ਮੋਹਾਲੀ 5 ਫਰਵਰੀ ,ਬੋਲੇ ਪੰਜਾਬ ਬਿਊਰੋ;
ਅੱਜ ਮਿਤੀ 05-02–2026 ਨੂੰ ਆਈ.ਈ.ਏ.ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਡੀ.ਪੀ.ਆਈ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ ਸੂਬਾ ਪ੍ਰਧਾਨ ਪਰਮਜੀਤ ਕੌਰ ਪੱਖੋਵਾਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਜਿਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਆਈ.ਈ.ਏ.ਟੀ ਅਧਿਆਪਕ ਪਹੁੰਚੇ । ਅਧਿਆਪਕਾ ਵੱਲੋਂ ਸਰਕਾਰ ਦੀਆਂ ਅਤੇ ਮਹਿਕਮੇ ਦੀਆਂ ਮਾਰੂ ਨੀਤੀਆਂ ਬਾਰੇ ਦੱਸਿਆ ਕਿ ਆਈ.ਈ.ਡੀ ਮਹਿਕਮੇ ਵੱਲੋਂ ਆਈ. ਈ. ਏ.ਟੀ ਅਧਿਆਪਕਾਂ ਦੀ ਮੌਜੂਦਾ ਵਿਦਿਅਕ ਯੋਗਤਾ ਨੂੰ ਅੱਖੀਓ ਉਹਲੇ ਕਰਕੇ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਮਹਿਕਮੇ ਵੱਲੋਂ ਉਹਨਾਂ ਨੂੰ ਗਰੁੱਪ “ਡੀ” ਵਿੱਚ ਰੱਖਿਆ ਗਿਆ ਹੈ ਜੋ ਕਿ ਬਿਲਕੁਲ ਬੇਇਨਸਾਫੀ ਹੈ, 28 ਜੁਲਾਈ 2023 ਨੂੰ ਜਦੋਂ ਸਮੂਹ ਕੱਚੇ ਅਧਿਆਪਕਾਂ ਨੂੰ ਪੱਕੇ ਹੋਣ ਦੇ ਆਰਡਰ ਦਿੱਤੇ ਗਏ ਤਾਂ IEAT ਅਧਿਆਪਕਾ ਨੂੰ ਮੌਜੂਦਾ ਵਿਦਿਅਕ ਯੋਗਤਾ ਅਨੁਸਾਰ ਤਨਖਾਹ ਨਿਸ਼ਚਿਤ ਨਹੀਂ ਕੀਤੀ ਗਈ ਅਤੇ ਆਈ ਈ.ਏ.ਟੀ ਅਧਿਆਪਕਾਂ ਦੀ ਯੋਗਤਾ +2 ਦੱਸ ਕੇ ਗਰੁੱਪ “ਡੀ” ਵਿੱਚ ਰੱਖ ਦਿੱਤਾ ਗਿਆ ਜੋ ਕੀ ਬਿਲਕੁਲ ਗ਼ਲਤ ਹੈ, ਆਈ. ਈ.ਏ.ਟੀ ਯੂਨੀਅਨ ਵੱਲੋਂ ਇਹ ਮੰਗ ਰੱਖੀ ਜਾਂਦੀ ਹੈ ਕਿ ਸਾਡੀ ਮੌਜੂਦਾ ਵਿੱਦਿਅਕ ਯੋਗਤਾ ਐੱਡ ਕਰ ਕੇ ਜੋ ਕਿ +2, ਈ. ਟੀ. ਟੀ, ਐਨ. ਟੀ. ਟੀ, ਬੀ. ਏ, ਐਮ. ਏ, ਸਪੈਸ਼ਲ ਬੀ.ਐਡ, ਪੀ. ਐਸ. ਟੈਟ -1,2 ਹੈ ਅਤੇ ਸਾਨੂੰ ਗਰੁੱਪ “ਡੀ” ਵਿੱਚੋ ਕੱਢ ਕੇ ਗਰੁੱਪ “ਸੀ” ਵਿੱਚ ਸ਼ਾਮਿਲ ਕੀਤਾ ਜਾਵੇ, 2364 ਭਰਤੀ ਵਿੱਚ ਬਾਕੀ ਵਲੰਟੀਅਰ ਵਾਂਗ 10 ਨੰਬਰ ਤਜ਼ਰਬੇ ਦੇ ਦਿੱਤੇ ਜਾਣ, ਸਪੈਸ਼ਲ ਅਧਿਆਪਕ ਭਰਤੀ ਵਿੱਚ ਸਪੈਸ਼ਲ ਡਿਗਰੀ ਵਾਲੇ ਅਧਿਆਪਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਰੋਸ ਵਿੱਚ ਆਏ ਅਧਿਆਪਕਾਂ ਵੱਲੋਂ ਆਤਮ-ਦਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਸਿੱਖਿਆ ਬੋਰਡ ਦੇ ਗੇਟ ਪਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜੋ ਸਰਕਾਰ ਦੀ ਨਾਕਾਮੀ ਸੀ ਸਾਡੀਆਂ ਇਹਨਾਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਇਸ ਮੌਕੇ ਸੂਬਾ ਪ੍ਰਧਾਨ ਪਰਮਜੀਤ ਕੌਰ ਪੱਖੋਵਾਲ, ਕੁਲਦੀਪ ਸਿੰਘ ਸਿੱਧੂ ਬਠਿੰਡਾ, ਕੁਲਵਿੰਦਰ ਸਿੰਘ ਨਾੜੂ ਸੰਗਰੂਰ, ਜਸਵੰਤ ਸਿੰਘ ਪੰਨੂ ਸੰਗਰੂਰ, ਸੁਭਾਸ਼ ਗਨੋਟਾ ਸੰਗਰੂਰ, ਗੁਰਪ੍ਰੀਤ ਸਿੰਘ ਬਰਨਾਲਾ, ਬੇਅੰਤ ਸਿੰਘ ਪਟਿਆਲਾ, ਗੁਰਤੇਜ ਸਿੰਘ ਲੁਧਿਆਣਾ, ਕੁਲਵਿੰਦਰ ਕੌਰ ਸ਼ਹੀਦ ਭਗਤ ਸਿੰਘ ਨਗਰ, ਬੂਟਾ ਸਿੰਘ ਮਾਨਸਾ, ਮਨਦੀਪ ਸਿੰਘ ਫਤਹਿਗੜ੍ਹ ਸਾਹਿਬ, ਅਜੈ ਨਾਹਰ ਹੁਸ਼ਿਆਰਪੁਰ, ਭੁਪਿੰਦਰ ਕੌਰ ਜਲੰਧਰ, ਗੁਰਦੀਪ ਸਿੰਘ ਲੁਧਿਆਣਾ, ਧਰਮਿੰਦਰ ਸਿੰਘ ਪਟਿਆਲਾ, ਕੁਲਦੀਪ ਸਿੰਘ ਬਰਨਾਲਾ, ਸ਼ਮਾ ਪਾਹਵਾ,ਗੁਰਪ੍ਰੀਤ ਸਿੰਘ ਰਾਠੀ ਮੋਹਾਲੀ , ਜਿਲ੍ਹਾ ਆਗੂ ਅਤੇ ਵੱਡੀ ਗਿਣਤੀ ਵਿੱਚ ਆਈ. ਏ. ਈ. ਟੀ ਅਧਿਆਪਕ ਸ਼ਾਮਿਲ ਹੋਏ|












