ਪੰਜਾਬੀ ਵਿਅਕਤੀ ਦੀ ਅਰਮੀਨੀਆ ‘ਚ ਮੌਤ 

ਪੰਜਾਬ

ਦੋਰਾਹਾ 12 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਚੰਗੇ ਭਵਿਖ ਦੇ ਸੁਪਨੇ ਸੰਜੋਅ ਕੇ ਅਰਮੀਨੀਆ ਗਏ ਇੱਛਰ ਕੁਮਾਰ (31) ਪੁੱਤਰ ਮਲਕੀਤ ਸਿੰਘ ਵਾਸੀ ਦੋਰਾਹਾ ਕੁੱਝ ਸਮਾਂ ਕੰਮ ਕਰਨ ਉਪਰੰਤ 27 ਮਾਰਚ 2026 ਨੂੰ ਬਿਮਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਮਾਸਟਰ ਮੈਡ ਹਸਪਤਾਲ ਸ਼ਹਿਰ ਇਜਮੀਤਨ (ਯੇਰੇਵਨ) ਵਿਚ ਦਾਖ਼ਲ ਕਰਵਾਇਆ ਗਿਆ। ਜਿਥੇ 28 ਮਾਰਚ ਨੂੰ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿਤਾ।

ਪਰਿਵਾਰ ਵਲੋਂ ਅਪਣੇ ਪੁੱਤਰ ਦੀ ਮ੍ਰਿਤਕ ਦੇਹ ਲਈ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ, ਐਮਪੀ ਡਾ.ਅਮਰ ਸਿੰਘ, ਭਾਰਤੀ ਅੰਬੈਸੀ ਅਤੇ ਅਰਮੀਨੀਆ ਵਿਚ ਅੰਬੈਸੀ ਨਾਲ ਸੰਪਰਕ ਕੀਤਾ ਗਿਆ ਪਰ ਅੱਜ ਤਕ ਮ੍ਰਿਤਕ ਇੱਛਰ ਕੁਮਾਰ ਦੀ ਦੇਹ ਵਾਪਸ ਲਿਆਉਣ ਕੋਈ ਰਾਹ ਨਹੀਂ ਮਿਲਿਆ।

ਇੱਛਰ ਕੁਮਾਰ ਅਪਣੇ ਪਿੱਛੇ ਪਤਨੀ, 8 ਸਾਲਾ ਪੁੱਤਰ, 5 ਸਾਲ ਦੀ ਬੇਟੀ ਨੂੰ ਛੱਡ ਗਿਆ ਹੈ। ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਅਤੇ ਮਾਤਾ ਸਵਰਨ ਕੌਰ  ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ ਹੈ  ਤਾਂ ਜੋ ਉਹ ਅਪਣੇ ਪੁੱਤਰ ਦਾ ਰੀਤੀ ਰਿਵਾਜਾਂ ਨਾਲ ਸਸਕਾਰ ਕਰ ਸਕਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।