ਮੋਹਾਲੀ 27 ਅਪ੍ਰੈਲ ,ਬੋਲੇ ਪੰਜਾਬ ਬਿਊਰੋ:
ਰਾਮਗੜ੍ਹੀਆ ਸਭਾ ਮੋਹਾਲੀ ਦਾ ਜਨਰਲ ਇਜਲਾਸ 25-04-2026 ਨੂੰ ਹੋਇਆ, ਜਿਸ ਵਿੱਚ ਸਭਾ ਦੇ ਪ੍ਰਧਾਨ ਸ. ਸੂਰਤ ਸਿੰਘ ਕਲਸੀ*ਜੀ ਨੇ ਆਪਣਾ 2 ਸਾਲ ਦਾ ਕਾਰਜਕਾਲ ਪੂਰਾ ਹੋਣ ‘ਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਮੇਟੀ ਭੰਗ ਕੀਤੀ। ਨਵੀਂ ਚੋਣ ਲਈ ਇੱਕ ਚੋਣ ਬੋਰਡ ਬਣਾਇਆ ਗਿਆ ਜਿਸ ਦੇ ਚੇਅਰਮੈਨ ਸ. ਰਵਿੰਦਰ ਸਿੰਘ ਨਾਗੀ ਅਤੇ ਮੈਂਬਰ ਸ. ਜਸਪਾਲ ਸਿੰਘ ਵਿਰਕ ਤੇ ਸ. ਅਵਨਿੰਦਰ ਸਿੰਘ ਰੂਪਰਾਏ ਸਨ।
ਚੋਣ ਪ੍ਰਕਿਰਿਆ ਦੌਰਾਨ *ਸ. ਗੁਰਚਰਨ ਸਿੰਘ ਨੰਨੜਾ* ਜੀ ਨੂੰ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਹਾਊਸ ਵੱਲੋਂ *ਸ. ਸਰਵਣ ਸਿੰਘ ਕਲਸੀ* ਜੀ ਨੂੰ ਆਡੀਟਰ ਅਤੇ *ਸ. ਬਿਕਰਮਜੀਤ ਸਿੰਘ ਹੂੰਜਣ * ਜੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਦੇ ਨਾਲ ਹੀ ਚੌਣ ਬੋਰਡ ਵੱਲੋਂ ਪ੍ਰਧਾਨ ਸ ਗੁਰਚਰਨ ਸਿੰਘ ਨੰਨਰਾ ਜੀ ਨੂੰ ਆਪਣੀ ਪ੍ਰਬੰਧਕ ਕਮੇਟੀ ਗਠਿੱਤ ਕਰਨ ਦੇ ਅਧਿਕਾਰ ਦਿੱਤੇ ਗਏ । ਹੋਰਨਾਂ ਤੋਂ ਇਲਾਵਾ ਸਭਾ ਦੇ ਸਲਾਹਕਾਰ ਅਤੇ ਸਾਬਕਾ ਪ੍ਰਧਾਨ ਸ ਦਰਸ਼ਨ ਸਿੰਘ ਕਲਸੀ,ਸ ਜਸਵੰਤ ਸਿੰਘ ਭੁੱਲਰ,ਸ ਅਜੀਤ ਸਿੰਘ ਰਣੌਤਾ, ਸ ਨਿਰਮਲ ਸਿੰਘ ਸੱਭਰਵਾਲ,ਸ ਮਨਜੀਤ ਸਿੰਘ ਮਾਣ, ਡਾ ਸਤਵਿੰਦਰ ਸਿੰਘ ਭਮਰਾ,ਸ ਕਰਮ ਸਿੰਘ ਬਾਬਰਾ, ਸ ਨਰਿੰਦਰ ਸਿੰਘ ਸੰਧੂ ( ਸਾਹਿਬਜ਼ਾਦਾ ਟਿੰਬਰ),ਸ ਪ੍ਰਦੀਪ ਸਿੰਘ ਭਾਰਜ(ਪ੍ਰਧਾਨ ਭਾਈ ਲਾਲੋ ਕੋ ਓਪ ਬੈਂਕ),ਸ ਬਲਵਿੰਦਰ ਸਿੰਘ ਹੂੰਜਣ , ਸ ਤਰਸੇਮ ਸਿੰਘ ਖੋਖਰ, ਸ ਮੇਜਰ ਸਿੰਘ ਭੁੱਲਰ, ਸ ਸੁਰਜੀਤ ਸਿੰਘ ਮਠਾੜੂ, ਸ ਪਰਮਜੀਤ ਸਿੰਘ ਖੁਰਲ, ਸ ਗੁਰਮੁੱਖ ਸਿੰਘ ਸੋਹਲ, ਸ ਨਰਾਇਣ ਸਿੰਘ ਭੁੱਲਰ ਸ ਭੁਪਿੰਦਰ ਸਿੰਘ ਚਾਨਾ, ਸ ਤੇਜਿੰਦਰ ਸਿੰਘ ਸੱਭਰਵਾਲ, ਸ ਇੰਦਰਜੀਤ ਸਿੰਘ ਖੋਖਰ, ਸ ਦੀਦਾਰ ਸਿੰਘ ਕਲਸੀ, ਸ ਬਲਵਿੰਦਰ ਸਿੰਘ ਕਲਸੀ, ਸ ਹਰਬਿੰਦਰ ਸਿੰਘ ਰਣੌਤਾ, Er. ਪਵਿੱਤਰ ਸਿੰਘ ਵਿਰਦੀ,ਬਲਜੀਤ ਸਿੰਘ ਜੰਡੂ (ਸਾਬਕਾ ਪ੍ਰਧਾਨ MIA) ਸ ਗੁਰਬਖ਼ਸ਼ ਸਿੰਘ ਜੰਡੂ, ਸ ਬਲਦੇਵ ਸਿੰਘ ਕਲਸੀ, ਸ ਹਰਚਰਨ ਸਿੰਘ ਰਨੌਤਾ ਜੀ ਅਤੇ ਚੰਡੀਗੜ੍ਹ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ ਮਨਵਿੰਦਰ ਸਿੰਘ ਰਨੌਤਾ ਅਤੇ ਉਹਨਾਂ ਦੀ ਪ੍ਰਬੰਧਕ ਕਮੇਟੀ ਮੈਂਬਰ ਆਦਿ ਮੌਜੂਦ ਸਨ ।ਇਹ ਜਾਣਕਾਰੀ ਜਨਰਲ ਸਕੱਤਰ ਸ. ਬਿਕਰਮਜੀਤ ਸਿੰਘ ਹੂੰਜਣ ਨੇ ਪ੍ਰੈੱਸ ਨਾਲ ਸਾਂਝੀ ਕੀਤੀ।












