰ ਹੈ। ਇਸ ਦਰਮਿਆਨ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿੱਚ ਲੋਕ ਪੱਖੀ ਸਿੱਖਿਆ ਅਤੇ ਪੰਜਾਬ ਦੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਸੈਨੇਟ ਚੋਣਾਂ ਲੜਨ ਦਾ ਫੈਸਲਾ ਕੀਤਾ ਗਿਆ ਹੈ।
ਮੈਂ ਆਪਣੇ ਸਾਰੇ ਦੋਸਤਾਂ ਸਮੇਤ ਸਮੂਹ ਲੋਕ ਪੱਖੀ ਸਾਥੀਆਂ ਨੂੰ ਡਾ. ਅਮਨਦੀਪ ਖਿਉਵਾਲੀ (ਨੈਸ਼ਨਲ ਕੋਆਰਡੀਨੇਟਰ, ਪੰਜਾਬ ਸਟੂਡੈਂਟ ਯੂਨੀਅਨ) ਦੀ ਵੱਧ ਤੋਂ ਵੱਧ ਹਮਾਇਤ ਕਰਨ ਅਤੇ ਆਪਣੀ ਵੋਟ ਦਾ ਅਧਿਕਾਰ ਪਾਉਣ ਲਈ ਇੱਕ ਰਜਿਸਟਰਡ ਗ੍ਰੈਜੂਏਟ ਵਜੋਂ ਆਪਣਾ ਨਾਮ ਦਰਜ ਕਰਨ ਦੀ ਅਪੀਲ ਕਰਦਾ ਹਾਂ, ਤਾਂ ਜੋ ਇਸ ਸੈਨੇਟ ਚੋਣਾਂ ਰਾਹੀਂ ਆਮ ਲੋਕਾਂ ਦੀ ਪੰਜਾਬ ਯੂਨੀਵਰਸਿਟੀ ਵਿੱਚ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਜਾ ਸਕੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।